Prime Punjab Times

Latest news
ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ... जालंधर में डिजिटल मीडिया एसोसिएशन (DMA) की बैठक में पहुंचे कैबिनेट मंत्री मोहिंदर भगत और मेयर वनीत ध... DAV पब्लिक स्कूल में सामाजिक विज्ञान तथा सामान्य ज्ञान पर अंतर सदनीय क्विज प्रतियोगिता का आयोजन ਅੱਜ ਦੇ ਬੱਚਿਆਂ ਨੇ ਭਵਿੱਖ ਵਿੱਚ ਇੱਕ ਸੁੰਦਰ ਸਮਾਜ ਦੀ ਸਿਰਜਣਾ ਕਰਨੀ ਹੈ ਪੁਰਾਣੀ ਰੰਜਿਸ਼ ਨੇ ਲਿਆ ਖੂ+ਨੀ ਰੂਪ,ਗੋਲੀਬਾਰੀ ’ਚ ਨੌਜਵਾਨ ਦੀ ਮੌ+ਤ; ਮੁਲਜ਼ਮ ਤੇ ਉਸ ਦੀ ਪਤਨੀ 4 ਘੰਟਿਆਂ 'ਚ ਕਾਬੂ
ADVERTISEMENT
You are currently viewing ਲੋਕ-ਚੇਤਨਾ ਦਾ ਹੋਕਾ ਦੇ ਰਿਹਾ ਭਾਈ ਬਰਿੰਦਰ ਸਿੰਘ ਮਸੀਤੀ

ਲੋਕ-ਚੇਤਨਾ ਦਾ ਹੋਕਾ ਦੇ ਰਿਹਾ ਭਾਈ ਬਰਿੰਦਰ ਸਿੰਘ ਮਸੀਤੀ

ਲੋਕ-ਚੇਤਨਾ ਦਾ ਹੋਕਾ ਦੇ ਰਿਹਾ ਭਾਈ ਬਰਿੰਦਰ ਸਿੰਘ ਮਸੀਤੀ

ਅੰਮ੍ਰਿਤਧਾਰੀ ਖਾਲਸਾ, ਸਿੱਧੀ ਜਿਹੀ ਬੰਨ੍ਹੀ ਨੀਲੀ ਦਸਤਾਰ,ਗਲ ਕੇਸਰੀ ਕੁੜਤਾ,ਚਿੱਟਾ ਪਜਾਮਾ,ਮੋਢੇ ਤੇ ਪਾਇਆ ਕਾਲਾ ਬੈਗ,ਬੜੀ ਚੁਸਤੀ-ਫੁਰਤੀ ਨਾਲ ਸਾਇਕਲ ਤੇ ਸਵਾਰ ਅਜਿਹਾ ਬੰਦਾ ਤੁਹਾਨੂੰ ਕਿਤੇ ਮਿਲੇ ਤਾਂ ਪੂਰੀ ਤਰ੍ਹਾਂ ਸੰਭਵ ਹੈ ਕਿ ਉਹ ਸਮਾਜ ਦੀ ਸੇਵਾ ਵਿਚ ਜੁੱਟਿਆ ਬਰਿੰਦਰ ਸਿੰਘ ਮਸੀਤੀ ਹੀ ਹੋਵੇਗਾ। ਨੇਤਰ ਦਾਨ,ਖੂਨ-ਦਾਨ ਤੇ ਸਰੀਰ ਦਾਨ ਪ੍ਰਤੀ ਸਮਾਜ ਵਿਚ ਚੇਤਨਾ ਲਹਿਰ ਪੈਦਾ ਕਰਨਾ ਇਸ ਗੁਰੂ ਦੇ ਖਾਲਸੇ ਨੇ ਆਪਣੀ ਜ਼ਿੰਦਗੀ ਦਾ ਮਿਸ਼ਨ ਬਣਾਇਆ ਹੋਇਆ ਹੈ। 62 ਸਾਲਾਂ ਦੀ ਉਮਰ ਨੂੰ ਢੁੱਕੇ ਮਸੀਤੀ ਨੂੰ ਲੋਕ-ਸੇਵਾ ਦੇ ਰਾਹ ਤੁਰਿਆਂ 18 ਸਾਲ ਹੋ ਗਏ ਹਨ ਤੇ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।ਮੈਂ 2013 ਤੋਂ ਉਸ ਦੇ ਸੰਪਰਕ ਵਿਚ ਹਾਂ।ਮੇਰੇ ਪਿਤਾ ਸ.ਅਮਰ ਸਿੰਘ ਨੇ ਵੀ ਮੌਤ ਉਪਰੰਤ ਆਪਣਾ ਸਰੀਰ ਦਾਨ ਕੀਤਾ ਹੋਇਆ ਸੀ,ਜੋ ਇਸ ਟੀਮ ਦੇ ਯੋਗਦਾਨ ਨਾਲ ਹੀ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਪਹੁੰਚਾਇਆ ਗਿਆ । ਅੱਜ ਵੀ ਮਾਨਵਤਾ ਦੇ ਰਾਹ ਤੇਰੇ ਭਾਈ ਮਸੀਤੀ ਦੀ ਚਾਲ-ਢਾਲ ਤੇ ਆਪਣੇ ਫਰਜ਼ਾਂ ਪ੍ਰਤੀ ਇਮਾਨਦਾਰੀ ਪਹਿਲਾਂ ਵਰਗੀ ਹੀ ਹੈ।

ਅਜਿਹੀ ਲੋਕ ਸੇਵਾ ਦੇ ਰਾਹ ਤੁਰਨ ਦੀ ਪ੍ਰੇਰਨਾ ਭਾਈ ਮਸੀਤੀ ਨੂੰ ਸਉੱਜਲ ਸਿੰਘ ਜੋ ਉਸ ਸਮੇਂ ਭਾਈ ਘਨਈਆ ਟਰੱਸਟ ਦੇ ਚੇਅਰਮੈਨ ਸਨ,ਤੋਂ ਪ੍ਰਾਪਤ ਹੋਈ।ਉਸ ਸਮੇਂ ਤੋਂ ਹੀ ਉਹ ‘ਨੇਤਰਦਾਨ ਸੰਸਥਾ ਹੁਸ਼ਿਆਰਪੁਰ ਨਾਲ ਜੁੜਿਆ ਹੋਇਆ ਹੈ।ਪ੍ਰੋ.ਬਹਾਦਰ ਸਿੰਘ ਸੁਨੇਤ ਤੇ ਡਾ.ਕੇਵਲ ਸਿੰਘ ਸਾਬਕਾ ਡਿਪਟੀ ਡਾਇਰੈਕਟਰ ਦੀ ਅਗਵਾਈ ਵਿਚ ਕੰਮ ਕਰਦਿਆਂ, ਉਹ ਅੱਜ ਵੀ ਨੇਤਰਦਾਨ, ਖੂਨਦਾਨ ਤੇ ਸਰੀਰ ਦਾਨ ਸਬੰਧੀ ਪਿੰਡ ਪਿੰਡ ਜਾ ਕੇ,ਲੋਕਾਂ ਦੇ ਭਰਮ ਦੂਰ ਕਰਕੇ ਲੋਕ-ਚੇਤਨਾ ਪੈਦਾ ਕਰ ਰਿਹਾ ਹੈ। ਉਮਰ ਦੇ ਇਸ ਪੜਾਅ ਤੇ ਅਕਸਰ ਹੀ ਬਹੁਤੇ ਲੋਕ ਕੰਮਾਂ-ਧੰਦਿਆਂ ਤੋਂ ਸੇਵਾ-ਮੁਕਤ ਹੋ ਜਾਂਦੇ ਹਨ,ਪਰ ਬਰਿੰਦਰ ਸਿੰਘ ਮਸੀਤੀ ਅੱਜ ਵੀ ਪੂਰੇ ਜੋਸ਼,ਹੋਸ਼ ਤੇ ਲਗਨ ਨਾਲ ਲੋਕ-ਚੇਤਨਾ ਪੈਦਾ ਕਰਨ ਵਿਚ ਜੁੱਟਿਆ ਹੋਇਆ ਹੈ।

ਭਾਈ ਮਸੀਤੀ ਅੱਜ ਵੀ,ਲੋਕਾਂ ਨੂੰ ਜਾਗ੍ਰਿਤ ਕਰਨ ਲਈ ਆਪਣੇ ਸਾਇਕਲ ਤੇ ਸਵਾਰ ਹੋ ਕੇ,ਲੱਗ ਪੋਂਗ ਤੀਹ ਕਿਲੋਮੀਟਰ ਦਾ ਸਫਰ ਰੋਜ਼ ਕਰਦਾ ਹੈ।ਟਾਂਡਾ,ਭੋਗਪੁਰ ਤੇ ਭੂੰਗਾ ਬਲਾਕਾਂ ਵਿਚ ਨੇਤਰਦਾਨ ਸਬੰਧੀ ਪ੍ਰਚਾਰ ਕਰਦਿਆਂ, ਉਸ ਨੇ ਆਪਣੀ ਟੀਮ ਨਾਲ ਹੁਣ ਤੱਕ 29 ਪਰਿਵਾਰਾਂ ਵਲੋਂ ਆਪਣੇ ਸਬੰਧੀਆਂ ਦੀਆਂ ਦਾਨ ਕੀਤੀਆਂ 58 ਅੱਖਾਂ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਪਹੁੰਚਾਉਣ ਦਾ ਉਪਰਾਲਾ ਕੀਤਾ ਹੈ।ਇਹ ਅੱਖਾਂ ਨੇਤਰਹੀਣਾਂ ਨੂੰ ਮੁਫਤ ਵਿਚ ਦਿੱਤੀਆਂ ਜਾਂਦੀਆਂ ਹਨ।ਜ਼ਿਲ੍ਹਾ ਹੁਸ਼ਿਆਰਪੁਰ ਵਲੋਂ ਹੋਣ ਤੱਕ 1054 ਅੱਖਾਂ ਦਾ ਯੋਗਦਾਨ ਪਾਇਆ ਗਿਆ ਹੈ,ਜਿਸ ਨਾਲ ਨੇਤਰਹੀਣਾਂ ਦੀ ਹਨ੍ਹੇਰੀ ਦੁਨੀਆਂ ਵਿਚ ਚਾਨਣ ਹੋਇਆ ਹੈ।

ਪਿਛਲੇ ਕੁਝ ਸਮੇਂ ਤੋਂ ਕਰੋਨਾ ਮਹਾਂਮਾਰੀ ਕਾਰਨ, ਇਹ ਸਿਲਸਿਲਾ ਕੁਝ ਰੁਕਿਆ ਹੋਇਆ ਹੈ।ਭਾਈ ਮਸੀਤੀ ਅਨੁਸਾਰ ਨੇਤਰਦਾਨ ਸਬੰਧੀ ਹੁਣ ਲੋਕਾਂ ਦੀ ਸੋਚ ਬਦਲ ਰਹੀ ਹੈ, ਪਰ ਸਰਕਾਰ ਵਲੋਂ ਕਿਸੇ ਤਰ੍ਹਾਂ ਦੀਆਂ ਅਗਵਾਈ ਲੀਹਾਂ ਦੀ ਅਣਹੋਂਦ ਕਾਰਨ ਇਹ ਲਹਿਰ ਪ੍ਰਭਾਵਿਤ ਹੋ ਰਹੀ ਹੈ।ਭਾਈ ਬਰਿੰਦਰ ਸਿੰਘ ਅਨੁਸਾਰ, ਮੌਤ ਉਪਰੰਤ 6 ਤੋਂ 8 ਘੰਟਿਆਂ ਦੇ ਵਿਚ ਵਿਚ ਅੱਖਾਂ ਕਿਸੇ ਮਾਹਿਰ ਵਲੋਂ ਲੈਣੀਆਂ ਜ਼ਰੂਰੀ ਹਨ,ਤੇ 24 ਤੋਂ 36 ਘੰਟਿਆਂ ਦੇ ਸਮੇਂ ਵਿਚ ਇਹ ਅੱਖਾਂ ਨੇਤਰਹੀਣਾਂ ਨੂੰ ਪਾਈਆਂ ਜਾਣੀਆਂ ਜ਼ਰੂਰੀ ਹਨ।ਨਿਸ਼ਕਾਮ ਸੇਵਕ ਭਾਈ ਮਸੀਤੀ ਨੂੰ ਸਮੇਂ ਸਮੇਂ ਤੇ ਸਰਕਾਰ ਵਲੋਂ ਸਨਮਾਨ ਦੇ ਕੇ ਵੀ ਨਿਵਾਜਿਆ ਗਿਆ ਹੈ।ਇਸ ਸਾਲ ਵੀ ਪੰਜਾਬ ਸਰਕਾਰ ਨੇ ਉਨ੍ਹਾਂ ਦੇ ਵਿਲੱਖਣ ਯੋਗਦਾਨ ਨੂੰ ਦੇਖਦਿਆਂ ,ਭਾਈ ਮਸੀਤੀ ਦਾ ਨਾਂ ਸਟੇਟ ਅਵਾਰਡ ਲਈ ਚੁਣਿਆ ਹੈ,ਜੋ 15 ਅਗਸਤ ਨੂੰ ਦਿੱਤਾ ਜਾਵੇਗਾ

ਕੇਵਲ ਲੋਕਾਂ ਲਈ ਪ੍ਚਾਰ ਹੀ ਉਸ ਦਾ ਮਕਸਦ ਨਹੀਂ ਸਗੋਂ ਆਪਣੇ ਆਪ ਨੂੰ ਵੀ ਉਸ ਨੇ ਇਸ ਖੇਤਰ ਨੂੰ ਸਮਰਪਿਤ ਕੀਤਾ ਹੋਇਆ ਹੈ ।ਉਹ ਬਹੁਤ ਵਾਰ ਖੂਨਦਾਨ ਕਰ ਚੁੱਕਾ ਹੈ ਤੇ ਅਜੇ ਕੁਝ ਦਿਨ ਪਹਿਲਾਂ ਹੀ ਉਸ ਨੇ ਆਪਣੀ ਧੀ ਸਮੇਤ ਖੂਨਦਾਨ ਕਰਕੇ ਮਾਨਵਤਾ ਪ੍ਰਤੀ ਆਪਣਾ ਫਰਜ਼ ਨਿਭਾਇਆ ਹੈ।ਉਸ ਦੀ ਇੱਛਾ ਹੈ ਕਿ ਜਿਊਂਦੇ ਜੀਅ ਉਸ ਦਾ ਹਰ ਪਲ ਲੋਕ-ਸੇਵਾ ਦੇ ਲੇਖੇ ਲੱਗੇ ਤੇ ਮਰਨ ਉਪਰੰਤ ਉਸ ਦੇ ਸਰੀਰ ਦਾ ਹਰ ਅੰਗ ਕਿਸੇ ਲੋੜਵੰਦ ਦੇ ਲੇਖੇ ਲੱਗੇ।ਆਪਣੇ ਲਈ ਤਾਂ ਹਰ ਕੋਈ ਜਿਊਂਦਾ ਹੈ ਪਰ ਮਾਨਵਤਾ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਵਾਲੇ ਵਿਰਲੇ ਹੀ ਹਨ ਤੇ ਅਜਿਹੇ ਵਿਰਲਿਆਂ ਵਿਚੋਂ ਹੀ ਹੈ ਭਾਈ ਬਰਿੰਦਰ ਸਿੰਘ ਮਸੀਤੀ।

ਗੁਰਬਿੰਦਰ ਸਿੰਘ ਮਾਣਕਮੁ

ਮੋਬਾਇਲ-9815356086

error: copy content is like crime its probhihated