Prime Punjab Times

Latest news
*ਲਾਲ ਸਿੰਘ ਦਸੂਹਾ ਯਾਦਗਾਰੀ ਸਾਹਿਤਕ ਮੰਚ ਵੱਲੋਂ ਪਲੇਠਾ ਆਨਲਾਈਨ ਕਵੀ ਦਰਬਾਰ ਯਾਦਗਾਰੀ ਹੋ ਨਿਬੜਿਆ* ਪਾਂਡਵ ਸਰੋਵਰ ਮੰਦਰ ਵਿਖੇ ਮਾਂ ਬਗਲਾ ਮੁਖੀ, ਮਾਂ ਗਾਇਤਰੀ ਤੇ ਸੂਰਜ ਭਗਵਾਨ ਦੇ ਮੰਦਰਾਂ ਦਾ ਹੋਵੇਗਾ ਨਵ ਨਿਰਮਾਣ ਅਚਲੇਸ਼ਵਰ ਧਾਮ ਤੋਂ ਗੂੰਜਿਆ ਨਸ਼ਾ ਮੁਕਤੀ ਦਾ ਸੰਦੇਸ਼, ਬਟਾਲਾ ਤੋਂ ਫਤਿਹਗੜ੍ਹ ਚੂੜੀਆਂ ਤੱਕ ਕੱਢੀ ਯਾਤਰਾ ਖ਼ਾਲਸਾ ਕਾਲਜ ਵਿਖੇ 'ਵਿਸ਼ਵ ਓਜ਼ੋਨ ਦਿਵਸ' ਮੌਕੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ ਸਸਸਸ ਡੱਫਰ ਦੇ ਦੋ ਅਧਿਆਪਕਾਂ ਨੂੰ ਬੈਸਟ ਟੀਚਰ ਅਵਾਰਡ-2026 ਨਾਲ ਕੀਤਾ ਸਨਮਾਨਿਤ पंजाब के होशियारपुर जिले के सहायक प्रशिक्षण केंद्र  बी. एस. एफ. खारकान कैंप में 128 कांस्टेबल (ट्रेड... ਨੌਜਵਾਨ ਨੂੰ ਗੋ+ਲੀ ਲੱਗਣ ਨਾਲ ਇਲਾਕੇ ਚ ਫੈਲੀ ਸਨਸਨੀ,ਹਾਲਤ ਗੰ+ਭੀ+ਰ, ਅੰਮ੍ਰਿਤਸਰ ਰੈਫਰ ਹੁਸ਼ਿਆਰਪੁਰ ਦਿਹਾਤੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ ਵਲੋਂ 10 ਮੰਡਲ ਪ੍ਰਧਾਨ ਨਿਯੁਕਤ,ਗੜ੍ਹਦੀਵਾਲਾ ਮੰਡਲ ਦੀ... KMS ਕਾਲਜ ਵਿਖੇ ‘ਫੈਸ਼ਨ ਇੱਕ ਸਮਾਜਿਕ ਅਤੇ ਵਾਤਾਵਰਣਕ ਸੰਕਟ’ ਵਿਸ਼ੇ ’ਤੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ  ਬਲਾਕ ਭੁੰਗਾ ਵਿਖੇ ਪੰਚਾਇਤ ਸਕੱਤਰਾਂ ਨੇ ਤਨਖਾਹ ਨਾ ਮਿਲਣ ਕਰਕੇ ਦਿੱਤਾ ਧਰਨਾ
ADVERTISEMENT
You are currently viewing ਨਗਰ ਕੌਂਸਲ ਦੀ ਪ੍ਰਧਾਨਗੀ ਦਾ ਤਾਜ਼ ਤੇ ਵਾਰਡਾਂ ਦੇ ਮੁਖਤਿਆਰੀ ਲੈਣ ਲਈ ਆਪ ਵਲੋਂ ਗਤੀਵਿਧੀਆਂ ਤੇਜ਼

ਨਗਰ ਕੌਂਸਲ ਦੀ ਪ੍ਰਧਾਨਗੀ ਦਾ ਤਾਜ਼ ਤੇ ਵਾਰਡਾਂ ਦੇ ਮੁਖਤਿਆਰੀ ਲੈਣ ਲਈ ਆਪ ਵਲੋਂ ਗਤੀਵਿਧੀਆਂ ਤੇਜ਼

ਨਗਰ ਕੌਂਸਲ ਦੀ ਪ੍ਰਧਾਨਗੀ ਦਾ ਤਾਜ਼ ਤੇ ਵਾਰਡਾਂ ਦੇ ਮੁਖਤਿਆਰੀ ਲੈਣ ਲਈ ਆਪ ਵਲੋਂ ਗਤੀਵਿਧੀਆਂ ਤੇਜ਼

ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ ) : ਜਿਵੇਂ ਨਗਰ ਕੌਂਸਲ ਬਲਾਚੌਰ ਦੀਆਂ ਚੋਣਾਂ ਦਾ ਸਮ੍ਹਾਂ ਨਜ਼ਦੀਕ ਆ ਰਿਹਾਂ ਹੈ , ਉਵੇਂ ਹੀ ਆਮ ਆਦਮੀ ਪਾਰਟੀ ਵਲੋਂ ਨਗਰ ਕੌਂਸਲ ਬਲਾਚੌਰ ਦੀ ਪ੍ਰਧਾਨਗੀ ਦੇ ਤਾਜ਼ ਸਮੇਤ ਵਾਰਡਾਂ ਦੀ ਮੁਖਤਿਆਰੀ ਉਪਰ ਕਾਬਜ਼ ਹੋਣ ਦੀਆਂ ਗਤੀਵਿਧੀਆਂ ਤੇਜ ਪਾਵ ਦਿੱਤੀਆ ਹਨ । ਬੀਤੇ ਦਿਨ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਕਈ ਪਰਿਵਾਰਾ ਨੂੰ ਸ਼ਾਮਲ ਕੀਤੇ ਜਾਣ ਲਈ ਇੱਕ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ ਸੀ ਜਿਸ ਵਿੱਚ ਨਗਰ ਕੌਂਸਲ ਬਲਾਚੌਰ ਦੀ ਕਾਰਗੁਜਾਰੀ ਦਾ ਮੁੱਦਾ ਵੀ ਕਾਫੀ ਪੂਰੀ ਤਰ੍ਹਾਂ ਨਾਲ ਗਰਮਾਇਆ ਰਿਹਾ । ਲੋਕਾਂ ਦਾ ਕਹਿਣਾ ਹੈ ਕਿ ਅੱਜ ਕੱਲ ਆਪ ਦੇ ਸਮਾਗਮਾਂ ਵਿੱਚ ਉਹਨਾਂ ਸਰਮਾਏਦਾਰ ਨਵੇਂ ਚਿਹਰਿਆ ਦਾ ਬੋਲਬਾਲਾ ਵੱਧ ਵੇਖਣ ਨੂੰ ਮਿਲ ਰਿਹਾ ਸੀ ਜਿਹੜੇ ਕਿਸੇ ਨਾ ਕਿਸੇ ਲਾਲਸਾ ਨੂੰ ਲੈ ਕੇ ਜਾ ਵਾਰਡਾਂ ਦੇ ਨੁਮਾਇੰਦੇ ਬਣਨ ਦੀ ਇੱਛਾਧਾਰ ਕੇ ਪਾਰਟੀ ਵਿੱਚ ਸ਼ਾਮਲ ਹੋਏ ਸਨ । ਜਦ ਕਿ ਦੂਜੇ ਪਾਸੇ ਜੇਕਰ ਝਾਤੀ ਮਾਰੀਏ ਤਾਂ ਵਿਧਾਨ ਸਭਾ ਚੋਣਾਂ 2022 ਚੋਣ ਦੰਗਲ ‘ ਚ ਪਾਰਟੀ ਦਾ ਸਿਆਸੀ ਦਾਇਰਾ ਪ੍ਰਚਾਰ ਅਤੇ ਪਸਾਰ ਨਾਲ ਵਧਾ ਕੇ ਜਿੱਤ ਦੇ ਮੁਕਾਮ ਤੱਕ ਪਹੁੰਚਾਉਣ ਵਾਲੇ ਰਣਵੀਰਾ ਦੀ ਅਜਿਹੇ ਸਮਾਗਮਾ ਵਿੱਚ ਗੈਰ ਹਾਜ਼ਰੀ ਦੀਆਂ ਕਮੀਆਂ ਰੜਕ ਵੀ ਰਹੀਆ ਹਨ । ਇਲਾਕੇ ਅੰਦਰ ਹਾਸੋਹੀਣੀ ਇਹ ਵੀ ਚਰਚਾ ਜ਼ੋਰਾ ਉਪਰ ਹੈ ਕਿ ਬੀਤੇ ਸਮੇਂ ਦੌਰਾਨ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਚੌ , ਦਰਸ਼ਨ ਲਾਲ ਮੰਗੂਪੁਰ ਦੇ ਵਿਧਾਇਕ ਦੇ ਕਾਰਜਕਾਲ ਦੌਰਾਨ ਜੋ ਲੋਕ ਉਹਨਾਂ ਦੇ ਖੱਬੇ ਸੱਜੇ ਪਾਸੇ ਮੱਲੀ ਖੜੇ ਅਕਸਰ ਹੀ ਵੇਖੇ ਜਾਂਦੇ ਸਨ ਅੱਜ ਕਾਂਗਰਸ ਦੇ ਰਾਜਭਾਗ ਦੀ ਡੁੱਬੀ ਬੇੜੀ ਨੂੰ ਛੱਡ ਕੇ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਮਲਾਹ ਬਣੇ ਹਨ ਦੇ ਚਿਹਰਿਆ ਉਪਰ ਸੇਵਾ ਭਾਵਨਾ ਘੱਟ ਝਲਕਦੀ ਹੈ ਜਦ ਕਿ ਕੁਰਸੀਆ ਦੀ ਲਾਲਸਾ ਵੱਧ ।ਇਹ ਵੀ ਲੋਕਾਂ ਵਿੱਚ ਚਰਚਾ ਪਾਈ ਜਾ ਰਹੀ ਹੈ ਇਹ ਲੋਕ ਆਪਣੇ ਵਾਰਡਾ ਦੀ ਵਿਉਂਤਬੰਦੀ ਆਪਣੇ ਹੀ ਢੰਗ ਨਾਲ ਕਰਾਏ ਜਾਣ ਲਈ ਵਿਧਾਇਕਾ ਦੀ ਜੀ – ਹਜੂਰੀ ਕਰਨ ‘ ਚ ਜੁਟੇ ਹੋਏ ਹਨ ।ਯਾਦ ਰਹੇ ਕਿ ਸੰਨ 1992 ਵਿੱਚ ਨਗਰ ਕੌਂਸਲ ਹੋਂਦ ਵਿੱਚ ਆਉਣ ਉਪਰੰਤ ਇਸ ਦੀ ਚੋਣ ਸਰਵਸੰਮਤੀ ਨਾਲ ਹੋ ਗਈ ਸੀ , ਮਗਰ ਇਸ ਉਪਰੰਤ ਨਗਰ ਕੌਂਸਲ ਵਿੱਚ ਤਿੰਨ ਪਿੰਡਾ ਬਲਾਚੌਰ , ਮਹਿੰਦੀਪੁਰ ਅਤੇ ਸਿਆਣਾ ਨੂੰ ਸ਼ਾਮਲ ਕਰਕੇ ਇਸ ਦੀ ਵਾਰਡ ਬੰਦੀ ਕੀਤੀ ਗਈ ਸੀ । ਇਸ ਤਰ੍ਹਾਂ ਸੰਨ 1996 ਵਿੱਚ ਨਗਰ ਕੌਂਸਲ ਬਲਾਚੌਰ ਦੀ ਪਹਿਲੀ ਚੋਣ ਹੋਈ ਸੀ । ਵਾਰਡਾਂ ਦੇ ਮੌਜੂਦਾ ਹਾਲਤਾ ਦੀਆਂ ਕਿਆਸ ਆਰਾਈਆ ਲੱਗ ਰਹੀਆ ਹਨ ਕਿ ਨਗਰ ਕੌਂਸਲ ਆਪਣਾ ਦਾਇਰਾ ਵਧਾ ਕੇ ਜੋ 15 ਵਾਰਡਾ ਨੂੰ ਹੋਂਦ ਵਿੱਚ ਲਿਆ ਚੁੱਕੀ ਹੈ ਅਤੇ ਇਸ ਵਾਰੀ ਇੱਕ ਹੋਰ ਵਾਰਡ ਵਧਣ ਦੀਆਂ ਵੀ  ਚਰਚਾਵਾਂ ਹਨ । ਅਜਿਹੇ ਵਿੱਚ ਕਿਸ ਕਿਸ ਦੇ ਹਿੱਸੇ ਕਿਸ ਕਿਸ ਵਾਰਡ ਦੀ ਮੁਖਤਿਆਰੀ ਆਉਂਦੀ ਹੈ ਅਤੇ ਕਿਸ ਦੇ ਸਿਰ ਉਪਰ ਨਗਰ ਕੌਂਸਲ ਬਲਾਚੌਰ ਦੀ ਪ੍ਰਧਾਨਗੀ  ਦਾ ਤਾਜ ਸਜੇਗਾ ਸਮਾਂ ਹੀ ਦੱਸੇਗਾ ।

ਫੋਟੋ : ਦਫਤਰ ਨਗਰ ਕੌਂਸਲ ਬਲਾਚੌਰ