ਦਸੂਹਾ 28 ਫਰਵਰੀ (ਚੌਧਰੀ)
: ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਵਿਖੇ ਪ੍ਰਿੰਸੀਪਲ ਡਾ. ਸ਼ਬਨਮ ਕੌਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਖੇਲੋ ਇੰਡੀਆਂ ਦੇ ਅਧੀਨ ਬਲਦੇਵ ਸਿੰਘ ਢੀਂਡਸਾ ਕੇ.ਐਮ.ਐਸ ਸਪੋਰਟਸ ਵਿੰਗ ਵੱਲੋਂ ਖੇਡਾਂ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ 5 ਦਿਨਾਂ ਸਪੋਰਟਸ ਮੀਟ ਕਰਵਾਇਆ ਗਿਆ। ਇਸ 10ਵੇਂ ਸਪੋਰਟਸ ਮੀਟ ਦੇ ਪੰਜਵੇਂ ਅਤੇ ਆਖਰੀ ਦਿਨ ਦੀ ਸ਼ੁਰੂਆਤ ਚੇਅਰਮੈਨ ਚੌਧਰੀ ਕੁਮਾਰ ਸੈਣੀ, ਰਿਟਾਇਰਡ ਪ੍ਰਿੰਸੀਪਲ ਸਤੀਸ਼ ਕਾਲੀਆ, ਡਾ. ਦਿਲਬਾਗ ਸਿੰਘ ਹੁੰਦਲ, ਪ੍ਰਿੰਸੀਪਲ ਡਾ. ਸ਼ਬਨਮ ਕੌਰ, ਡਾਇਰੈਕਟਰ ਡਾ. ਮਾਨਵ ਸੈਣੀ, ਐਚ.ਓ.ਡੀ ਡਾ. ਰਾਜੇਸ਼ ਕੁਮਾਰ ਅਤੇ ਫੈਕਲਟੀ ਮੈਂਬਰਾਂ ਵੱਲੋਂ ਗੁਬਾਰੇ ਹਵਾ ਵਿੱਚ ਛੱਡ ਕੇ ਕੀਤੀ ਗਈ। ਸਪੋਰਟਸ ਮੀਟ ਵਿੱਚ ਵੱਖ ਵੱਖ ਐਕਟੀਵਿਟੀ ਕਰਵਾਈਆਂ ਗਈਆਂ ਜਿਨ੍ਹਾਂ ਵਿੱਚ ਰੱਸੀ ਟੱਪਣਾ, ਪੁਸ਼ ਅੱਪਸ, ਸੈਕ ਰੇਸ, ਲੈਮਨ ਰੇਸ, ਬੈਲੂਨ ਰੇਸ, ਥ੍ਰੀ ਲੈੱਗ ਰੇਸ, ਰੱਸਾਕਸ਼ੀ ਅਤੇ ਮਿਊਜ਼ਿਕਲ ਚੇਅਰਜ਼ ਆਦਿ ਐਕਟੀਵਿਟੀ ਸ਼ਾਮਲ ਸਨ। ਸਾਰੇ ਵਿਭਾਗਾਂ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਸਾਰੀਆਂ ਖੇਡਾਂ ਵਿੱਚ ਭਾਗ ਲਿਆ। ਰੱਸੀ ਟੱਪਣ ਵਿੱਚ ਰਾਕੇਸ਼ ਨੇ ਪਹਿਲਾ ਸਥਾਨ ਹਾਸਲ ਕੀਤਾ, ਇਸ ਤੋਂ ਇਲਾਵਾ ਪੁਸ਼ ਅੱਪਸ ਵਿੱਚ ਵੀ ਰਾਕੇਸ਼, ਸੈਕ ਰੇਸ ਵਿੱਚ ਜਸਮੀਤ ਕੌਰ, ਲੈਮਨ ਰੇਸ (ਲੜਕੀਆਂ) ਵਿੱਚ ਪਰਮਜੀਤ ਕੌਰ, ਲੈਮਨ ਰੇਸ (ਲੜਕੇ) ਸ਼ਵਿੰਦਰ ਸਿੰਘ, ਬੈਲੂਨ ਰੇਸ ਵਿੱਚ ਮੁਸਕਾਨ ਅਤੇ ਪਰਮਜੀਤ ਕੌਰ ਦੀ ਟੀਮ, ਥ੍ਰੀ ਲੈੱਗ ਰੇਸ ਵਿੱਚ ਅਮਨਜੀਤ ਕੌਰ ਅਤੇ ਸਿਮਰਨ ਦੀ ਟੀਮ, ਰੱਸਾਕਸ਼ੀ (ਲੜਕੀਆਂ) ਵਿੱਚ ਫੈਸ਼ਨ ਡਿਜ਼ਾਇਨਿੰਗ ਵਿਭਾਗ ਦੀਆਂ ਵਿਦਿਆਰਥਣਾ, ਰੱਸਾਕਸ਼ੀ ( ਲੜਕੇ) ਵਿੱਚ ਟੀਮ ਬੀ, ਮਿਊਜ਼ਿਕਲ ਚੇਅਰਜ਼ (ਲੜਕੀਆਂ) ਵਿੱਚ ਹਰਮਨ ਅਤੇ ਮਿਊਜ਼ਿਕਲ ਚੇਅਰਜ਼ (ਲੜਕੇ) ਵਿੱਚ ਯੁਵਰਾਜ ਸਿੰਘ ਨੂੰ ਜੇਤੂ ਘੋਸ਼ਿਤ ਕੀਤਾ ਗਿਆ। ਇਸ ਮੌਕੇ ਤੇ ਲਖਵਿੰਦਰ ਕੌਰ, ਮਨਪ੍ਰੀਤ ਕੌਰ, ਅਮਨਪ੍ਰੀਤ ਕੌਰ, ਜਸਵਿੰਦਰ ਕੌਰ, ਜਗਰੂਪ ਕੌਰ, ਪ੍ਰਿਯੰਕਾ ਦੇਵੀ, ਸੋਨਮ ਸਲਾਰੀਆ, ਅਮਨਦੀਪ ਕੌਰ, ਨਵਨੀਤ ਕੌਰ, ਕਿਰਨਜੀਤ ਕੌਰ, ਅਮਨਪ੍ਰੀਤ ਕੌਰ, ਸੰਦੀਪ ਕਲੇਰ, ਮਹਿਕ ਸੈਣੀ, ਕਮਲਪ੍ਰੀਤ ਕੌਰ, ਮਲਕੀਤ ਕੌਰ ਅਤੇ ਵਿਦਿਆਰਥੀ ਹਾਜ਼ਰ ਸਨ।
ਕੈਪਸ਼ਨ : ਸਪੋਰਟਸ ਮੀਟ ਦੇ ਪੰਜਵੇਂ ਦਿਨ ਦੀ ਸ਼ੁਰੂਆਤ ਗੁਬਾਰੇ ਹਵਾ ਵਿੱਚ ਛੱਡ ਕੇ ਕਰਦੇ ਹੋਏ ਚੇਅਰਮੈਨ ਚੌਧਰੀ ਕੁਮਾਰ ਸੈਣੀ, ਰਿਟਾਇਰਡ ਪ੍ਰਿੰਸੀਪਲ ਸਤੀਸ਼ ਕਾਲੀਆ, ਡਾ. ਦਿਲਬਾਗ ਸਿੰਘ ਹੁੰਦਲ, ਪ੍ਰਿੰਸੀਪਲ ਡਾ.ਸ਼ਬਨਮ ਕੌਰ, ਡਾਇਰੈਕਟਰ ਡਾ. ਮਾਨਵ ਸੈਣੀ ਅਤੇ ਫੈਕਲਟੀ ਮੈਂਬਰ।