Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਇਤਿਹਾਸਕ ਬੇਗਮਪੁਰਾ ਦਮੜੀ ਸ਼ੋਭਾ ਯਾਤਰਾ ਚ’ ਹਰਿਦੁਆਰ ਵਿਖੇ ਉਮੜ੍ਹਿਆ ਹਜ਼ਾਰਾਂ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ 

ਇਤਿਹਾਸਕ ਬੇਗਮਪੁਰਾ ਦਮੜੀ ਸ਼ੋਭਾ ਯਾਤਰਾ ਚ’ ਹਰਿਦੁਆਰ ਵਿਖੇ ਉਮੜ੍ਹਿਆ ਹਜ਼ਾਰਾਂ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ 

ਇਤਿਹਾਸਕ ਬੇਗਮਪੁਰਾ ਦਮੜੀ ਸ਼ੋਭਾ ਯਾਤਰਾ ਚ’ ਹਰਿਦੁਆਰ ਵਿਖੇ ਉਮੜ੍ਹਿਆ ਹਜ਼ਾਰਾਂ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ 

ਹੁਸ਼ਿਆਰਪੁਰ / ਹਰਿਦੁਆਰ   10 ਅਪ੍ਰੈਲ  ( ਤਰਸੇਮ ਦੀਵਾਨਾ ) ਨਿਰਮਲਾ ਛਾਉਣੀ ਆਸ਼ਰਮ ਹਰਿਦੁਆਰ ਤੋਂ ਹਰਿ ਕੀ ਪਉੜੀ ਗੰਗਾਘਾਟ ਤੱਕ ਵਿਸ਼ਾਲ ਸ਼ੋਭਾ ਯਾਤਰਾ ਬੜੀ ਜੋਸ਼ੋ ਖਰੋਸ਼ ਨਾਲ ਆਰੰਭ ਹੋਈ।ਸ੍ਰੀ ਗੁਰੂ ਰਵਿਦਾਸ ਪਬਲਿਕ ਸਕੂਲ (ਰਜਿ) ਚੂਹੜਵਾਲੀ ਤੋਂ ਹਰਿਦੁਆਰ ਹਰਿ ਕੀ ਪਾਉੜੀ ਤੱਕ ਮਹਾਨ ਯਾਤਰਾ ਦੀ ਅਗਵਾਈ ਗੁਰੂ ਰਵਿਦਾਸ ਸਾਧੂ ਸੰਪਰਦਾਇਕ ਸੁਸਾਇਟੀ (ਰਜਿ.) ਪੰਜਾਬ ਦੇ ਚੇਅਰਮੈਨ ਸੰਤ ਸਰਵਣ ਦਾਸ ਬੋਹਣ, ਪ੍ਰਧਾਨ ਸੰਤ ਨਿਰਮਲ ਦਾਸ ਬਾਬੇਜੋਡ਼ੇ ਨੇ ਕੀਤੀ। ਹਰਿਦੁਆਰ ਦੇ ਬਜਾਰਾਂ ਵਿਚ  ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਵਿਚ ਸਤਿਗੁਰੂ ਰਵਿਦਾਸ ਮਹਾਰਾਜ ਦੇ ਜੈਕਾਰਿਆਂ ਨਾਲ ਅਕਾਸ਼ ਗੂੰਜ ਉੱਠਿਆ। ਸੰਤ ਸਮਾਜ ਦੇ ਬਾਬਾ ਬੋਹੜ ਸੰਤ ਸਰਵਣ ਦਾਸ ਬੋਹਣ ਚੇਅਰਮੈਨ ਸਾਹਿਬ ਨੂੰ ਇਕ ਸੁੰਦਰ ਰੱਥ ਤੇ ਬਿਠਾਇਆ ਗਿਆ, ਸੈਂਕੜੇ ਸਾਧੂ ਮਹਾਂਪੁਰਸ਼ ਯਾਤਰਾ ਦੇ ਅੱਗੇ ਅੱਗੇ ਚੱਲ ਰਹੇ ਸਨ, ਸੰਗਤਾਂ ਵਲੋਂ ਥਾਂ ਥਾਂ  ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ।ਉਤਰਾਖੰਡ ਦੇ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਆਗੂਆਂ ਅਤੇ ਸੰਗਤਾਂ ਵਲੋਂ ਗੁਰੂ ਰਵਿਦਾਸ ਸਾਧੂ ਸੰਪਰਦਾਇਕ ਸੁਸਾਇਟੀ ਦੇ ਸੰਤਾਂ ਦਾ ਸਿਰਪਾਓ ਭੇਟ ਕਰਕੇ ਸਨਮਾਨ ਕੀਤਾ। ਹਰਿ ਕੀ ਪਉੜੀ ਸ੍ਰੀ ਗੁਰੂ ਰਵਿਦਾਸ ਘਾਟ ਅਤੇ ਭਗਵਾਨ ਸ੍ਰੀ ਬਾਲਮੀਕ ਘਾਟ ਤੇ ਆਰਤੀ ਕੀਰਤਨ ਤੋਂ ਉਪਰੰਤ ਸਮੂਹ ਸੰਤਾਂ ਅਤੇ ਸੰਗਤਾਂ ਵਲੋਂ ਬੜੀ ਸ਼ਰਧਾ ਨਾਲ ਦਮੜੀ ਭੇਟ ਕੀਤੀ।ਇਸ ਸਮੇਂ ਸੰਤ ਪਰਮਜੀਤ ਦਾਸ ਨਗਰ,ਸੰਤ ਸਰਵਣ ਦਾਸ ਲੁਧਿਆਣਾ, ਮਹੰਤ ਪ੍ਰਸ਼ੋਤਮ ਲਾਲ ਚੱਕ ਹਕੀਮ,ਸੰਤ ਬਲਵੰਤ ਦਾਸ ਡੀਗਿਰੀਆਂ,ਸੰਤ ਕਿਰਪਾਲ ਦਾਸ ਭਾਰਟਾ,ਸੰਤ ਰਮੇਸ਼ ਦਾਸ ਸ਼ੇਰਪੁਰ ਕਲਰਾਂ, ਸੰਤ ਧਰਮਪਾਲ ਸ਼ੇਰਗੜ, ਸੰਤ ਜਸਵੰਤ ਦਾਸ ਰਾਵਲਪਿੰਡੀ, ਸੰਤ ਮਨਜੀਤ ਦਾਸ ਚਲੇਟ (ਹਿਮਾਚਲ),ਸੰਤ ਬੀਬੀ ਕੁਲਦੀਪ ਕੌਰ ਮੇਹਨਾ, ਸੰਤ ਕੁਲਦੀਪ ਦਾਸ ਬਸੀ ਮਰੂਫ,ਸੰਤ ਮਨਜੀਤ ਦਾਸ ਵਿਛੋਹੀ,ਸੰਤ ਪ੍ਰਗਟ ਨਾਥ,ਸੰਤ ਜਗੀਰ ਸਿੰਘ ਮਕਸੂਦਾਂ,ਸੰਤ ਸਤਵਿੰਦਰ ਹੀਰਾ ਕੌਮੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ, ਸੰਤ ਸੰਤੋਖ ਦਾਸ,ਸੰਤੋਸ਼ ਕੁਮਾਰੀ ਪ੍ਰਧਾਨ ਨਾਰੀ ਸ਼ਕਤੀ ਫਾਂਉਡੇਸ਼ਨ ਇੰਡੀਆ, ਸੰਤ ਬੀਬੀ ਕਮਲੇਸ਼ ਕੌਰ ਨਾਹਲਾਂ,ਸੰਤ ਗੁਰਮੀਤ ਦਾਸ,ਸੰਤ ਲਾਲ ਦਾਸ ਪਿਆਲਾਂ,ਸੰਤ ਗਿਆਨੀ ਰਾਮ ਸਰੂਪ ਹਿਮਾਚਲ, ਸੰਤ ਹਾਕਮ ਸਿੰਘ ਮਾਲਵਾ ਵੀ ਹਾਜਰ ਸਨ।

ਫੋਟੋ ਮੁਨੀਰ