Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਭੋਲੇਵਾਲ ‘ਚ ਪੀਣ ਵਾਲੇ ਪਾਣੀ ਦੀ ਕਿੱਲਤ ਤੋਂ ਪ੍ਰੇਸ਼ਾਨ ਪੰਚ ਨੇ ਲਗਾਇਆ ਟਿਊਬਵੈਲ ਨੂੰ ਤਾਲਾ 

ਭੋਲੇਵਾਲ ‘ਚ ਪੀਣ ਵਾਲੇ ਪਾਣੀ ਦੀ ਕਿੱਲਤ ਤੋਂ ਪ੍ਰੇਸ਼ਾਨ ਪੰਚ ਨੇ ਲਗਾਇਆ ਟਿਊਬਵੈਲ ਨੂੰ ਤਾਲਾ 

ਭੋਲੇਵਾਲ ‘ਚ ਪੀਣ ਵਾਲੇ ਪਾਣੀ ਦੀ ਕਿੱਲਤ ਤੋਂ ਪ੍ਰੇਸ਼ਾਨ ਪੰਚ ਨੇ ਲਗਾਇਆ ਟਿਊਬਵੈਲ ਨੂੰ ਤਾਲਾ 

ਪੁਲਿਸ ਨੇ ਪੰਚਾਇਤ ਰਾਹੀਂ ਕੱਢਿਆ ਸਮੱਸਿਆ ਦਾ ਹੱਲ

ਕਾਠਗੜ੍ਹ (ਜਤਿੰਦਰ ਪਾਲ ਸਿੰਘ ਕਲੇਰ ) : ਨਜ਼ਦੀਕੀ ਪਿੰਡ ਭੋਲੇਵਾਲ ਵਿਚ ਪੀਣ ਵਾਲੇ ਸਾਫ਼ ਪਾਣੀ ਦੀ ਕਿੱਲਤ ਤੋਂ ਪ੍ਰੇਸ਼ਾਨ ਹੋ ਕੇ ਪਿੰਡ ਦੇ ਹੀ ਇੱਕ ਪੰਚ ਨੇ ਟਿਊਬਵੈੱਲ ਨੂੰ ਤਾਲਾ ਲਗਾ ਦਿੱਤਾ ਅਤੇ ਜਦੋਂ ਲੋਕ ਪੀਣ ਵਾਲੇ ਪਾਣੀ ਨੂੰ ਤ੍ਰਾਹ-ਤ੍ਰਾਹ ਕਰਨ ਲੱਗੇ ਤਾਂ ਪੰਚਾਇਤ ਵੱਲੋਂ ਪੁਲੀਸ ਨੂੰ ਸ਼ਿਕਾਇਤ ਕੀਤੀ ਗਈ ਤੇ ਪੁਲਸ ਨੇ ਪਿੰਡ ਵਿਚ ਪਹੁੰਚ ਕੇ ਪੰਚਾਇਤ ਰਾਹੀਂ ਹੀ ਸਮੱਸਿਆ ਦਾ ਹੱਲ ਕੱਢਿਆ।

ਜਾਣਕਾਰੀ ਮੁਤਾਬਕ ਪਿੰਡ ਭੋਲੇਵਾਲ ਵਿਚ ਹਲਕੇ ਦੀ ਇੱਕ ਫੈਕਟਰੀ ਵੱਲੋਂ ਪਿੰਡ ਨਿਵਾਸੀਆਂ ਦੀ ਸੁਵਿਧਾ ਲਈ ਪੀਣ ਵਾਲੇ ਪਾਣੀ ਦਾ ਟਿਊਬਵੈੱਲ ਲਗਾ ਕੇ ਦਿੱਤਾ ਹੋਇਆ ਹੈ ਜਿਸ ਦਾ ਬਿਜਲੀ ਬਿਲ ਤੇ ਹੋਰ ਮੇਨਟੀਨੈਂਸ ਦਾ ਖਰਚਾ ਵੀ ਫੈਕਟਰੀ ਵੱਲੋਂ ਹੀ ਕੀਤਾ ਜਾਂਦਾ ਸੀ ਲੇਕਿਨ ਹੁਣ ਪਿਛਲੀ ਸਰਕਾਰ ਸਮੇਂ ਜਦੋਂ ਬਿਜਲੀ ਬਿੱਲ ਮੁਆਫ ਕੀਤੇ ਗਏ ਹਨ ਉਦੋਂ ਤੋਂ ਹੀ ਪੀਣ ਵਾਲੇ ਟਿਊਬਵੈੱਲ ਦਾ ਚਾਰਜ ਫੈਕਟਰੀ ਨੇ ਪਿੰਡ ਦੀ ਪੰਚਾਇਤ ਨੂੰ ਸੰਭਾਲ ਦਿੱਤਾ ਹੈ ਪ੍ਰੰਤੂ ਲੋਕਾਂ ਵੱਲੋਂ ਲਗਾਏ ਜਾਂਦੇ ਟੁੱਲੂ ਪੰਪਾਂ ਅਤੇ ਇੱਕ ਕੁਨੈਕਸ਼ਨ ਤੇ ਇੱਕ ਤੋਂ ਜ਼ਿਆਦਾ ਟੂਟੀਆਂ ਲਗਾਏ ਜਾਣ ਕਾਰਨ ਕਈ ਘਰ  ਪੀਣ ਵਾਲੇ ਪਾਣੀ ਤੋਂ ਵਾਂਝੇ ਰਹਿ ਜਾਂਦੇ ਹਨ । ਪਾਣੀ ਦੀ ਇਸ ਕਿੱਲਤ ਤੋਂ ਪ੍ਰੇਸ਼ਾਨ ਪਿੰਡ ਦੇ ਇੱਕ ਪੰਚ ਨੇ ਟਿਊਬਵੈੱਲ ਨੂੰ ਤਾਲਾ ਲਗਾ ਦਿੱਤਾ । ਟਿਊਬਵੈੱਲ ਨੂੰ ਤਾਲਾ ਲਗਾਏ ਜਾਣ ਨਾਲ ਜਦੋਂ ਪਿੰਡ ਵਾਸੀ ਪੀਣ ਵਾਲੇ ਪਾਣੀ ਲਈ ਤ੍ਰਾਹ ਤ੍ਰਾਹ ਕਰਨ ਲੱਗੇ ਤਾਂ ਪੰਚਾਇਤ ਨੇ ਇਸ ਸੰਬੰਧੀ ਪੁਲਸ ਚੌਕੀ ਆਸਰੋਂ ਨੂੰ ਸ਼ਿਕਾਇਤ ਕਰ ਦਿੱਤੀ ।

     

ਚੌਕੀ ਇੰਚਾਰਜ ਐੱਸ ਆਈ ਹੁਸਨ ਲਾਲ ਆਪਣੀ ਪੁਲਸ ਪਾਰਟੀ ਸਮੇਤ ਪਿੰਡ ਭੋਲੇਵਾਲ ਪਹੁੰਚੇ ਅਤੇ ਟਿਊਬਵੈੱਲ  ਨੂੰ ਤਾਲਾ ਲਗਾਉਣ ਵਾਲੇ ਪੰਚ ਨੂੰ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ ਕਿ ਕਈ ਦਿਨਾਂ ਤੋਂ ਉਸ ਦੇ ਘਰ ਪਾਣੀ ਦੀ ਸਪਲਾਈ  ਨਹੀਂ ਪਹੁੰਚ ਰਹੀ ਸੀ ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਤਾਲਾ ਲਾਇਆ ਹੈ ਕਿਉਂਕਿ ਉਸ ਦੀ ਇਸ ਪ੍ਰੇਸ਼ਾਨੀ ਵੱਲ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ । ਇਸ ਮੌਕੇ ਸਰਪੰਚਣੀ ਦੇ ਪਤੀ ਰਾਮ ਸਰੂਪ ਨੇ ਪੰਚਾਂ ਅਤੇ ਮੋਹਤਬਰਾਂ ਦੀ ਮੌਜੂਦਗੀ ਵਿੱਚ ਕਿਹਾ ਕਿ ਲੋਕ ਆਪਣੀ ਮਰਜ਼ੀ ਨਾਲ ਹੀ ਜਿਸ ਖੇਤ/ ਥਾਂ ਵਿਚ ਦਿਲ ਕਰਦਾ ਹੈ ਉੱਥੇ ਹੀ ਨਵੀਆਂ ਟੂਟੀਆਂ ਲਗਾ ਰਹਿੰਦੇ ਹਾਂ ਜਿਸ ਕਾਰਨ ਪਾਣੀ  ਦੀ ਸਪਲਾਈ  ਨਹੀਂ ਪਹੁੰਚਦੀ ਤੇ ਹੁਣ ਪੰਚ ਵੱਲੋਂ ਪੰਚਾਇਤ  ਦੁਆਰਾ ਟਿਊਬਵੈੱਲ  ਨੂੰ ਲਗਾਏ ਤਾਲੇ ਨੂੰ ਤੋੜ ਕੇ ਹੋਰ ਥਾਂ ਲਗਾਏ ਜਾਣ ਨਾਲ ਪਾਣੀ ਤੋਂ ਵਾਂਝੇ  ਪਿੰਡ ਨਿਵਾਸੀ ਬਹੁਤ ਪ੍ਰੇਸ਼ਾਨ ਹਨ। ਐਸ ਆਈ ਹੁਸਨ ਲਾਲ ਨੇ ਮੌਕੇ ‘ਤੇ ਪੰਚਾਇਤ ਨੂੰ ਕਿਹਾ ਕਿ ਪਾਣੀ ਦੀ ਸਪਲਾਈ ਦੋ ਵਾਰ ਵੰਡ -ਵੰਡ ਕੇ ਦਿੱਤੀ ਜਾਵੇ  ਜਦਕਿ ਜੋ ਉੱਚੀ ਆਬਾਦੀ ਹੈ ਉਸ ਨੂੰ ਕੁਝ ਵੱਧ ਸਮਾਂ  ਦੇ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜਿਸ ਘਰ ਨੇ ਇਕ ਤੋਂ ਵੱਧ ਟੂਟੀਆਂ ਲਗਾਈਆਂ ਹੋਈਆਂ ਹਨ ਉਨ੍ਹਾਂ ਦੀ ਲਿਸਟ ਬਣਾ ਕੇ ਦਿੱਤੀ ਜਾਵੇ ਤੇ ਪੰਚਾਇਤ ਆਪਣੇ ਪੱਧਰ ਤੇ ਉਨ੍ਹਾਂ ਟੂਟੀਆਂ ਨੂੰ ਬੰਦ ਕਰਵਾਏ, ਜੇ ਕੋਈ ਨਹੀਂ ਮੰਨਦਾ ਤਾਂ ਉਸ ਬਾਰੇ ਵਿਭਾਗ  ਨੂੰ ਕਿਹਾ ਜਾਵੇਗਾ। ਇਸ ਤੋਂ ਇਲਾਵਾ ਜੋ ਵਾਲਬ ਟੁੱਟਿਆ ਹੋਇਆ ਹੈ ਉਸ ਨੂੰ ਵੀ ਪੈਸੇ ਇਕੱਠੇ ਕਰਕੇ ਠੀਕ ਕਰਵਾਇਆ ਜਾਵੇ।

ਫੋਟੋ  : ਐਸ ਆਈ ਹੁਸਨ ਲਾਲ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਪੰਚਾਇਤ ਨਾਲ ਗੱਲਬਾਤ ਕਰਦੇ ਹੋਏ।