Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਸੰਤ ਨਿਰੰਕਾਰੀ ਸਤਿਸੰਗ ਭਵਨ ਦਸੂਹਾ ਵਿਖੇ ਖਿਮਾ ਜਾਚਨਾ ਦਿਵਸ ਮਨਾਇਆ

ਸੰਤ ਨਿਰੰਕਾਰੀ ਸਤਿਸੰਗ ਭਵਨ ਦਸੂਹਾ ਵਿਖੇ ਖਿਮਾ ਜਾਚਨਾ ਦਿਵਸ ਮਨਾਇਆ

ਦਸੂਹਾ, 10 ਦਸੰਬਰ (ਚੌਧਰੀ )

: ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਅਪਾਰ ਕਿਰਪਾ ਨਾਲ ਸੰਤ ਨਿਰੰਕਾਰੀ ਸਤਿਸੰਗ ਭਵਨ ਭੱਟੀ ਦਾ ਪਿੰਡ ਦਸੂਹਾ ਵਿਖੇ ਦਸੂਹਾ ਸੰਯੋਜਕ ਡਾ. ਸੁਰਿੰਦਰਪਾਲ ਸਿੰਘ ਦੀ ਯੋਗ ਅਗਵਾਈ ਵਿੱਚ ਖਿਮਾ ਜਾਚਨਾ ਦਿਵਸ ਮਨਾਇਆ ਗਿਆ ਜਿਸ ਵਿੱਚ ਸੇਵਾਦਲ ਦੇ ਭੈਣਾਂ – ਭਰਾਵਾਂ, ਬੱਚਿਆ ਨੇ 76ਵੇਂ ਸੰਤ ਸਮਾਗਮ ਦੌਰਾਨ ਜਾਂ ਕਿਤੇ ਵੀ ਸੰਤਾਂ ਮਹਾਪੁਰਸ਼ਾਂ ਦੀ ਸੇਵਾ ਕਰਦਿਆਂ ਅੰਜਾਨੇ ਵਿੱਚ ਰਹਿ ਗਈ ਕਮੀਆਂ ਦੀ ਮਾਫੀ ਮੰਗੀ ਅਤੇ ਅਰਦਾਸ ਕੀਤੀ ਕਿ ਅੱਗੇ ਤੋਂ ਸ਼ਰਧਾਭਾਵਨਾ , ਪਿਆਰ , ਨਿਰਮਤਾ ਅਤੇ ਸਤਿਗੁਰੂ ਦੇ ਦਿਸ਼ਾ ਨਿਰਦੇਸ਼ਾਂ ਵਿੱਚ ਰਹਿਕੇ ਸੇਵਾ ਕੀਤੀ ਜਾਵੇ । ਇਸ ਮੌਕੇ ਸੰਯੋਜਕ ਬਰਾਂਚ ਦਸੂਹਾ ਡਾ.ਸੁਰਿੰਦਰਪਾਲ ਸਿੰਘ ਨੇ ਸਟੇਜ਼ ਤੋਂ ਪ੍ਰਬਚਨ ਕਰਦੇ ਹੋਏ ਕਿਹਾ ਕਿ ਪੂਰਨ ਸਤਿਗੁਰੂ ਪਾਸੋਂ ਜਦੋਂ ਗੁਰਸਿਖ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਦਾ ਹੈ ਤਾਂ ਉਸ ਦੀ ਦਿਸ਼ਾ ਦੇ ਨਾਲ ਦਸ਼ਾ ਵੀ ਬਦਲ ਜਾਂਦੀ ਹੈ ਤੇ ਉਸ ਦੇ ਜੀਵਨ ਵਿੱਚ ਖੁਸ਼ਹਾਲੀ ਆਉਂਦੀ ਹੈ , ਫਿਰ ਹਮੇਸ਼ਾ ਹੀ ਗੁਰਸਿਖ ਸਰਬਹਿੱਤ ਦੀ ਗੱਲ ਕਰਦਾ ਹੈ ਸਭ ਦਾ ਭਲਾ ਲੋਚਦਾ ਹੈ ਨਿਰੰਕਾਰ ਪ੍ਰਭੂ ਦਾ ਸ਼ੁਕਰ ਕਰਦਾ ਹੈ ।ਉਨ੍ਹਾਂ ਕਿਹਾ ਸਤਿਸੰਗ ਇੱਕ ਅਜਿਹਾ ਜ਼ਰੀਆ ਹੈ ਜਿਸ ਵਿੱਚ ਬੈਠ ਕੇ ਗੁਰਸਿੱਖ ਗੁਰਸਿੱਖੀ ਦੀਆਂ ਬਰੀਕੀਆਂ ਨੂੰ ਸਿੱਖਦਾ ਹੈ ਤੇ ਸਦਗੁਣਾਂ ਦਾ ਧਾਰਣੀ ਬਣਦਾ ਹੈ। ਉਨ੍ਹਾ ਕਿਹਾ ਕਿ ਸਤਿਗੁਰੂ ਆਪਣੀ ਸ਼ਰਨ ਵਿੱਚ ਆਉਣ ਵਾਲੇ ਹਰ ਇੰਨਸਾਨ ਨੂੰ ਬ੍ਰਹਮਗਿਆਨ ਦੇ ਕੇ ਨਿਰੰਕਾਰ ਪ੍ਰਭੂ ਨੂੰ ਅੰਗ ਸੰਗ ਵਿਖਾ ਦਿੰਦਾ ਹੈ, ਜੋ ਸਾਰੇ ਸੰਸਾਰ ਨੂੰ ਬਣਾਉਣ , ਚਲਾਉਣ ਅਤੇ ਸਮੇਟਣ ਵਾਲਾ ਹੈ । ਉਨ੍ਹਾਂ ਕਿਹਾ ਕਿ ਮਾਨਵੀ ਜੂਨ ਧਰਤੀ ਉੱਪਰ ਸਰਵਉੱਤਮ ਜੂਨ ਹੈ ਤੇ ਮਾਨਵ ਜੀਵਨ ਵਿੱਚ ਹੀ ਰੱਬ ਦੀ ਜਾਣਕਾਰੀ ਪ੍ਰਾਪਤ ਹੋ ਸਕਦੀ ਹੈ ਕਿਉਂਕਿ ਇਹ ਜੀਵਨ ਇਨਸਾਨ ਨੂੰ ਮਿਲਿਆ ਹੀ ਰੱਬ ਦੀ ਜਾਣਕਾਰੀ ਹਾਸਲ ਕਰਨ ਲਈ ਹੈ। ਗੁਰਸਿੱਖ ਗੁਰੂ ਦੀ ਹਰ ਇੱਕ ਸਿੱਖਿਆ ਨੂੰ ਆਪਣੇ ਨਿੱਜੀ ਜੀਵਨ ਵਿੱਚ ਢਾਲਦਾ ਹੈ ਉਸ ਉੱਪਰ ਚੱਲਦਾ ਹੈ ਸਾਰੀ ਕਾਇਨਾਤ ਨਾਲ ਪਿਆਰ , ਪ੍ਰੀਤ ਕਰਦਾ ਹੈ ਤੇ ਨਫਰਤ , ਦੁਸ਼ਮਣੀ ਵਿਰੋਧ ਦੀਆ ਦੀਵਾਰਾਂ ਨੂੰ ਢਾਹ ਦਿੰਦਾ ਹੈ । ਇਸ ਮੌਕੇ ਸੇਵਾਦਲ ਸੰਚਾਲਕ ਪ੍ਰਕਾਸ਼ ਸਿੰਘ ਨੇ ਕਿਹਾ ਅੱਜ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਪੂਰੀ ਮਾਨਵ ਜਾਤੀ ਨੂੰ ਪ੍ਰੇਮ , ਮਿਲਵਰਤਨ, ਸਹਿਨਸ਼ੀਲਤਾ , ਸ਼ਾਂਤੀ , ਅਮਨ ਭਾਈਚਾਰਾ ਸਥਾਪਤ ਕਰਨ ਦਾ ਸੁਨੇਹਾ ਦੇ ਰਹੇ ਹਨ । ਇਸ ਮੌਕੇ ਸੇਵਾਦਲ ਭੈਣਾਂ, ਭਰਾਵਾਂ ਤੇ ਬੱਚਿਆਂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।