* ਦਸੂਹਾ ਵਰਗੀ ਸ਼ਖ਼ਸੀਅਤ ਪੰਜਾਬ ਦੀ ਕਿਸੇ ਪਾਰਟੀ ਕੋਲ ਨਹੀਂ : ਢੀਂਡਸਾ*
*ਗਰੀਬਾਂ ਲਈ ਸ਼ੁਰੂ ਕੀਤੀਆਂ ਸਕੀਮਾਂ ਆਖਰੀ ਸਾਹ ਤੱਕ ਦਿੰਦਾ ਰਹਾਂਗਾ- ਦਸੂਹਾ*
ਟਾਂਡਾ / ਗੜ੍ਹਦੀਵਾਲਾ 5 ਫਰਵਰੀ (ਚੌਧਰੀ / ਯੋਗੇਸ਼ ਗੁਪਤਾ) : ਸ਼੍ਰੋਮਣੀ ਅਕਾਲੀ ਦਲ ਸੰਯੁਕਤ, ਭਾਜਪਾ ਤੇ ਪੰਜਾਬ ਲੋਕ ਕਾਂਗਰਸ ਦੇ ਸਾਂਝੇ ਉਮੀਦਵਾਰ ਸਰਦਾਰ ਮਨਜੀਤ ਸਿੰਘ ਦਸੂਹਾ ਦੇ ਹੱਕ ਵਿੱਚ ਅੱਜ ਗ੍ਰੇਟ ਪੰਜਾਬ ਸੇਲੀਬਰੇਸ਼ਨ ਟਾਂਡਾ ਵਿਖੇ ਵੋਟਰਾਂ ਨੂੰ ਲਾਮਬੰਦ ਕਰਨ ਲਈ ਇਕ ਵਿਸ਼ੇਸ਼ ਰੈਲੀ ਦਾ ਆਯੋਜਨ ਕੀਤਾ ਗਿਆ। ਜਿਸ ਦੌਰਾਨ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਦਸੂਹਾ ਦੇ ਹੱਕ ਵਿੱਚ ਹੋਏ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 84 ਦੇ ਦੰਗਿਆਂ ਦੌਰਾਨ ਦੋਸ਼ੀਆਂ ਨੂੰ ਸਜਾਵਾਂ ਦਿਵਾਈਆਂ ਤੇ ਕਰਤਾਰਪੁਰ ਦਾ ਲਾਂਘਾ ਖੋਲਿਆ। ਕਾਂਗਰਸ ਦੇ ਪ੍ਰਧਾਨ ਤੇ ਮੁੱਖ ਮੰਤਰੀ ਵਿਰੋਧੀ ਬਿਆਨ ਦਿੰਦੇ ਕੁਝ ਲੋਕ ਪੰਜਾਬ ਦੀ ਤਰੱਕੀ ਵਿੱਚ ਵਿਘਨ ਪਾਉਣਾ ਚਾਹੁੰਦੇ ਹਨ ਇਹਨਾਂ ਨੂੰ ਪਹਿਚਾਣੋ ਤੇ ਗਠਜੋੜ ਦੇ ਉਮੀਦਵਾਰ ਸਰਦਾਰ ਮਨਜੀਤ ਸਿੰਘ ਦਸੂਹਾ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ। ਉਹਨਾਂ ਕਿਹਾ ਕਿ ਦਸੂਹਾ ਗਰੀਬਾਂ ਦੇ ਮਦਦਗਾਰ ਹਨ। ਇੰਡਸਟਰੀ ਦੇ ਸਬਜੈਕਟ ਤੇ ਬੋਲਦਿਆਂ ਕਿਹਾ ਅਸੀ ਸਾਰੇ ਰਲ ਕੇ ਹਲਕੇ ਵਿੱਚ ਇੰਡਸਟਰੀ ਲਿਆ ਸਕਦੇ ਹਾਂ ਜਿਸ ਦੀ ਮੈਂ ਪੂਰੀ ਕੋਸ਼ਿਸ਼ ਕਰਾਂਗਾ। ਇਸ ਮੌਕੇ ਪਰਮਿੰਦਰ ਸਿੰਘ ਢੀਂਡਸਾ ਨੇ ਬੋਲਦਿਆਂ ਜਿੱਥੇ ਬਾਦਲ ਦਲ, ਕਾਂਗਰਸ ਤੇ ਆਪ ਨੂੰ ਇਕੋ ਤਕੜੀ ਦੇ ਚੱਟੇ ਬੱਟੇ ਦਸਿਆ ਓਥੇ ਉਹਨਾਂ ਮਨਜੀਤ ਸਿੰਘ ਦਸੂਹਾ ਸਬੰਧੀ ਬੋਲਦਿਆਂ ਕਿਹਾ ਕੇ ਦਸੂਹਾ ਵਰਗੀ ਸ਼ਖ਼ਸੀਅਤ ਪੰਜਾਬ ਵਿੱਚ ਕਿਸੇ ਵੀ ਪਾਰਟੀ ਕੋਲ ਅਜਿਹੀ ਸਖਸ਼ੀਅਤ ਨਹੀਂ ਹੈ। ਉਹਨਾਂ ਕਿਹਾ ਕਿ ਜਿਹੜੀ ਸਖਸ਼ੀਅਤ ਆਪਣੇ ਕੋਲੋਂ ਪੈਸੇ ਖ਼ਰਚ ਕਰਕੇ ਗਰੀਬ ਪਰਿਵਾਰਾਂ ਦਾ ਡੰਗ ਸਾਰਦੀ ਹੈ ਇਹੋ ਜਿਹੀ ਸ਼ਖਸ਼ੀਅਤ ਨੂੰ ਜਿਤਾਉਣਾ ਜ਼ਰੂਰੀ ਹੋਵੇਗਾ। ਦਸੂਹਾ ਦੇ ਹੱਕ ਵਿੱਚ ਉੱਤਰੇ ਵੋਟਰਾਂ ਦਾ ਇਕੱਠ ਦੇਖ ਕੇ ਬਾਗੋਬਾਗ ਹੋਏ ਢੀਡਸਾ ਨੇ ਕਿਹਾ ਕਿ ਤੁਸੀ ਦਸੂਹਾ ਸਾਬ ਨੂੰ ਜਿਤਾਓ ਹਲਕੇ ਦੀਆਂ ਹਰ ਕਮੀਆਂ ਪੇਸ਼ੀਆਂ ਨੂੰ ਮੈ ਦਸੂਹਾ ਸਾਬ ਤੋਂ ਖੁਦ ਹੱਲ ਕਰਾਵਾਗਾਂ। ਇਸ ਮੌਕੇ ਉਹਨਾਂ ਲੋਕਾਂ ਦਾ ਇਕੱਠ ਦੇਖਦਿਆਂ ਕਿਹਾ ਕਿ ਦਸੂਹਾ ਸਾਬ ਦੀ ਜਿੱਤ ਤਾਂ ਪੱਕੀ ਹੈ ਪਰ ਐਲਾਨ ਹੋਣਾ ਹੀ ਬਾਕੀ ਹੈ। ਇਸ ਮੌਕੇ ਮਨਜੀਤ ਦਸੂਹਾ ਨੇ ਜਿਥੇ ਪਹੁੰਚੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਓਥੇ ਉਹਨਾਂ ਹਾਈ ਕਮਾਂਡ ਨੂੰ ਹਲਕੇ ਦੀਆਂ ਸਮੱਸਿਆਵਾਂ ਨੂੰ ਤੋਂ ਜਾਣੂ ਕਰਵਾਇਆ। ਇਸ ਮੌਕੇ ਦਸੂਹਾ ਨੇ ਕਿਹਾ ਚਾਹੇ ਉਹ ਹਲਕੇ ਵਿਚੋਂ ਜਿੱਤਣ ਚਾਹੇ ਹਾਰਨ ਆਪਣੇ ਆਖਰੀ ਸਾਹ ਤੱਕ ਜਿਹੜੀਆਂ ਲੋਕ ਭਲਾਈ ਸਕੀਮਾਂ ਚਲਾਈਆਂ ਹਨ ਉਹਨਾਂ ਨੂੰ ਲਾਗੂ ਰੱਖਣਗੇ। ਉਹਨਾਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਤੋਂ ਜਿਥੇ ਹਲਕੇ ਵਿੱਚ ਇੰਡਸਟਰੀ ਲਿਆਉਣ ਦੀ ਮੰਗ ਕੀਤੀ ਓਥੇ ਉਹਨਾਂ ਇੰਡਸਟਰੀ ਵਾਸਤੇ ਆਪਣੇ ਕੋਲੋਂ ਜ਼ਮੀਨ ਦੇਣ ਦਾ ਵੀ ਐਲਾਨ ਕੀਤਾ। ਇਸ ਮੌਕੇ ਜ਼ਿਲਾ ਪ੍ਰਧਾਨ ਸਤਵਿੰਦਰਪਾਲ ਸਿੰਘ ਢੱਟ, ਅਵਤਾਰ ਸਿੰਘ ਜੌਹਲ, ਹਰਬੰਸ ਸਿੰਘ ਮੰਝਪੁਰ, ਜਵਾਹਰ ਖੁਰਾਣਾ, ਸੰਜੀਵ ਮਿਨਹਾਸ, ਸੁਖਵਿੰਦਰ ਸਿੰਘ ਮੂਨਕ, ਸ਼ਿਵਪੂਰਨ ਸਿੰਘ, ਸੁਰਜੀਤਲਾਲ ਪਾਲ, ਲਖਵੀਰ ਸਿੰਘ ਖਾਲਸਾ, ਸੁਰਿੰਦਰ ਜਾਜਾ, ਕੁਲਵਿੰਦਰ ਸਿੰਘ ਸੰਨੀ, ਸਰਪੰਚ ਬਲਵੀਰ ਸਿੰਘ ਬਹਾਦੁਰਪੁਰ, ਗੁਰਮੇਲ ਸਿੰਘ ਜੌੜਾ, ਰਤਨ ਖੋਖਰ, ਸਾਬੀ ਦਾਤਾ, ਕਨਵਰਜੀਤ ਸਿੰਘ ਸਲੇਮਪੁਰ, ਬਗੀਚਾ ਸਿੰਘ, ਚਰਨਜੀਤ ਸਿੰਘ,ਰਾਜਨ ਸੌਂਧੀ, ਚਰਨਜੀਤ ਸਿੰਘ,ਅਨਿਲ ਗੋਰਾ, ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੇ ਪੰਚ, ਸਰਪੰਚ, ਨੰਬਰਦਾਰ ਤੇ ਵੱਡੀ ਗਿਣਤੀ ਵਿੱਚ ਨੌਜਵਾਨ, ਬੀਬੀਆਂ ਹਾਜ਼ਰ ਸਨ।