ਗੜ੍ਹਦੀਵਾਲਾ (ਚੌਧਰੀ)
27 ਮਈ : ਸਰਕਾਰੀ ਹਾਈ ਸਕੂਲ ਭਾਨਾ ਦਾ 10ਵੀਂ ਦਾ ਨਤੀਜਾ 100 ਫੀਸਦੀ ਰਿਹਾ।ਜਾਣਕਾਰੀ ਦਿੰਦਿਆਂ ਹੋਏ ਹੈੱਡ ਮਾਸਟਰ ਮਨੋਹਰ ਲਾਲ ਨੇ ਦੱਸਿਆ ਕਿ ਮਹਿਕ ਪੁੱਤਰੀ ਹਰਜਿੰਦਰ ਸਿੰਘ ਨੇ 650 ਵਿਚੋਂ 618 (95.07) ਅੰਕ ਲੈ ਕੇ ਸਕੂਲ ਚੋਂ ਪਹਿਲਾ, ਤਨੀਸ਼ਾ ਪੁੱਤਰੀ ਉਂਕਾਰ ਸਿੰਘ ਨੇ 650 ਵਿਚੋਂ 617(94.92) ਅੰਕ ਲੈ ਕੇ ਦੂਸਰਾ ਤੇ ਜਸਪ੍ਰੀਤ ਭਾਰਦਵਾਜ ਪੁੱਤਰੀ ਰੇਸ਼ਮ ਸਿੰਘ ਨੇ 650 ਵਿਚੋਂ 609 (93.69) ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਬੱਚਿਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਦੀ ਟੀਮ ਨੂੰ ਵਧਾਈ ਦਿੱਤੀ।
ਫੋਟੋ : ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਹਾਸਲ ਕਰਨ ਵਾਲੇ ਬੱਚੇ।








