Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਨਗਰ ਕੌਂਸਲ ਦਸੂਹਾ ਦੇ ਕਰਮਚਾਰੀਆਂ ਵਲੋਂ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਹੜਤਾਲ ਦੂਜੇ ਦਿਨ ਚ ਸ਼ਾਮਲ  

ਨਗਰ ਕੌਂਸਲ ਦਸੂਹਾ ਦੇ ਕਰਮਚਾਰੀਆਂ ਵਲੋਂ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਹੜਤਾਲ ਦੂਜੇ ਦਿਨ ਚ ਸ਼ਾਮਲ  

ਦਸੂਹਾ 18 ਸਤੰਬਰ (ਚੌਧਰੀ)

: ਮਿਉਂਸੀਪਲ ਮੁਲਾਜ਼ਮ ਐਕਸ਼ਨ ਕਮੇਟੀ,ਪੰਜਾਬ ਅਤੇ ਨਗਰ ਪਾਲਿਕਾ ਕਰਮਚਾਰੀ ਸੰਗਠਨ (ਰਜਿ.),ਪੰਜਾਬ ਦੇ ਸਰਪ੍ਰਸਤ ਸ: ਕੁਲਵੰਤ ਸਿੰਘ ਸੈਣੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਕਸ਼ਨ ਕਮੇਟੀ ਦੁਆਰਾ ਲੁਧਿਆਣਾ ਵਿਖੇ ਹੋਈ ਹੰਗਾਮੀ ਮੀਟਿੰਗ ਵਿੱਚ ਅਣ ਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਜੋ ਪੰਜਾਬ ਸਰਕਾਰ ਦੁਆਰਾ ਨਿਜੀ ਕੰਪਨੀ ਨੂੰ ਡੋਰ ਟੂ ਡੋਰ ਸੇਲਿਡ ਵੇਸਟ ਕੁਲੈਕਸ਼ਨ, ਵਾਟਰ ਸਪਲਾਈ ਦੀ ਮੁਰੰਮਤ, ਸੀਵਰੇਜ ਦੀ ਮੁਰੰਮਤ, ਰੋਡ ਸਫਾਈ ਦਾ ਕੰਮ ਵੱਡੇ ਪੱਧਰ ਤੇ ਟੈਂਡਰ ਲਗਾ ਕੇ ਕਿਸੇ ਪ੍ਰਾਇਵੇਟ ਕੰਪਨੀ ਦੇ ਹੱਥਾਂ ਵਿੱਚ ਦਿੱਤਾ ਜਾ ਰਿਹਾ ਹੈ। ਜਿਸ ਕਾਰਨ ਸਾਰੇ ਹੀ ਪੰਜਾਬ ਦੇ ਕਰਮਚਾਰੀਆਂ ਵਿੱਚ ਭਾਰੀ ਰੋਸ ਹੈ। ਇਸ ਦੇ ਵਿਰੋਧ ਵਿੱਚ ਨਗਰ ਕੌਂਸਲ ਦਸੂਹਾ ਦੇ ਕਰਮਚਾਰੀਆਂ ਨੇ ਵੀ ਅਣਮਿੱਥੇ ਸਮੇਂ ਲਈ ਹੜਤਾਲ ਦਾ ਫੈਸਲਾ ਲਿਆ ਹੈ ਜੋ ਕਿ 17 ਸਤੰਬਰ ਤੋਂ ਸ਼ੁਰੂ ਹੈ।ਉਨ੍ਹਾਂ ਕਿਹਾ ਕਿ ਸਾਡੀਆਂ ਮੰਗਾਂ ਵਿਚ ਨਿਜੀ ਕੰਪਨੀ ਨੂੰ ਦਿੱਤਾ ਜਾਣ ਵਾਲਾ ਠੇਕਾ ਬੰਦ ਕੀਤਾ ਜਾਵੇ,ਕੰਟ੍ਰੈਕਟ ਬੇਸਡ ਕਰਮਚਾਰੀ ਰੈਗੁਲਰ ਕੀਤੇ ਜਾਣ, ਆਉਟਸੋਰਸ ਕਰਮਚਾਰੀ ਨੂੰ ਇੰਨਸੋਰਸ ਕੀਤਾ ਜਾਵੇ, ਪੁਰਾਣੀ ਮੈਂਸ਼ਨ ਸਕੀਮ ਲਾਗੂ ਕੀਤੀ ਜਾਵੇ ਆਦਿ ਸ਼ਾਮਲ ਹਨ। ਇਸ ਵਿੱਚ ਨਗਰ ਕੌਂਸਲ ਦਸੂਹਾ ਦੇ ਸਫਾਈ ਸੇਵਕ, ਸੀਵਰਮੈਨ, ਮਾਲੀ, ਬੇਲਦਾਰ, ਸੇਵਾਦਾਰ, ਇਲੈਕਟ੍ਰੀਸ਼ੀਅਨ/ਹੈਲਪਰ, ਪੰਪ ਓਪਰੇਟਰ/ਹੈਲਪਰ, ਕੰਪਿਊਟਰ ਓਪਰੇਟਰ/ਹੈਲਪਰ, ਡਰਾਈਵਰ, ਚੌਂਕੀਦਾਰ ਆਦਿ ਸ਼ਾਮਿਲ ਹਨ।ਜਿਸ ਵਿੱਚ ਪ੍ਰਧਾਨ ਸਰਵਣ ਸਿੰਘ, ਪ੍ਰਧਾਨ ਸਿਕੰਦਰ ਸਹੋਤਾ, ਪ੍ਰਧਾਨ ਸਿਕੰਦਰ ਮਲਿਕ, ਪਰਮਿੰਦਰ ਸਿੰਘ, ਦੀਪਕ ਥਾਪਰ, ਰਮੇਸ਼ ਕੁਮਾਰ, ਸੰਦੀਪ ਸਿੰਘ, ਮੋਹਿਤ, ਅਮਰਦੀਪ, ਸਮੀਰ ਸ਼ਰਮਾ, ਪਾਰਸ ਆਦਿ ਸ਼ਾਮਿਲ ਸਨ।