Prime Punjab Times

Latest news
ਬਲਾਕ ਭੁੰਗਾ ਵਿਖੇ ਪੰਚਾਇਤ ਸਕੱਤਰਾਂ ਨੇ ਤਨਖਾਹ ਨਾ ਮਿਲਣ ਕਰਕੇ ਦਿੱਤਾ ਧਰਨਾ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਹੋਈ ਮੀਟਿੰਗ बिट्टू के काफिले को लेकर हंगामा, साढ़े तीन घंटे तनावपूर्ण रहा माहौल ਖ਼ਾਲਸਾ ਕਾਲਜ ਵਿਖੇ ਪੁਸਤਕ ਪੜ੍ਹਨ ਅਤੇ ਰਿਵਿਊ ਗਤੀਵਿਧੀ ਕਰਵਾਈ ਗਈ ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ ਬਾਲ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਕੀਤੀ ਗਈ ਕਾਨੂੰਨੀ ਕਾਰਵਾਈ ਬੀਬੀਐਮਬੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਸਵੱਛਤਾ ਪ੍ਰਣ ਗੁਰਸਿੱਖ ਹਰ ਅਵਸਥਾ ਚ ਇਕ ਸਮਾਨ ਜੀਵਨ ਜਿਉਂਦਾ ਹੈ : ਮਹਾਤਮਾ ਰੌਸ਼ਨ ਦਿਹਲਵੀ ਸਿਹਤਮੰਦ ਜੀਵਨ-ਸ਼ੈਲੀ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ ਇੱਕ ਦੀ ਮੌ+ਤ, 5 ਜ਼+ਖ+ਮੀ 
ADVERTISEMENT
You are currently viewing ਵੁਸ਼ੂ ਅਤੇ ਫਿੱਟਨੈੱਸ ਸੈਂਟਰ ਗੜ੍ਹਦੀਵਾਲਾ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ,10 ਗੋਲਡ,8 ਸਿਲਵਰ,4 ਕਾਂਸੇ ਮੈਡਲ ਜਿੱਤੇ

ਵੁਸ਼ੂ ਅਤੇ ਫਿੱਟਨੈੱਸ ਸੈਂਟਰ ਗੜ੍ਹਦੀਵਾਲਾ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ,10 ਗੋਲਡ,8 ਸਿਲਵਰ,4 ਕਾਂਸੇ ਮੈਡਲ ਜਿੱਤੇ

ਗੜ੍ਹਦੀਵਾਲਾ 18 ਸਤੰਬਰ (ਚੌਧਰੀ) 

: 69ਵੀਂ ਜਿਲਾ ਸਕੂਲ ਖੇਡਾਂ 2025-2026 ਸੈਂਟ ਸੋਲਜਰ ਸਕੂਲ ਗੜ੍ਹਦੀਵਾਲਾ ਵਿਖੇ ਕਿਕ ਬਾਕਸਿੰਗ ਅਤੇ ਵੁਸ਼ੂ ਕਰਵਾਈ ਗਈ। ਇਸ ਵਿੱਚ ਗੜ੍ਹਦੀਵਾਲਾ ਵੁਸ਼ੂ ਅਤੇ ਫਿੱਟਨੈੱਸ ਸੈਂਟਰ ਵਿੱਚ ਪਰੈਕਟਿਸ ਕਰ ਰਹੇ ਖਿਡਾਰੀਆਂ ਦਾ ਬਹੂਤ ਵਧੀਆ ਪ੍ਰਦਰਸ਼ਨ ਰਿਹਾ।ਇਸ ਸੈਂਟਰ ਵਿੱਚ ਪ੍ਰੇਕਟਿਸ ਕਰ ਰਹੇ ਖਿਡਾਰੀਆਂ ਦੇ 10 ਗੋਲਡ, 8 ਸਿਲਵਰ,4 ਕਾਂਸੇ ਦੇ ਤਗਮੇ ਲੈਕੇ ਆਪਣੇ ਸਕੂਲ ਅਤੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ ਹੈ। ਜਿਨਾਂ ਵਿਚ ਮਨਮੀਤ ਕੌਰ (45 ਕਿਲੋਗ੍ਰਾਮ) ਵੁਸ਼ੂ ‘ਚ ਗੋਲਡ ਮੈਡਲ , ਕਿੱਕਬਾਕਸਿੰਗ’ ਚ ਗੋਲਡ, ਚੰਦਨਪ੍ਰੀਤ ਕੌਰ (56 ਕਿਲੋਗ੍ਰਾਮ) ਵੁਸ਼ੂ ‘ਚ ਸਿਲਵਰ ਤੇ ਕਿੱਕਬਾਕਸਿੰਗ ਚ ਗੋਲਡ,ਦਿਲਕਸ਼ (48 ਕਿਲੋਗ੍ਰਾਮ) ਵੁਸ਼ੂ’ ਚ ਸਿਲਵਰ,ਯੁਵਰਾਜ (56 ਕਿਲੋਗ੍ਰਾਮ) ਵੁਸ਼ੂ ‘ਚ ਕਾਂਸੇ ਮੈਡਲ ਤੇ ਕਿੱਕਬਾਕਸਿੰਗ’ ਚ ਗੋਲਡ, ਰਵਨੀਤ (60 ਕਿਲੋ) ਵੁਸ਼ੂ ‘ਚ ਸਿਲਵਰ ਤੇ ਕਿੱਕਬਾਕਸਿੰਗ’ ਚ ਗੋਲਡ,  ਯਸ਼ਵਿੰਦਰ ਸਿੰਘ (36 ਕਿਲੋ) ਕਿੱਕਬਾਕਸਿੰਗ ‘ਚ ਕਾਂਸੇ ਮੈਡਲ,ਅਰਮਾਨ ਮੱਲ੍ਹੀ (60 ਕਿਲੋਗ੍ਰਾਮ) ਵੁਸ਼ੂ ‘ਚ ਗੋਲਡ ਤੇ ਕਿੱਕਬਾਕਸਿੰਗ’ ਚ ਗੋਲਡ, ਗੁਰਪ੍ਰੀਤ ਸਿੰਘ ਵੁਸ਼ੂ (90 ਕਿਲੋਗ੍ਰਾਮ)’ ਚ ਸਿਲਵਰ ਤੇ ਕਿੱਕਬਾਕਸਿੰਗ (85 ਕਿਲੋਗ੍ਰਾਮ)’ ਚ ਗੋਲਡ,ਪਰਨੀਤ ਕੌਰ (45 ਕਿਲੋਗ੍ਰਾਮ) ਵੁਸ਼ੂ ‘ਚ ਕਾਂਸੇ ਤੇ ਕਿੱਕਬਾਕਸਿੰਗ ‘ਚ ਸਿਲਵਰ, ਜਸਮੀਨ ਕੌਰ (60 ਕਿਲੋਗ੍ਰਾਮ) ਵੁਸ਼ੂ ‘ਚ ਸਿਲਵਰ ਤੇ ਕਿੱਕਬਾਕਸਿੰਗ’ ਚ ਸਿਲਵਰ,ਜਸਮੀਤ ਸਿੰਘ (80 ਕਿਲੋ) ਵੁਸ਼ੂ’ ਚ ਗੋਲਡ ਤੇ ਕਿੱਕ ਬਾਕਸਿੰਗ’ ਚ ਗੋਲਡ, ਜਸਰਾਜ ਸਿੰਘ (56) ਵੁਸ਼ੂ’ ਚ ਕਾਂਸੇ  ਤੇ ਕਿੱਕ ਬਾਕਸਿੰਗ ਚ ਕਾਂਸੇ ਮੈਡਲ ਹਾਸਿਲ ਕੀਤਾ। ਇਸ ਸੈਂਟਰ ਵਿਚ ਆਤਮ ਰੱਖਿਆ ਅਤੇ ਸਪੋਰਟਸ ਦੇ ਗੁਣ ਸਿਖਾਏ ਜਾਂਦੇ ਹਨ। ਇਸ ਸੈਂਟਰ ਦੇ ਕੋਚ ਪਰਵਿੰਦਰ ਸਿੰਘ (ਟੈਕਨੀਕਲ ਡਾਇਰੈਕਟਰ ਵੁਸ਼ੂ ਪੰਜਾਬ )ਦੇ ਸਦਕੇ ਇਹ ਖਿਲਾੜੀ ਪੰਜਾਬ ਪੱਦਰ ਤੇ ਮੁਕਾਬਲੇ ਕਰਨ ਲਈ ਉਤਸੁਕ ਹਨ। ਇਸ ਮੌਕੇ ਤੇ ਰਾਜਵਿੰਦਰ ਕੌਰ (ਉਪ ਪ੍ਰਧਾਨ ਵੂਸ਼ੂ ਐਸੋਸੀਏਸ਼ਨ ਔਫ ਪੰਜਾਬ ) ਨੇ ਖਿਡਾਰੀਆਂ ਨੂੰ ਨਸ਼ੇ ਨੂੰ ਛੱਡ ਕੇ ਖੇਡਣ ਅਤੇ ਪੜ੍ਹਨ ਵਿੱਚ ਪ੍ਰੇਰਿਤ ਕੀਤਾ। ਉਹਨਾਂ ਦੇ ਨਾਲ ਪਰਮਜੀਤ ਕੌਰ (ਮੈਂਬਰ)ਅਤੇ ਚੰਚਲ ਸਿੰਘ (ਡੀ ਪੀ) ਆਦਿ ਹਾਜ਼ਰ ਸਨ।