Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਨਾਗਰਾ ਪਰਿਵਾਰ ਨੇ ਸਰਕਾਰੀ ਮਿਡਲ ਸਕੂਲ ਸੰਗਤਪੁਰ ਦੇ ਵਿਕਾਸ ਲਈ ਦਿੱਤਾ 51 ਹਜਾਰ ਰੁਪਏ ਦਾ ਚੈੱਕ

ਨਾਗਰਾ ਪਰਿਵਾਰ ਨੇ ਸਰਕਾਰੀ ਮਿਡਲ ਸਕੂਲ ਸੰਗਤਪੁਰ ਦੇ ਵਿਕਾਸ ਲਈ ਦਿੱਤਾ 51 ਹਜਾਰ ਰੁਪਏ ਦਾ ਚੈੱਕ

ਫਗਵਾੜਾ (ਲਾਲੀ ਦਾਦਰ)

* ਰਿਟਾ.ਪ੍ਰਿੰਸੀਪਲ ਜਸਵਿੰਦਰ ਸਿੰਘ ਬੰਗੜ ਨੇ ਕੀਤੀ ਉਪਰਾਲੇ ਦੀ ਸ਼ਲਾਘਾ

12 ਸਤੰਬਰ : ਪਿੰਡ ਸੰਗਤਪੁਰ ਦੇ ਲੰਬੜਦਾਰ ਤਜਿੰਦਰ ਨਾਗਰਾ ਅਤੇ ਉਹਨਾਂ ਦੀ ਧਰਮ ਪਤਨੀ ਨਵਦੀਪ ਨਾਗਰਾ ਨੇ ਆਪਣੇ ਐਨ.ਆਰ.ਆਈ. ਭਾਣਜੇ ਕਰਨ ਰਾਏ, ਗੁਰਵੀਰ ਭੁੱਲਰ, ਰਵਨੀਤ ਭੁੱਲਰ, ਪਾਰਸ ਕੁਮਾਰ ਅਤੇ ਭਾਣਜੀ ਤਨਵੀ ਕੌਰ ਯੂ.ਐਸ.ਏ. ਵਲੋਂ ਸਰਕਾਰੀ ਮਿਡਲ ਸਕੂਲ ਸੰਗਤਪੁਰ ਦੇ ਵਿਕਾਸ ਲਈ ਅੱਜ 51 ਹਜਾਰ ਰੁਪਏ ਦਾ ਚੈੱਕ ਸੰਤ ਬਾਬਾ ਨਿਹਾਲ ਸਿੰਘ ਸਕੂਲ ਡਿਵੈਲਪਮੈਂਟ ਕਮੇਟੀ ਦੇ ਚੇਅਰਮੈਨ ਅਤੇ ਰਿਟਾ. ਪਿ੍ਰੰਸੀਪਲ ਜਸਵਿੰਦਰ ਸਿੰਘ ਬੰਗੜ ਨੂੰ ਭੇਂਟ ਕੀਤਾ। ਪਿ੍ਰੰਸੀਪਲ ਬੰਗੜ ਨੇ ਨਾਗਰਾ ਪਰਿਵਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਦੇ ਭਾਣਜਿਆਂ ਤੇ ਭਾਣਜੀ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹੋਏ ਕਿਹਾ ਕਿ ਇਸ ਰਕਮ ਨਾਲ ਸਕੂਲ ਦੇ ਕਈ ਵਿਕਾਸ ਕਾਰਜ ਪੂਰੇ ਹੋ ਸਕਣਗੇ। ਉਹਨਾਂ ਦੱਸਿਆ ਕਿ ਸਕੂਲ ਦੇ ਵਿਕਾਸ ਵਿਚ ਪ੍ਰਵਾਸੀ ਭਾਰਤੀਆਂ ਦਾ ਵੀ ਵਢਮੁੱਲਾ ਯੋਗਦਾਨ ਮਿਲ ਰਿਹਾ ਹੈ ਜਿਸਦੇ ਲਈ ਉਹ ਸਮੂਹ ਦਾਨੀ ਸੱਜਣਾ ਅਤੇ ਐਨ.ਆਰ.ਆਈ. ਵੀਰਾਂ ਦਾ ਧੰਨਵਾਦ ਕਰਦੇ ਹਨ। ਨਾਗਰਾ ਪਰਿਵਾਰ ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਸਕੂਲ ਦੀ ਇਮਾਰਤ ਨੂੰ ਨਵਾਂ ਤੇ ਆਧੂਨਿਕ ਰੂਪ ਦਿੱਤਾ ਜਾ ਰਿਹਾ ਹੈ ਜਿੱਥੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਵੀ ਪ੍ਰਾਈਵੇਟ ਸਕੂਲਾਂ ਵਾਂਗੁ ਵਧੀਆ ਸਹੂਲਤਾਂ ਮਿਲਣਗੀਆਂ। ਉਹਨਾਂ ਭਵਿੱਖ ਵਿਚ ਹੋਰ ਆਰਥਕ ਸਹਾਇਤਾ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਸਰਕਾਰੀ ਮਿਡਲ ਸਕੂਲ ਦੇ ਇੰਚਾਰਜ ਪਰਮਜੀਤ ਕੌਰ ਦਾਦਰਾ, ਬੀਬੀ ਬਲਵਿੰਦਰ ਕੌਰ ਸੰਗਤਪੁਰ, ਸੁਖਦੇਵ ਸਿੰਘ ਸੰਗਤਪੁਰ, ਜਸਵਿੰਦਰ ਕੁਮਾਰ ਹੈੱਪੀ, ਸੁਰਿੰਦਰ ਸਿੰਘ ਪੰਚ, ਨੀਤਿਕਾ, ਪਰਵੀਨ ਕੌਰ, ਹਰਸ਼ ਦੇਵ ਹੈਰੀ, ਮੋਂਟੀ ਸੰਗਤਪੁਰ ਆਦਿ ਹਾਜਰ ਸਨ।
ਤਸਵੀਰ – ਪਿੰਡ ਸੰਗਤਪੁਰ ਵਿਖੇ ਸਰਕਾਰੀ ਮਿਡਲ ਸਕੂਲ ਦੇ ਵਿਕਾਸ ਲਈ ਪਿ੍ਰੰਸੀਪਲ ਜਸਵਿੰਦਰ ਸਿੰਘ ਬੰਗੜ ਨੂੰ ਚੈੱਕ ਭੇਂਟ ਕਰਦੇ ਹੋਏ ਤਜਿੰਦਰ ਨਾਗਰਾ, ਉਹਨਾਂ ਦੀ ਧਰਮ ਪਤਨੀ ਨਵਦੀਪ ਨਾਗਰਾ ਅਤੇ ਹੋਰ।