Prime Punjab Times

Latest news
DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ
ADVERTISEMENT
You are currently viewing ਦਾਜ ਲਈ ਮੌਤ ਦੇ ਮਾਮਲੇ ‘ਚ ਜ਼ਿਲ੍ਹਾ ਅਦਾਲਤ ਨੇ ਜੋੜੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ

ਦਾਜ ਲਈ ਮੌਤ ਦੇ ਮਾਮਲੇ ‘ਚ ਜ਼ਿਲ੍ਹਾ ਅਦਾਲਤ ਨੇ ਜੋੜੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ

ਦਾਜ ਲਈ ਮੌਤ ਦੇ ਮਾਮਲੇ ‘ਚ ਜ਼ਿਲ੍ਹਾ ਅਦਾਲਤ ਨੇ ਜੋੜੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ

ਨਵਾਂਸ਼ਹਿਰ, (ਜਤਿੰਦਰ ਪਾਲ ਸਿੰਘ ਕਲੇਰ ) : ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ, ਕੰਵਲਜੀਤ ਸਿੰਘ ਬਾਜਵਾ ਦੀ ਅਦਾਲਤ ਨੇ ਮੰਗਲਵਾਰ ਨੂੰ ਦਾਜ ਲਈ ਆਪਣੀ ਨੂੰਹ ਦੀ ਹੱਤਿਆ ਦੇ ਮਾਮਲੇ ਵਿੱਚ ਇੱਕ ਜੋੜੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।ਮੁਲਜ਼ਮਾਂ ਦੀ ਪਛਾਣ ਜ਼ਿਲ੍ਹੇ ਦੀ ਸਬ-ਡਵੀਜ਼ਨ ਬਲਾਚੌਰ ਦੇ ਪਿੰਡ ਠੱਠਿਆਲਾ ਬੇਟ ਦੇ ਰਤਨ ਸਿੰਘ ਅਤੇ ਉਸ ਦੀ ਪਤਨੀ ਸ਼ਲਿੰਦਰਾ ਵਜੋਂ ਹੋਈ ਹੈ।

ਕੇਸ ਦੇ ਵੇਰਵਿਆਂ ਅਨੁਸਾਰ ਬਲਾਚੌਰ ਸਦਰ ਥਾਣੇ ਵਿੱਚ 30 ਮਈ, 2018 ਨੂੰ ਮ੍ਰਿਤਕਾ ਅਨੀਤਾ ਰਾਣੀ, ਜਿਸ ਦਾ ਵਿਆਹ 25 ਅਕਤੂਬਰ 2016 ਨੂੰ ਜੋੜੇ ਦੇ ਲੜਕੇ ਕਮਲ ਰਾਣਾ ਨਾਲ ਹੋਇਆ ਸੀ, ਦੇ ਪਿਤਾ ਜਸਪਾਲ ਸਿੰਘ ਦੀ ਸ਼ਿਕਾਇਤ ‘ਤੇ ਭਾਰਤੀ ਦੰਡਾਵਲੀ ਦੀ ਧਾਰਾ 34 ਦੇ ਨਾਲ ਧਾਰਾ 302, 304-ਬੀ, 120-ਬੀ ਅਤੇ 498-ਏ ਅਤੇ ਅਸਲਾ ਐਕਟ ਦੀਆਂ ਧਾਰਾਵਾਂ 25 ਅਤੇ 27 ਅਧੀਨ ਮੁਕੱਦਮਾ ਦਰਜ ਕੀਤਾ ਗਿਆ ਸੀ।
ਹੁਸ਼ਿਆਰਪੁਰ ਦੇ ਪਿੰਡ ਪੋਸੀ ਦੇ ਜਸਪਾਲ ਸਿੰਘ ਨੇ ਦੋਸ਼ ਲਾਇਆ ਸੀ ਕਿ ਵਿਆਹ ਤੋਂ ਇਕ ਮਹੀਨੇ ਬਾਅਦ ਹੀ ਅਨੀਤਾ ਰਾਣੀ ਦੇ ਸਹੁਰੇ ਪਰਿਵਾਰ ਨੇ ਦਾਜ ਲਿਆਉਣ ਨੂੰ ਲੈ ਕੇ ਉਸ ਦੀ ਧੀ ਨੂੰ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਪਰ ਬਾਅਦ ਵਿਚ ਪਿੰਡ ਦੀ ਪੰਚਾਇਤ ਬੁਲਾ ਕੇ ਮਾਮਲਾ ਸੁਲਝਾ ਲਿਆ ਗਿਆ।
ਉਸ ਨੇ ਦੱਸਿਆ ਕਿ ਫਿਰ ਉਸ ਦਾ ਜਵਾਈ ਕਮਲ ਰਾਣਾ ਇਟਲੀ ਚਲਾ ਗਿਆ ਅਤੇ 3 ਮਈ 2018 ਨੂੰ ਉਸ ਨੂੰ ਅਨੀਤਾ ਰਾਣੀ ਦਾ ਉਸਦੀ ਸੱਸ ਦੇ ਮੋਬਾਈਲ ਫੋਨ ਤੋਂ ਫੋਨ ਆਇਆ। ਉਸ ਸਮੇਂ ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਦਾ ਸਹੁਰਾ ਰਤਨ ਸਿੰਘ ਉਸ ਦੀ ਕੁੱਟਮਾਰ ਕਰ ਰਿਹਾ ਸੀ ਅਤੇ ਉਹ ਉਸ ਨੂੰ ਮਾਰਨ ਦੀ ਨੀਅਤ ਨਾਲ ਡਬਲ ਬੈਰਲ ਬੰਦੂਕ ਨਾਲ ਲੈਸ ਘੁੰਮ ਰਿਹਾ ਸੀ।
ਜਸਪਾਲ ਸਿੰਘ ਨੇ ਦੋਸ਼ ਲਾਇਆ ਕਿ ਉਸ ਦੀ ਲੜਕੀ ਨੇ ਉਨ੍ਹਾਂ ਨੂੰ ਆਪਣੀ ਜਾਨ ਬਚਾਉਣ ਲਈ ਤਰਲੇ ਕੀਤੇ ਤਾਂ ਉਸ ਨੇ ਤੁਰੰਤ ਮਹਿਲਾ ਹੈਲਪਲਾਈਨ ਨੰਬਰ 1091 ‘ਤੇ ਡਾਇਲ ਕੀਤਾ ਅਤੇ ਤੁਰੰਤ ਬਾਅਦ ਉਹ ਆਪਣੇ ਲੜਕੇ ਸੰਦੀਪ ਕੁਮਾਰ ਅਤੇ ਭਤੀਜੇ ਸ਼ਿਵ ਸਿੰਘ ਨੂੰ ਨਾਲ ਲੈ ਕੇ ਅਨੀਤਾ ਦੇ ਸਹੁਰੇ ਘਰ ਪਹੁੰਚੇ ਜਿੱਥੇ ਉਨ੍ਹਾਂ ਨੂੰ ਅਨੀਤਾ ਰਾਣੀ ਦੀ ਲਾਸ਼ ਆਪਣੇ ਬਿਸਤਰੇ ‘ਤੇ ਖੂਨ ਨਾਲ ਲਥਪਥ ਪਈ ਸੀ।
ਅੱਜ ਮੰਗਲਵਾਰ ਨੂੰ ਅਦਾਲਤ ਨੇ ਰਤਨ ਸਿੰਘ ਅਤੇ ਉਸ ਦੀ ਪਤਨੀ ਸ਼ਲਿੰਦਰਾ, ਦੋਵਾਂ ਨੂੰ ਆਈ ਪੀ ਸੀ ਦੀ ਧਾਰਾ 304-ਬੀ ਤਹਿਤ ਧਾਰਾ 34, 120-ਬੀ ਦੇ ਨਾਲ ਉਮਰ ਕੈਦ, 498-ਏ, ਨਾਲ ਤਹਿਤ ਤਿੰਨ ਸਾਲ ਦੀ ਸਖ਼ਤ ਕੈਦ, ਧਾਰਾ 498-ਏ ਤਹਿਤ ਤਿੰਨ ਸਾਲ ਦੀ ਸਖ਼ਤ ਕੈਦ ਦੀ ਸਜ਼ਾ ਅਤੇ ਰਤਨ ਨੂੰ ਆਰਮਜ਼ ਐਕਟ ਦੀ ਧਾਰਾ 27 ਤਹਿਤ ਤਿੰਨ ਸਾਲ ਦੀ ਸਜ਼ਾ ਸੁਣਾਈ ਹੈ।
ਸਾਰੀਆਂ ਸਜ਼ਾਵਾਂ ਨਾਲ ਦੀ ਨਾਲ (ਇੱਕੋ ਸਮੇਂ) ਚੱਲਣਗੀਆਂ।
ਆਪਣੇ ਹੁਕਮਾਂ ਵਿੱਚ ਜ਼ਿਲ੍ਹਾ ਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਨੇ ਕਿਹਾ ਕਿ ਇੱਕ ਬੇਸਹਾਰਾ ਔਰਤ ਨੂੰ ਉਸ ਦੇ ਵਿਆਹ ਵਾਲੇ ਘਰ ਵਿੱਚ ਸਿਰਫ਼ ਇਸ ਲਈ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਕਿਉਂਕਿ ਉਹ ਮੁਲਜ਼ਮਾਂ ਵੱਲੋਂ ਦਾਜ ਦੀ ਗ਼ੈਰ-ਕਾਨੂੰਨੀ ਮੰਗ ਪੂਰੀ ਨਹੀਂ ਕਰ ਸਕੀ ਸੀ। ਇਸ ਲਈ ਅਜਿਹੇ ਦੋਸ਼ੀਆਂ ਨਾਲ ਸਖ਼ਤੀ ਨਾਲ ਨਜਿੱਠਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਲੋਕਾਂ ਦੇ ਮਨਾਂ ਵਿੱਚ ਵੀ ਨਕਾਰਾਤਮਕ ਪ੍ਰਭਾਵ ਪੈਦਾ ਹੋ ਸਕੇ, ਜੋ ਦਾਜ ਦੀ ਲਾਲਸਾ ਅਤੇ ਬੇਲੋੜੀ ਅਮੀਰੀ ਲਈ ਇੱਕ ਮਾਸੂਮ ਲਾੜੀ ਦਾ ਕਤਲ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ।