Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਵੱਧ ਤੋਂ ਵੱਧ ਅੱਖਾਂ ਦਾਨ ਕਰਕੇ ਕਿਸੇ ਹੋਰ ਨੂੰ ਰੋਸ਼ਨੀ ਦਿਉ : ਡਾ.ਢਾਂਡਾ

ਵੱਧ ਤੋਂ ਵੱਧ ਅੱਖਾਂ ਦਾਨ ਕਰਕੇ ਕਿਸੇ ਹੋਰ ਨੂੰ ਰੋਸ਼ਨੀ ਦਿਉ : ਡਾ.ਢਾਂਡਾ

ਵੱਧ ਤੋਂ ਵੱਧ ਅੱਖਾਂ ਦਾਨ ਕਰਕੇ ਕਿਸੇ ਹੋਰ ਨੂੰ ਰੋਸ਼ਨੀ ਦਿਉ : ਡਾ.ਢਾਂਡਾ

ਸੜੋਆ,ਨਵਾਂਸ਼ਹਿਰ 26 ਮਾਰਚ(ਜਤਿੰਦਰ ਪਾਲ ਸਿੰਘ ਕਲੇਰ ): ਅੱਖਾਂ ਗਈਆਂ ਜਹਾਨ ਗਿਆ,ਦੰਦ ਗਏ ਸੁਆਦ ਗਿਆ। ਵਿਅਕਤੀ ਦੀ ਮੌਤ ਤੋਂ ਬਾਅਦ ਉਸ ਦੇ ਕੁਝ ਅੰਗ ਜਿਵੇਂ ਅੱਖਾਂ ਛੇ ਘੰਟੇ ਅੰਦਰ ਕਿਸੇ ਸੰਸਥਾਂ ਨੂੰ ਦਾਨ ਕਰ ਦਿੱਤੀਆਂ ਜਾਣ ਤਾਂ ਦੋ ਹੋਰ ਵਿਅਕਤੀਆਂ ਨੂੰ ਰੋਸ਼ਨੀ ਪ੍ਰਦਾਨ ਕੀਤੀ ਜਾ ਸਕਦੀ ਹੈ।ਇਸ ਲਈ ਸਾਨੂੰ ਜਿਉਂਦੇ ਜੀਅ ਆਪਣੀਆਂ ਅੱਖਾਂ ਦਾ ਦਾਨ ਜ਼ਰੂਰ ਕਰਨਾ ਚਾਹੀਦਾ ਹੈ,ਇਹ ਵਿਚਾਰ ਡਾ.ਦਵਿੰਦਰ ਢਾਂਡਾ ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਨੇ ਪਿੰਡ ਹਿਆਤਪੁਰ ਰੁੜਕੀ ਬਲਾਕ ਸੜੋਆ ਵਿਖੇ ਗੁਰਦਵਾਰਾ ਸਿੰਘ ਸਭਾ ਵਿੱਚ ਅੱਖਾਂ ਦਾ ਲੈਨਜ਼ ਵਾਲਾ ਮੁਫ਼ਤ ਆਪ੍ਰੇਸ਼ਨ ਕੈਂਪ ਦਾ ਉਦਘਾਟਨ ਮੌਕੇ ਆਖੇ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਕਾਸ ਕੌਰ ਪ੍ਰਵਾਸੀ ਭਾਰਤੀ ਨੇ ਦੱਸਿਆ ਕਿ ਉਨਾਂ ਵਲੋਂ ਆਪਣੇ ਪਤੀ ਸਵਰਗਵਾਸੀ ਬਘੇਲ ਸਿੰਘ ਦੀ ਯਾਦ ਵਿੱਚ ਲੋੜਵੰਦਾਂ ਦੀ ਮਦਦ ਹਿੱਤ ਅੱਖਾਂ ਦਾ ਮੁਫ਼ਤ ਅਪ੍ਰੇਸ਼ਨ ਕੈਂਪ ਲਗਾਇਆ ਗਿਆ ਸੀ । ਇਸ ਕੈਂਪ ਵਿੱਚ ਸਿਵਲ ਹਸਪਤਾਲ ਨਵਾਂ ਸ਼ਹਿਰ ਤੋਂ ਅੱਖਾਂ ਦੇ ਮਾਹਿਰ ਡਾਕਟਰ ਰਵਨੀਤ ਕੌਰ,ਸ਼ਵਰਨਜੀਤ ਸਿੰਘ ਅਤੇ ਸੁਰਿੰਦਰ ਕੁਮਾਰ ਮਰੀਜਾਂ ਦਾ ਚੈੱਕ ਅੱਪ ਕੀਤਾ ਗਿਆ। ਅੱਜ ਕੈਂਪ ਵਿੱਚਵ250 ਦੇ ਕਰੀਬ ਮਰੀਜ਼ ਚੈੱਕ ਅੱਪ ਲਈ ਪਹੁੰਚੇ।ਜਿਨ੍ਹਾਂ ਵਿੱਚੋ 30 ਮਰੀਜ਼ ਅਪ੍ਰੇਸ਼ਨ ਲਈ ਚੁਣੇ ਗਏ ਹਨ।ਇਨ੍ਹਾਂ ਦੇ ਅਪ੍ਰੇਸ਼ਨ ਸਿਵਲ ਹਸਪਤਾਲ ਨਵਾਂ ਸ਼ਹਿਰ ਵਿਖੇ ਅਗਲੇ ਹਫ਼ਤੇ ਕੀਤੇ।ਉਨ੍ਹਾਂ ਦੱਸਿਆ ਕਿ ਲੋੜਵੰਦ ਮਰੀਜਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆ ਗਈਆਂ। ਮਰੀਜਾਂ ਅਤੇ ਬਾਹਰੋ ਆਏ ਸੱਜਣਾਂ ਲਈ ਲੰਗਰ ਦਾ ਅਤੁੱਟ ਪ੍ਰਬੰਧ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜੁਝਾਰ ਸਿੰਘ ਪ੍ਰਧਾਨ ਗੁਰਦਵਾਰਾ ਸਿੰਘ ਸਭਾ,ਗੁਰਦਿਆਲ ਮਾਨ ਸਮਾਜ ਸੇਵੀ, ਹਰਭਜਨ ਸਿੰਘ ਸਾਬਕਾ ਸਰਪੰਚ,ਰੇਸ਼ਮ ਸਿੰਘ,ਸੰਤੋਖ ਸਿੰਘ,ਮਨਜਿੰਦਰ ਸਿੰਘ,ਬਲਜੀਤ ਕੌਰ ਸਰਪੰਚ,ਜੋਗਾ ਸਿੰਘ,ਹਰਜਸਕਰਨ ਸਿੰਘ,ਜਸਕਰਨ ਸਿੰਘ, ਜਸਪਾਲ ਸਿੰਘ,ਸਤਨਾਮ ਸਿੰਘ,ਜੁਝਾਰ ਸਿੰਘ,ਸੁਰਜੀਤ ਸਿੰਘ, ਅਮਨਦੀਪ ਕੌਰ,ਰਮਨਦੀਪ ਕੌਰ,ਆਸ਼ਾ ਰਾਣੀ,ਨੀਲਮ ਕੁਮਾਰੀ, ਅਮਰਜੀਤਕੌਰ,ਕੁਲਵੀਰ ਕੌਰ,ਬਲਵਿੰਦਰ ਕੌਰ,ਕੰਨਵਰਜੀਤ ਕੌਰ,ਪਰਮਿੰਦਰ ਸਿੰਘ,ਕੁਲਵਿੰਦਰ ਸਿੰਘ ਅਤੇ ਕੁਲਦੀਪ ਸਿੰਘ ਵੀ ਹਾਜਿਰ ਸਨ।
ਕੈਪਸ਼ਨ : ਪਿੰਡ ਹਿਆਤਪੁਰ ਰੁੜਕੀ ਲੱਗੇ ਅੱਖਾਂ ਦੇ ਕੈਂਪ ਦਾ ਦ੍ਰਿਸ਼।