Prime Punjab Times

Latest news
*ਨਸ਼ੀਲੀਆਂ ਗੋਲੀਆਂ ਸਮੇਤ ਇੱਕ ਨੌਜਵਾਨ ਆਇਆ ਪੁਲਿਸ ਅੜਿੱਕੇ*  ਸਕੂਲ ਸਮਾਂ 31 ਜਨਵਰੀ ਤੱਕ 10 ਤੋਂ 3 ਕਰੇ ਪੰਜਾਬ ਸਰਕਾਰ - ਗੋਰਮਿੰਟ ਟੀਚਰਜ਼ ਯੂਨੀਅਨ ਸੀ.ਐੱਚ.ਸੀ.ਭੂੰਗਾ ਵਿਖੇ ਲੋਹੜੀ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਪੁਲਿਸ ਸਟੇਸ਼ਨ ਗੜ੍ਹਦੀਵਾਲਾ ਵਿਖੇ ਲੋਹੜੀ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੇ ਸਮੂਹ ਦਫ਼ਤਰਾਂ ‘ਚ ਦਫ਼ਤਰੀ ਕੰਮ ਪੰਜਾਬੀ ਭਾਸ਼ਾ ਵਿਚ ਕਰਨ ਦੀ ਤਾਕੀਦ KMS ਕਾਲਜ ਵਿਖੇ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ- ਪ੍ਰਿੰਸੀਪਲ ਡਾ.ਸ਼ਬਨਮ ਕੌਰ ਬਾਲ ਭਿੱਖਿਆ ਖਿਲਾਫ਼ ਜ਼ਿਲ੍ਹਾ ਟਾਸਕ ਫੋਰਸ ਦੀ ਸਖ਼ਤ ਕਾਰਵਾਈ, ਦੋ ਬੱਚੇ ਕਰਵਾਏ ਗਏ ਮੁਕਤ ਗਣਤੰਤਰ ਦਿਵਸ ਜ਼ਿਲ੍ਹਾ ਪੱਧਰੀ ਸਮਾਗਮ ਦੀਆਂ ਤਿਆਰੀਆਂ ਨੂੰ ਲੈ ਕੇ ਪ੍ਰਸ਼ਾਸਨ ਸਰਗਰਮ : ਆਸ਼ਿਕਾ ਜੈਨ ਖਾਲਸਾ ਕਾਲਜ ਵਿੱਚ ਐਨ.ਐੱਸ.ਐੱਸ. ਕੈਂਪ ਦਾ ਆਖਰੀ ਦਿਨ ਮਨਾਇਆ ਗਿਆ ਸਤਿਗੁਰੂ ਬਾਵਾ ਲਾਲ ਦਿਆਲ ਜੀ ਦੇ 671ਵੇਂ ਜਨਮ ਉਤਸਵ ਦੀਆਂ ਤਿਆਰੀਆਂ ਜੋਰਾਂ ‘ਤੇ
ADVERTISEMENT
You are currently viewing ਦਸੂਹਾ : ਪਿੰਡ ਓਡਰਾ ਦੇ 20 ਸਾਲਾ ਸਾਲਾ ਨੌਜਵਾਨ ਨੇ ਆਪਣਾ ਦੋਸਤਾਂ ਨਾਲ ਮਿਲ ਕੇ ਖੁਦ ਨੂੰ ਹੀ ਕਿਡਨੈਪ ਕਰਨ ਦੀ ਰਚੀ ਸੀ ਸਾਜਿਸ਼,ਇੱਕ ਰੋਮਾਂਟਿਕ ਡਰਾਮੇ ਦਾ ਦਸੂਹਾ ਪੁਲਿਸ ਨੇ ਕੀਤਾ ਅੰਤ

ਦਸੂਹਾ : ਪਿੰਡ ਓਡਰਾ ਦੇ 20 ਸਾਲਾ ਸਾਲਾ ਨੌਜਵਾਨ ਨੇ ਆਪਣਾ ਦੋਸਤਾਂ ਨਾਲ ਮਿਲ ਕੇ ਖੁਦ ਨੂੰ ਹੀ ਕਿਡਨੈਪ ਕਰਨ ਦੀ ਰਚੀ ਸੀ ਸਾਜਿਸ਼,ਇੱਕ ਰੋਮਾਂਟਿਕ ਡਰਾਮੇ ਦਾ ਦਸੂਹਾ ਪੁਲਿਸ ਨੇ ਕੀਤਾ ਅੰਤ

ਦਸੂਹਾ (ਚੌਧਰੀ) 

ਦਸੂਹਾ : ਪਿੰਡ ਓਡਰਾ ਦੇ 20 ਸਾਲਾ ਸਾਲਾ ਨੌਜਵਾਨ ਨੇ ਆਪਣਾ ਦੋਸਤਾਂ ਨਾਲ ਮਿਲ ਕੇ ਖੁਦ ਨੂੰ ਹੀ ਕਿਡਨੈਪ ਕਰਨ ਦੀ ਰਚੀ ਸੀ ਸਾਜਿਸ਼,ਇੱਕ ਰੋਮਾਂਟਿਕ ਡਰਾਮੇ ਦਾ ਦਸੂਹਾ ਪੁਲਿਸ ਨੇ ਕੀਤਾ ਅੰਤ 

11 ਅਕਤੂਬਰ : ਮਿਤੀ 07/10/2022 ਨੂੰ ਸੁਰਜੀਤ ਸਿੰਘ ਪੁੱਤਰ ਅਮਰ ਸਿੰਘ ਵਾਸੀ ਪਿੰਡ ਉਡਰਾ ਥਾਣਾ ਦਸੂਹਾ ਨੇ ਇੰਸਪੈਕਟਰ ਬਿਕਰਮਜੀਤ ਸਿੰਘ ਮੁੱਖ ਅਫਸਰ ਥਾਣਾ ਦਸੂਹਾ ਨੂੰ ਇਤਲਾਹ ਦਿੱਤੀ ਕਿ ਉਸਦੇ ਲੜਕੇ ਰੋਬਿਨ ਸਿੰਘ ਉਮਰ ਕਰੀਬ 20 ਸਾਲ ਨੂੰ ਕੋਈ ਨਾਮਲੂਮ ਲੜਕੇ ਅਗਵਾਹ ਕਰਕੇ ਲੈ ਗਏ ਹਨ। ਜਿਸ ਦੇ ਸਬੰਧ ਵਿੱਚ ਮੁੱਕਦਮਾ ਨੰਬਰ 169 ਮਿਤੀ 07-10-2022 ਅਧ 365,34, ਭ:ਦ ਥਾਣਾ ਦਸੂਹਾ ਦਰਜ ਰਜਿਸਟਰ ਕੀਤਾ ਗਿਆ ਤੇ ਸਾਰੀ ਗੱਲ ਮਾਨਯੋਗ ਐਸ.ਐਸ.ਪੀ. ਸਾਹਿਬ ਸ੍ਰੀ ਸਰਤਾਜ ਸਿੰਘ ਚਾਹਲ ਆਈ.ਪੀ.ਐਸ. ਦੇ ਧਿਆਨ ਵਿੱਚ ਲਿਆਂਦੀ ਗਈ। ਜਿਨ੍ਹਾ ਨੇ ਮੁਕੱਦਮਾਂ ਨੂੰ ਟਰੇਸ ਕਰਨ ਲਈ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ, ਐਸ.ਪੀ.-ਡੀ ਸਾਹਿਬ, ਹੁਸ਼ਿਆਰਪੁਰ, ਸ੍ਰੀ ਬਲਬੀਰ ਸਿੰਘ ਡੀ.ਐਸ.ਪੀ. ਸਬ ਡਵੀਜਨ ਦਸੂਹਾ, ਇੰਸਪੈਕਟਰ ਬਿਕਰਮਜੀਤ ਸਿੰਘ ਮੁੱਖ ਅਫਸਰ ਥਾਣਾ ਦਸੂਹਾ ਦੀ ਟੀਮ ਬਣਾਈ ਗਈ। ਜਿਸ ਟੀਮ ਨੇ ਉਕਤ ਮੁਕੱਦਮਾਂ ਨੂੰ ਟਰੇਸ ਕਰਨ ਲਈ ਬਹੁਤ ਹੀ ਡੂੰਘਾਈ ਨਾਲ ਤਫਤੀਸ ਅਮਲ ਵਿੱਚ ਲਿਆਂਦੀ ਤੇ ਮਿਤੀ 10/10/2022 ਨੂੰ ਬਹੁਤ ਹੀ ਵੱਡੀ ਸਫਲਤਾ ਹਾਸਲ ਹੋਈ ਜਦੋਂ ਮੁੱਖ ਅਫਸਰ ਥਾਣਾ ਦਸੂਹਾ ਇੰਸਪੈਕਟਰ ਬਿਕਰਮਜੀਤ ਸਿੰਘ ਅਤੇ ਉਹਨ੍ਹਾਂ ਦੀ ਟੀਮ ਨੇ ਮਾਨਯੋਗ ਐਸ.ਐਸ.ਪੀ. ਸਾਹਿਬ, ਹੁਸ਼ਿਆਰਪੁਰ ਜੀ ਵੱਲੋਂ ਦਿੱਤੀ ਟੈਕਨੀਕਲ ਮੱਦਦ ਅਤੇ ਹਿਊਮਨ ਸੋਰਸਿਸ ਅਤੇ ਸੀ.ਸੀ.ਟੀ.ਵੀ ਕੈਮਰਿਆਂ ਦੀ ਮੱਦਦ ਨਾਲ ਰੋਬਿਨ ਸਿੰਘ ਨੂੰ ਸੈਕਟਰ ਨੰਬਰ 115 ਪਿੰਡ ਸੰਤੇਮਾਜਰਾ ਪਾਰਸਪੂਰਨਿਮਾ ਸੁਸਾਇਟੀ ਦੇ ਫਲੋਟ ਨੰਬਰ 10 ਜਿਲ੍ਹਾ ਐਸ.ਏ.ਐਸ. ਨਗਰ ਮੋਹਾਲੀ ਤੋਂ ਬਰਾਮਦ ਕਰ ਲਿਆ।

ਦੌਰਾਨੇ ਤਫਤੀਸ ਇਹ ਗੱਲ ਸਾਹਮਣੇ ਆਈ ਕਿ ਰੋਬਿਨ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਸਾਲ 2019 ਤੋਂ ਪੜ੍ਹਦਾ ਸੀ ਅਤੇ ਉਥੇ ਹੀ ਰੋਬਿਨ ਸਿੰਘ ਨੇ ਇੱਕ ਲੜਕੀ ਨਾਲ ਲਵ ਮੈਰਿਜ ਕਰਵਾ ਲਈ ਸੀ ਜਿਸ ਨਾਲ ਰੋਬਿਨ ਸਿੰਘ ਦੇ ਕੁਝ ਸਮੇਂ ਬਾਅਦ ਸਬੰਧ ਬਿਗੜ ਤੇ ਆਪਸ ਵਿੱਚ ਅਲੱਗ-ਅਲੱਗ ਰਹਿਣ ਲੱਗ ਪਏ। ਜੋ ਰੋਬਿਨ ਸਿੰਘ ਨੇ ਫਤਿਹਗੜ੍ਹ ਸਾਹਿਬ ਰਹਿੰਦੇ ਹੋਏ ਮਾੜੀ ਸੁਸਾਇਟੀ ਵਿੱਚ ਕਦਮ ਰੱਖ ਲਏ। ਇਸ ਕਰਕੇ ਰੋਬਿਨ ਸਿੰਘ ਨੂੰ ਸਾਲ 2020 ਤੋਂ ਯੂਨੀਵਰਸਿਟੀ ਤੋਂ ਕੱਢ ਦਿੱਤਾ ਗਿਆ ਸੀ। ਜੋ ਕਾਲਜ ਤੋਂ ਕੱਢਣ ਵਾਲੀ ਗੱਲ ਰੋਬਿਨ ਸਿੰਘ ਨੇ ਆਪਣੇ ਮਾਤਾ-ਪਿਤਾ ਨੂੰ ਨਹੀਂ ਦੱਸੀ ਸੀ ਤੇ ਮਾਤਾ ਪਿਤਾ ਤੋਂ ਆਪਣਾ ਖਰਚਾ ਮੰਗਵਾਉਂਦਾ ਰਿਹਾ। ਥੋੜੇ ਦਿਨ ਪਹਿਲਾ ਹੀ ਰੋਬਿਨ ਸਿੰਘ ਆਪਣੇ ਪਿੰਡ ਉਡਰੇ ਆਇਆ ਸੀ, ਜਿਸ ਦੀਆਂ ਮਾੜੀਆਂ ਹਰਕਤਾਂ ਬਾਰੇ ਉਸਦੇ ਘਰਦਿਆਂ ਨੂੰ ਵੀ ਪਤਾ ਲੱਗ ਚੁੱਕਾ ਸੀ। ਜੋ ਉਸਨੂੰ ਘਰੋਂ ਬਾਹਰ ਜਾਣ ਤੋਂ ਰੋਕਦੇ ਸਨ। ਮਿਤੀ 07/10/2022 ਰੋਬਿੰਨ ਸਿੰਘ ਨੇ ਆਪਣੇ ਪੁਰਾਣੇ ਦੋਸਤ ਰੋਹਿਤ ਪੁੱਤਰ ਕਿਸ਼ੋਰ ਚੰਦ ਵਾਸੀ ਹਰਦੋਖਲਾ ਅਤੇ ਕਰਨ ਪੁੱਤਰ ਕਰਮ ਚੰਦ ਵਾਸੀ ਕਠਾਣਾ ਥਾਣਾ ਦਸੂਹਾ ਦੀ ਮੱਦਦ ਨਾਲ ਆਪਣੇ ਆਪ ਨੂੰ ਅਗਵਾਹ ਕਰਨ ਦੀ ਝੂਠੀ ਕਹਾਣੀ ਦੀ ਸਾਜਿਸ਼ ਰੱਚੀ। ਰੋਹਿਤ ਅਤੇ ਕਰਨ ਦੀ ਮੱਦਦ ਨਾਲ ਕਰਨ ਦੀ ਸਵਿਫਟ ਡਿਜਾਇਰ ਕਾਰ ਵਿੱਚ ਆਪਣੇ ਪਿੰਡ ਉਡਰਾ ਤੋਂ ਬੈਠ ਕੇ ਇਸ ਕਹਾਣੀ ਨੂੰ ਇਲਜਾਮ ਦਿੱਤਾ ਤੇ ਆਪਣਾ ਮੋਬਾਇਲ ਫੋਨ ਤੋਂ ਆਪਣੇ ਛੋਟੇ ਭਾਈ ਗੁਰਵਿੰਦਰ ਨੂੰ ਅਗਵਾਹ ਹੋਣ ਦੀ ਝੂਠੀ ਕਹਾਣੀ ਦੱਸ ਕੇ ਮੋਬਾਇਲ ਫੋਨ ਬੰਦ ਕਰਕੇ ਗਾਇਬ ਹੋ ਗਿਆ। ਰੋਹਿਤ ਵਾਸੀ ਹਰਦੋਥਲਾ, ਕਰਨ ਵਾਸੀ ਕਠਾਣਾ ਨੂੰ ਵੀ ਮੁਕੱਦਮਾਂ ਵਿੱਚ ਸ਼ਾਮਲ ਤਫਤੀਸ਼ ਕੀਤਾ ਗਿਆ ਹੈ। ਰੋਬਿਨ ਸਿੰਘ ਆਪਣੇ ਆਪ ਨੂੰ ਅਗਵਾਹ ਦੀ ਝੂਠੀ ਕਹਾਣੀ ਬਣਾ ਕੇ ਜਿਸ ਲੜਕੀ ਨੇ ਲਵ ਮੈਰਿਜ ਤੋਂ ਬਾਅਦ ਇਸ ਨੂੰ ਛੱਡ ਦਿੱਤਾ ਸੀ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਵੀ ਮੁਕੱਦਮਾਂ ਵਿੱਚ ਫਸਾਉਣਾ ਚਾਹੁੰਦਾ ਸੀ। ਅੱਜ ਮਿਤੀ 11/10/2022 ਨੂੰ ਰੋਬਿਨ ਸਿੰਘ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਸ ਦਾ ਬਿਆਨ ਕਰਵਾਇਆ ਜਾਵੇਗਾ। ਜਿਸ ਦੇ ਅਧਾਰ ਪਰ ਅਗਲੀ ਤਫਤੀਸ ਅਮਲ ਵਿੱਚ ਲਿਆਂਦੀ ਜਾਵੇਗੀ।

error: copy content is like crime its probhihated