Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਵੱਡੀ ਖਬਰ.. ਚੋਰਾਂ ਨੇ ਇੱਕ ਘਰ ਨੂੰ ਬਣਾਇਆ ਨਿਸ਼ਾਨਾ,ਲੱਖਾਂ ਦੇ ਗਹਿਣੇ ਅਤੇ ਨਕਦੀ ਲੈ ਕੇ ਹੋਏ ਫਰਾਰ

ਵੱਡੀ ਖਬਰ.. ਚੋਰਾਂ ਨੇ ਇੱਕ ਘਰ ਨੂੰ ਬਣਾਇਆ ਨਿਸ਼ਾਨਾ,ਲੱਖਾਂ ਦੇ ਗਹਿਣੇ ਅਤੇ ਨਕਦੀ ਲੈ ਕੇ ਹੋਏ ਫਰਾਰ

ਉੜਮੁੜ ਟਾਂਡਾ / ਦਸੂਹਾ , 7 ਮਾਰਚ (ਚੌਧਰੀ )  : ਟਾਂਡਾ ਦੇ ਵਾਰਡ 9 ਮੁਹੱਲਾ ਰੋਸ਼ਨੀ ਪੀਰ ਵਿੱਚ ਚੋਰਾਂ ਨੇ ਬੀਤੀ ਰਾਤ ਇਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਰੁਪਏ ਦੇ ਗਹਿਣੇ ਅਤੇ ਸਵਾ ਲੱਖ ਰੁਪਏ ਦੇ ਕਰੀਬ ਨਕਦੀ ਚੋਰੀ ਕਰ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ|ਘਰ ਦੀ ਮਾਲਕ ਸੁਖਵਿੰਦਰ ਕੌਰ ਨੇ ਟਾਂਡਾ ਪੁਲਿਸ ਨੂੰ ਚੋਰੀ ਸਬੰਧੀ ਸ਼ਿਕਾਇਤ ਦਰਜ਼ ਕਰਵਾ ਦਿੱਤੀ । ਟਾਂਡਾ ਪੁਲਿਸ ਨੂੰ ਦਿੱਤੇ ਬਿਆਨਾਂ ਚ ਸੁਖਵਿੰਦਰ ਕੌਰ ਪਤਨੀ ਭਗਵੰਤ ਸਿੰਘ ਵਾਸੀ ਬਾਬਾ ਰੌਸ਼ਨੀ ਪੀਰ ਵਾਰਡ ਨੰਬਰ 9 ਨੇ ਦੱਸਿਆ ਕਿ ਉਹ ਸਰਕਾਰੀ ਅਧਿਆਪਕ ਹੈ । ਉਹ ਐਤਵਾਰ ਦੀ ਰਾਤ ਸੁਖਵਿੰਦਰ ਕੌਰ ਆਪਣੀ ਸੱਸ ਨਾਲ ਨਣਾਨ ਜੋ ਟਾਂਡਾ ਸ਼ਹਿਰ ਵਿੱਚ ਹੀ ਰਹਿੰਦੀ ਹੈ ਨੂੰ ਮਿਲਣ ਚਲੇ ਗਏ ਤੇ ਹਨੇਰਾ ਜਿਆਦਾ ਹੋਣ ਕਰਕੇ ਨਣਾਨ ਘਰੇ ਹੀ ਰੁਕ ਗਏ । ਸਵੇਰੇ ਜਦੋਂ ਆਪਣੇ ਘਰ ਪਹੁੰਚੇ ਤਾਂ ਘਰ ਦੇ ਤਾਲੇ ਟੁੱਟੇ ਸਨ ਤੇ ਚੋਰਾਂ ਨੇ ਘਰ ਅੰਦਰੋਂ 6 ਸੋਨੇ ਦੀਆਂ ਚੂੜੀਆਂ , 2 ਸੋਨੇ ਦੀਆਂ ਚੇਨਾ , 3 ਸੋਨੇ ਦੀਆਂ ਮੁੰਦਰੀਆਂ , 3 ਜੋੜੀਆਂ ਟਾਪਸ ਸੋਨੇ ਦੇ ,ਇੱਕ ਜੋੜੀ ਸੋਨੇ ਦੀਆਂ ਵਾਲੀਆਂ, ਚਾਂਦੀ ਦੇ ਕੰਗਣ ਤੇ ਕਰੀਬ ਇੱਕ ਲੱਖ ਵੀਹ ਹਜਾਰ ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ । ਟਾਂਡਾ ਪੁਲਿਸ ਨੇ ਪੀੜਤਾ ਸੁਖਵਿੰਦਰ ਕੌਰ ਦੇ ਬਿਆਨ ਦਰਜ਼ ਕਰਨ ਤੋਂ ਬਾਅਦ ਆਪਣੀ ਜਾਂਚ ਸ਼ੁਰੂ ਕਰ ਦਿੱਤੀ ।