Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਗੱਡੀ ਦਾ ਸੰਤੁਲਨ ਵਿਗੜਨ ਤੇ ਦੱਰਖਤ ਨਾਲ ਟਕਰਾਈ,ਦਾਦੇ ਪੋਤੇ ਦੀ ਮੌ+ਤ 

ਗੱਡੀ ਦਾ ਸੰਤੁਲਨ ਵਿਗੜਨ ਤੇ ਦੱਰਖਤ ਨਾਲ ਟਕਰਾਈ,ਦਾਦੇ ਪੋਤੇ ਦੀ ਮੌ+ਤ 

ਹਰਿਆਣਾ / ਗੜ੍ਹਦੀਵਾਲਾ (PPT NEWS)

: ਅੱਜ ਹੁਸ਼ਿਆਰਪੁਰ ਹਰਿਆਣਾ ਮੇਨ ਰੋਡ ਨੇੜੇ ਮੱਲਣ ਦਾ ਆਰਾ ਵਿਖੇ ਇੱਕ ਮਹਿੰਦਰਾ ਗੱਡੀ ਦੀ ਸਫੈਦੇ ਨਾਲ ਜਬਰਦਸਤ ਟੱਕਰ ਹੋ ਜਾਣ ਨਾਲ ਦੋ ਵਿਅਕਤੀਆ ਦੀ ਮੌਕੇ ਤੇ ਮੌ+ਤ ਹੋ ਜਾਣ ਤੇ ਦੋ ਵਿਅਕਤੀਆਂ ਦੇ ਗੰਭੀਰ ਰੂਪ ਵਿਚ ਜਖ+ਮੀ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਇਹ ਹਾਦਸਾ 6.35 ਦੇ ਕਰੀਬ ਵਾਪਰਿਆ।

ਪੁਲਿਸ ਨੂੰ ਜਾਣਕਾਰੀ ਦਿੰਦਿਆਂ ਸੁਰਿੰਦਰ ਸਿੰਘ ਕਟੋਚ ਨੇ ਦੱਸਿਆ ਉਹ ਪਿੰਡ ਸੈਚ ਥਾਣਾ ਸਦਰ ਹੁਸ਼ਿਆਰਪੁਰ ਦਾ ਵਾਸੀ ਹਾਂ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਮੇਰੀ ਲੜਕੀ ਸਪਨਾ ਕਟੋਚ ਦਾ ਵਿਆਹ ਵਿਕਰਮ ਪੈਲੇਸ ਵਿਚ ਸੀ ।ਸਵੇਰੇ ਮੇਰਾ ਲੜਕਾ ਤੇ ਮੇਰਾ ਪਰਿਵਾਰ ਗੱਡੀ ਨੰਬਰ ਪੀਬੀ 08-ਈਡਵਯੂ-1212 ਮਹਿੰਦਰਾ ਐਕਸ ਯੂ ਵੀ ਵਿਚ ਸਵਾਰ ਹੋ ਕੇ ਬੇਟੀ ਦੀ ਡੋਲੀ ਵਾਲੀ ਕਾਰ ਨਾਲ ਆਪਣੀ ਗੱਡੀ ਵਿੱਚ ਸਵਾਰ ਹੋ ਕੇ ਉਸਦੇ ਸੁਹਰਾ ਪਰਿਵਾਰ ਪਿੰਡ ਉਮਰਪੁਰ ਥਾਣਾ ਮੁਕੇਰੀਆਂ ਜਾ ਰਹੇ ਸੀ। ਮੈਂ ਵੀ ਆਪਣੀ ਗੱਡੀ ‘ਚ ਸਵਾਰ ਹੋ ਕੇ ਉਨਾਂ ਦੇ ਪਿੱਛੇ ਜਾ ਰਿਹਾ ਸੀ ਤਾਂ ਜੱਦ ਉਨਾਂ ਦੀ ਗੱਡੀ ਹਰਿਆਣਾ ਦੇ ਨਜਦੀਕ ਪਹੁੰਚੀ ਤਾਂ ਅੱਗੇ ਅਚਾਨਕ ਅਵਾਰਾ ਪਸ਼ੂ ਆ ਜਾਣ ਕਾਰਨ ਗੱਡੀ ਦਾ ਸਤੁੰਲਣ ਵਿਗੜ ਗਿਆ ਤੇ ਗੱਡੀ ਜਾ ਸਫੇਦੇ ‘ਚ ਜਾ ਟਕਰਾਈ।ਜਿਸ ਕਾਰਨ ਮੇਰਾ ਪੁੱਤਰ ਸਾਹਿਲ ਕਟੋਚ ਤੇ ਮੇਰੇ ਪਿਤਾ ਰੋਸ਼ਨ ਲਾਲ ਦੀ ਮੌਕੇ ਤੇ ਮੌ+ਤ ਹੋ ਗਈ ।ਮੇਰੀ ਮਾਤਾ ਵੇਦ ਕੁਮਾਰੀ ਤੇ ਮੇਰਾ ਭਾਣਜਾ ਯੁਵਰਾਜ ਸਿੰਘ ਗੰਭੀਰ ਰੂਪ ਵਿੱਚ ਜਖਮੀ ਹੋ ਗਏ ।ਜਿਨਾਂ ਨੂੰ ਮੈਂ ਰਾਹਗੀਰਾ ਦੀ ਮਦਦ ਨਾਲ ਹੁਸ਼ਿਆਰਪੁਰ ਵਿਖੇ ਦਾਖਲ ਕਰਵਾਇਆ ਤੇ ਜਿਥੇ ਡਾਕਟਰਾਂ ਵੱਲੋਂ ਮੇਰੇ ਭਾਣਜੇ ਯੁਵਰਾਜ ਨੂੰ ਜਲੰਧਰ ਰੈਫਰ ਕਰ ਦਿੱਤਾ।