ਪਿੰਡ ਮੱਲੀਆਂ ਨੰਗਲ ਵਿਖੇ ਢੇਰਾਂ ਲਾਗੇ ਭੰਗ ਵਿੱਚ ਲੁੱਕਾ ਕੇ ਰੱਖੀਆਂ 36 ਬੋਤਲਾਂ ਨਜਾਇਜ਼ ਸ਼ਰਾਬ ਪਲਿਸ ਵਲੋਂ ਬਰਾਮਦ
ਗੜ੍ਹਦੀਵਾਲਾ 9 ਮਈ (ਚੌਧਰੀ / ਯੋਗੇਸ਼ ਗੁਪਤਾ / ਪ੍ਰਦੀਪ ਕੁਮਾਰ / ਕਮਲਜੀਤ ਭਟੋਆ ) : ਸਧਾਨਕ ਪੁਲਿਸ ਨੇ ਪਿੰਡ ਮੱਲੀਆਂ ਨੰਗਲ ਵਿਖੇ ਢੇਰਾ ਲਾਗੇ ਭੰਗ ਵਿੱਚ ਲੁੱਕਾ ਕੇ ਰੱਖੀ ਭਾਰੀ ਮਾਤਰਾ ਵਿੱਚ ਸਰਾਬ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਮੁਤਾਬਕ ਦੋਸ਼ੀ ਦੀ ਪਛਾਣ ਬਲਦੇਵ ਰਾਜ ਉਰਫ ਕਾਲਾ ਪੁੱਤਰ ਗਿਆਨ ਚੰਦ ਵਾਸੀ ਮੱਲੀਆਂ ਨੰਗਲ ਵਜੋਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਏ ਐਸ ਆਈ ਦਰਸ਼ਨ ਸਿੰਘ ਸਮੇਤ ਏ ਐਸ ਆਈ ਮਹੇਸ਼ ਕੁਮਾਰ, ਐਲ ਸੀ ਬਲਜੀਤ ਕੋਰ ਬਾ ਸਵਾਰੀ ਪਰਾਈਵੇਟ ਵਹੀਕਲ ਬਰਾਏ ਕਰਨੇ ਗਸ਼ਤ ਬਾ ਚੈਕਿੰਗ ਸ਼ੱਕੀ ਪੁਰਸਾਂ, ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਪਿੰਡ ਬਾਹਗਾ ਦਾਰਾਪੁਰ, ਮੱਲੀਆਂ ਸਕਰਾਲਾ ਆਦਿ ਨੂੰ ਜਾ ਰਹੇ ਸੀ ਜਦ ਪੁਲਿਸ ਪਾਰਟੀ ਪਿੰਡ ਦਾਰਾਪੁਰ ਠੇਕਾ ਸਰਾਬ ਪਾਸ ਪੁੱਜੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕੇ ਪਿੰਡ ਮੱਲੀਆਂ ਨੰਗਲ ਢੇਰਾਂ ਲਾਗੇ ਭੰਗ ਵਿੱਚ ਭਾਰੀ ਮਾਤਰਾ ਵਿੱਚ ਸਰਾਬ ਲੁੱਕਾ ਛੁਪਾ ਕੇ ਰੱਖੀ ਹੈ ਜੋ ਇਹ ਸਰਾਬ ਬਲਦੇਵ ਰਾਜ ਉਰਫ ਕਾਲਾ ਪੁੱਤਰ ਗਿਆਨ ਚੰਦ ਵਾਸੀ ਮੱਲੀਆਂ ਨੰਗਲ ਦੀ ਹੈ ਜਿਸ ਦੇ ਖਿਲਾਫ ਪਹਿਲਾਂ ਵੀ ਨਜਾਇਜ਼ ਸ਼ਰਾਬ ਵੇਚਣ ਦੇ ਮੁੱਕਦਮੇ ਦਰਜ ਹਨ ਜੋ ਹੁਣ ਹੀ ਇਹ ਸਰਾਬ ਲੁੱਕਾ ਛੁਪਾ ਕੇ ਅੱਗੇ ਪਿੱਛੇ ਹੋ ਗਿਆ, ਜੇਕਰ ਹੁਣੇ ਰੇਡ ਕੀਤਾ ਜਾਵੇ ਤਾਂ ਭਾਰੀ ਮਾਤਰਾ ਵਿੱਚ ਸ਼ਰਾਬ ਬਰਾਮਦ ਹੋ ਸਕਦੀ ਹੈ। ਜਿਸ ਤੇ ਮਨ ਏ ਐਸ ਆਈ ਸਮੇਤ ਸਾਥੀ ਕਰਮਚਾਰੀਆਂ ਦੇ ਮੁਖਬਰ ਖਾਸ ਵੱਲੋ ਦੱਸੀ ਜਗ੍ਹਾ ਪਰ ਪੁੱਜੇ ਤਾ ਢੇਰਾ ਨਜਦੀਕ ਭੰਗ ਵਿੱਚ ਇੱਕ ਵਜਨਦਾਰ ਬੋਰਾ ਪਲਾਸਟਿਕ ਪਿਆ ਦਿਖਾਈ ਦਿੱਤਾ। ਜਿਸ ਨੂੰ ਚੈਕ ਕਰਨ ਤੇ ਬੋਰਾ ਪਲਾਸਟਿਕ ਚੋਂ ਸ਼ਰਾਬ ਮਾਰਕਾRajdhani whisky ਬਰਾਮਦ ਹੋਈ ਤੇ ਹਰੇਕ ਬੋਤਲ ਪਰ FOR SALE IN (U.T)CHANDIGARH ONLY ਲਿਖਿਆ ਹੈ ਜਿਸ ਦੀ ਗਿਣਤੀ ਕਰਨ ਤੇ 36 ਬੋਤਲਾ ਹਰੇਕ ਬੋਤਲ 750/750 ਐਮ ਐਲ ਹੋਈ ।ਪੁਲਿਸ ਨੇ ਦੋਸ਼ੀ ਬਲਦੇਵ ਰਾਜ ਉਰਫ ਕਾਲਾ ਪੁੱਤਰ ਗਿਆਨ ਚੰਦ ਵਾਸੀ ਮੱਲੀਆਂ ਨੰਗਲ ਤੇ ਧਾਰਾ 61-1-14 ਐਕਸਾਈਜ਼ ਐਕਟ ਅਧੀਨ ਮਾਮਲਾ ਦਰਜ ਕੀਤਾ ਹੈ