Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾਂ ਦੇ ਕੇ ਬਰਗਲਾ ਫੁਸਲਾ ਕੇ ਨਾਲ ਲੈ ਜਾਣ ਤੇ ਇੱਕ ਨੌਜਵਾਨ ਤੇ ਮਾਮਲਾ ਦਰਜ

ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾਂ ਦੇ ਕੇ ਬਰਗਲਾ ਫੁਸਲਾ ਕੇ ਨਾਲ ਲੈ ਜਾਣ ਤੇ ਇੱਕ ਨੌਜਵਾਨ ਤੇ ਮਾਮਲਾ ਦਰਜ

ਦਸੂਹਾ 31 ਜਨਵਰੀ (ਚੌਧਰੀ) : ਸਥਾਨਕ ਪੁਲਿਸ ਨੇ ਇੱਕ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾਂ ਦੇ ਕੇ ਬਰਗਲਾ ਫੁਸਲਾ ਕੇ ਨਾਲ ਲੈ ਜਾਣ ਤੇ ਇੱਕ ਨੌਜਵਾਨ ਤੇ ਮਾਮਲਾ ਦਰਜ ਕਰਨ ਦਾ ਦਾਅਵਾ ਕੀਤਾ ਹੈ।
ਦਸੂਹਾ ਪੁਲਿਸ ਨੂੰ ਦਿੱਤੇ ਬਿਆਨਾਂ ਚ ਨਾਬਾਲਗ ਲੜਕੀ ਦੇ ਪਿਤਾ ਦਰਸ਼ਨ ਸਿੰਘ ਪੁੱਤਰ ਪ੍ਰਕਾਸ਼ ਸਿੰਘ ਵਾਸੀ ਬਾਜਵਾ ਕਲੋਨੀ ਵਾਰਡ ਨੰਬਰ 11 ਕੈਥਾਂ ਦਸੂਹਾ ਥਾਣਾ ਦਸੂਹਾ ਚ ਕਿਹਾ ਕਿ ਉਸਦੀ ਲੜਕੀ ਜਿਸ ਦੀ ਉਮਰ ਕਰੀਬ 17 ਸਾਲ ਦਸਵੀਂ ਕਲਾਸ ਵਿੱਚ ਇੱਕ ਕੋਨਵੈਟ ਸਕੂਲ  ਦਸੂਹਾ ਵਿਖੇ ਪੜਦੀ ਸੀ। ਉਹ ਮਿਤੀ 26-01-2022 ਨੂੰ ਕਰੀਬ 12/1 ਵਜੇ ਦਿਨ ਆਪਣੀ ਘਰਵਾਲੀ ਨਾਲ ਘਰੇਲੂ ਸਮਾਨ ਖਰੀਦਣ ਲਈ ਦਸੂਹਾ ਬਜਾਰ ਗਏ ਜਦ ਉਹ ਵਾਪਸ ਘਰ ਆਏ ਤਾਂ ਉਸ ਦੀ ਸਕੂਟਰੀ ਨੰਬਰੀ PB-21-G-1793 ਮਾਰਕਾ ਹੀਰੋ ਡਸਟੀਨੀ 125 ਅਤੇ ਉਸ ਦੀ ਨਾਬਾਲਗ ਲੜਕੀ  ਘਰ ਹਾਜਰ ਨਹੀ ਸੀ, ਜੋ ਉਸ ਨੇ ਇੱਕ ਡਰਾਇਵਰ ਹਰਪ੍ਰੀਤ ਸਿੰਘ ਪੁੱਤਰ ਸਤਵਿੰਦਰ ਸਿੰਘ ਵਾਸੀ ਰਾਜਾ ਕਲਾਂ ਥਾਣਾ ਗੜਦੀਵਾਲਾ ਜਿਲਾ ਹੁਸਿ: ਨੂੰ ਕਰੀਬ 1 ਸਾਲ ਤੋਂ ਗੱਡੀ ਚਲਾਉਣ ਵਾਸਤੇ ਘਰ ਰੱਖਿਆ ਹੋਇਆ ਸੀ।ਉਸ ਦੀ ਨਾਬਾਲਗ ਲੜਕੀ ਨੂੰ ਅਤੇ ਇੱਕ ਸਕੂਟਰੀ ਨੰਬਰੀ PB-21 G-1793 ਮਾਰਕਾ ਹੀਰੋ ਡਸਟੀਨੀ 125 70 ਹਜਾਰ,01 ਹਜਾਰ ਅਮਰੀਕੀ ਡਾਲਰ ,ਸੋਨੇ ਦੇ ਗਹਿਣੇ ,2 ਲੇਪਟੋਪ ,01 ਟੈਬਲੈਟ ਸੈਮਸੰਗ, 3 ਐਪਲ ਫੋਨ, ਇੱਕ ਏ ਟੀ ਐਮ HDFC ਚੋਰੀ ਕਰਕੇ ਅਤੇ ਲੜਕੀ ਨੂੰ ਵਿਆਹ ਦਾ ਝਾਂਸਾਂ ਦੇ ਕੇ ਬਰਗਲਾ ਫੁਸਲਾ ਕੇ ਨਾਲ ਲੈ ਗਿਆ ਹੈ।ਦਸੂਹਾ ਪੁਲਿਸ ਨੇ ਉਕਤ ਡਰਾਈਵਰ ਹਰਪ੍ਰੀਤ ਸਿੰਘ ਤੇ ਧਾਰਾ 363,366,380 ਭ:ਦ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।