Prime Punjab Times

Latest news
ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ
ADVERTISEMENT
You are currently viewing ਵਿਦੇਸ਼ਾ ‘ਚ ਸੈਟਲ 16 ਮੁਜਰਮ ਇਸ਼ਤਿਹਾਰੀਆਂ ਨੂੰ ਗਿ੍ਰਫਤਾਰ ਕਰਕੇ ਭਾਰਤ ਲਿਆਉਣ ਲਈ ਜਿਲਾ ਪੁਲਿਸ ਨੇ ਕੱਸੀ ਕਮਰ 

ਵਿਦੇਸ਼ਾ ‘ਚ ਸੈਟਲ 16 ਮੁਜਰਮ ਇਸ਼ਤਿਹਾਰੀਆਂ ਨੂੰ ਗਿ੍ਰਫਤਾਰ ਕਰਕੇ ਭਾਰਤ ਲਿਆਉਣ ਲਈ ਜਿਲਾ ਪੁਲਿਸ ਨੇ ਕੱਸੀ ਕਮਰ 

ਹੁਸ਼ਿਆਰਪੁਰ 30 ਜਨਵਰੀ (ਬਿਊਰੋ) : ਵਿਧਾਨ ਸਭਾ ਚੋਣਾਂ ਸਾਲ 2022 ਦੌਰਾਨ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਧਰੂਮਨ ਐਚ.ਨਿੰਬਾਲੇ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ  ਵਲੋਂ ਜਿਲ੍ਹਾ ਹਜਾ ਵਿੱਚ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਪੂਰਜੋਰ ਉਪਰਾਲੇ ਕੀਤੇ ਜਾ ਰਹੇ ਹਨ। ਇਹਨਾਂ ਉਪਰਾਲਿਆਂ ਤਹਿਤ ਜਿਲ੍ਹਾ ਹਜਾ ਦੇ 82/83 ਜ:ਫ: ਅਤੇ 299 ਜ:ਫ: ਅਧੀਨ 16 ਮੁਜਰਿਮ ਇਸ਼ਤਿਹਾਰੀ ਜੋ ਕਿ ਕਤਲ, ਇਰਾਦਾ ਕਤਲ ਅਤੇ ਕਿਡਨੈਪਿੰਗ ਵਰਗੇ ਸੰਗੀਨ ਮੁਕੱਮਿਆਂ ਵਿੱਚ ਲੋੜੀਂਦੇ ਹਨ ਅਤੇ ਹੁਣ ਵਿਦੇਸ਼ਾਂ ਵਿੱਚ ਵੱਸ ਚੁੱਕੇ ਹਨ।

ਇਹਨਾਂ ਵਿਦੇਸ਼ਾਂ ਵਿੱਚ ਵੱਸ ਚੁੱਕੇ 16 ਮੁਜਰਿਮ ਇਸ਼ਤਿਹਾਰੀਆਂ ਦੇ ਖਿਲਾਫ ਕਾਰਵਾਈ ਕਰਨ ਲਈ ਅਤੇ ਇਹਨਾਂ ਦੇ ਪਾਸਪੋਰਟਾਂ ਨੂੰ ਜਲਦੀ ਤੋਂ ਜਲਦੀ ਕੈਂਸਲ ਕਰਨ ਬਾਰੇ ਸਬੰਧਤ ਰਿਜਨਲ ਪਾਸਪੋਰਟ ਅਧਿਕਾਰੀਆਂ ਨੂੰ ਲਿਖਕੇ ਭੇਜਿਆ ਗਿਆ ਹੈ, ਤਾਂ ਜੋ ਇਹਨਾਂ ਮੁਜਰਿਮ ਇਸ਼ਤਿਹਾਰੀਆਂ ਨੂੰ ਸਬੰਧਤ ਵਿਭਾਗ ਰਾਂਹੀ ਜਲਦੀ ਜਲਦੀ ਤੋਂ ਗ੍ਰਿਫਤਾਰ ਕਰਕੇ ਭਾਰਤ ਵਿੱਚ ਲਿਆਂਦਾ ਜਾ ਸਕੇ।

ਉਪਰੋਕਤ ਤੋਂ ਇਲਾਵਾ 82/83 ਜ:ਫ: ਅਤੇ 299 ਜ:ਫ: ਦੇ ਉਹ ਮੁਜਰਿਮ ਇਸ਼ਤਿਹਾਰੀ ਜੋ ਗੈਰ ਜਿਲਿਆਂ ਅਤੇ ਹੋਰ ਸਟੇਟਾਂ ਨਾਲ ਸਬੰਧਤ ਹਨ, ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਸਬੰਧਤ ਜਿਲਿਆਂ ਅਤੇ ਸਟੇਟਾਂ ਦੇ ਪੁਲਿਸ ਮੁੱਖੀਆਂ ਨਾਲ ਪੱਤਰ ਵਿਵਹਾਰ ਕਰਕੇ ਤਾਲਮੇਲ ਕੀਤਾ ਜਾ ਰਿਹਾ ਹੈ।

error: copy content is like crime its probhihated