Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਤਲਵਾੜਾ ਦੇ ਲੋਕ ਚਿੱਕੜ ਵਾਲ਼ੀਆਂ ਟੁੱਟੀਆਂ ਸੜਕਾ ਵਿੱਚ ਦੀ ਲੱਗਣ ਲਈ ਮਜ਼ਬੂਰ : ਸੰਜੀਵ ਮਨਹਾਸ

ਤਲਵਾੜਾ ਦੇ ਲੋਕ ਚਿੱਕੜ ਵਾਲ਼ੀਆਂ ਟੁੱਟੀਆਂ ਸੜਕਾ ਵਿੱਚ ਦੀ ਲੱਗਣ ਲਈ ਮਜ਼ਬੂਰ : ਸੰਜੀਵ ਮਨਹਾਸ

ਤਲਵਾੜਾ (PPT NEWS) 

ਮਨਹਾਸ ਬੋਲੇ : ਕੀ ਵਿਧਾਇਕ ਦੇ ਦਫ਼ਤਰ ਵਾਲੀ ਸੜਕ ਬਣਨੀ ਪਹਿਲੇ ਜ਼ਿਆਦਾ ਜ਼ਰੂਰੀ ਸੀ

5 ਅਗਸਤ : ਅੱਜ ਤਲਵਾੜਾ ਵਿਖ਼ੇ ਵਾਰਡ ਨੰਬਰ ਤਿੰਨ ਤੇ ਚਾਰ ਦੇ ਲੋਕਾਂ ਦਾ ਇੱਕ ਵਡਾ ਇਕੱਠ ਮੰਡਲ ਪ੍ਰਧਾਨ ਵਿਨੋਦ ਕੁਮਾਰ ਮਿੱਠੂ ਦੀ ਅਗਵਾਈ ਹੇਠ ਹੋਇਆ। ਜਿਸ ਵਿਚ ਸਟੇਟ ਵਰਕਿੰਗ ਕਮੇਟੀ ਦੇ ਮੈਬਰ ਸੰਜੀਵ ਮਨਹਾਸ ਵਿਸੇਸ਼ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਲੋਕਾਂ ਨੇਂ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਜੀਵ ਮਨਹਾਸ ਨੇ ਕਿਹਾ ਕੇ ਜੌ ਸੜਕ ਤਲਵਾੜਾ ਤੋ ਵਾਰਡ ਨੰਬਰ ਤਿੰਨ ਤੇ ਵਾਰਡ ਨੰਬਰ ਚਾਰ ਦੇ ਮੁਹਲਿਆਂ ਨੂੰ ਜੋੜਦੀ ਹੈ ਉਸਦਾ ਕੰਮ ਪਿਛਲੇ 6 ਸਾਲ ਤੋਂ ਅਧੂਰਾ ਪਿਆ ਹੈ ਪਿਛਲੀ ਸਰਕਾਰ ਵਿੱਚ ਇਹ ਕੰਮ ਨਹੀਂ ਹੋ ਸਕਿਆ।ਉਸ ਤੋ ਬਾਅਦ ਆਪ ਸਰਕਾਰ ਬਣ ਗਈ ਅੱਜ ਡੇਡ ਸਾਲ ਤੋ ਬਾਅਦ ਹਲ਼ਕਾ ਵਿਧਾਇਕ ਵੀ ਅਕਸਰ ਇਸ ਸੜਕ ਤੋਂ ਗੁਜ਼ਰਦੇ ਨੇ ਕੀ ਉਹਨਾਂ ਨੂੰ ਇਹ ਗਾਰੇ ਨਾਲ ਭਰੀ ਸੜਕ ਦਿਖਾਈ ਨਹੀਂ ਦਿੰਦੀ। ਮਨਹਾਸ ਨੇ ਕਿਹਾ ਕਿ ਇਲਾਕ਼ੇ ਦੀ ਇਹ ਸੜਕ ਵਿਚ ਮੱਛੀਆ ਪਾਉਣ ਦਾ ਕੰਮ ਹੀ ਬਾਕੀ ਰਹਿ ਗਿਆ ਹੈ । ਮਨਹਾਸ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਅਲੋਚਣਾ ਕਰਦੇ ਹੋਏ ਕਿਹਾ ਕੇ ਇਸ ਦੇ ਨਾਲ਼ ਵਾਲੀ ਗਲੀ ਵਿੱਚ ਵਿਧਾਇਕ ਦਾ ਦਫ਼ਤਰ ਹੈ ਜਿਸ ਦੇ ਮੋਰੇ ਸੜਕ ਬਣਾਂ ਲਈ ਗਈ ਹੈ ਕੀ ਉਸ ਨੂੰ ਪਹਿਲਾਂ ਬਣਾਉਣਾ ਇਸ ਲਈ ਜਰੂਰੀ ਸੀ ਕਿ ਉੱਥੇ ਤੁਹਾਡਾ ਦਫ਼ਤਰ ਹੈ।ਉਹਨਾ ਪ੍ਰੈਸ ਰਾਹੀਂ ਹਲ਼ਕਾ ਦਸੂਹਾ ਦੇ ਵਿਧਾਇਕ ਨੂੰ ਪੁੱਛਿਆ ਕਿ ਕੀ ਟੁੱਟੀਆ ਸੜਕਾ ਹੀ ਨਵੀਂ ਸਰਕਾਰ ਦਾ ਬਦਲਾਵ ਹੈ? ਮਨਹਾਸ ਨੇ ਕਿਹਾ ਕਿ ਲੱਗਭਗ ਡੇਢ ਸਾਲ ਤੋਂ ਇਸ ਸੜਕ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਸਕੂਲ ਜਾਣ ਵਾਲੇ ਬੱਚੇ ਤੇ ਆਮ ਲੋਕਾਂ ਦਾ ਇਸ ਸੜਕ ਤੋ ਗੁਜ਼ਰਨਾ ਕਿਸੀ ਵੱਡੀ ਮੁਸੀਬਤ ਤੋਂ ਘਟ ਨਹੀਂ। ਮਨਹਾਸ ਨੇ ਆਪ ਸਰਕਾਰ ਤੇ ਅਰੋਪ ਲਗਾਉਂਦੇ ਹੋਏ ਕਿਹਾ ਕੇ ਪੰਜਾਬ ਸਰਕਾਰ ਦਾ ਲੋਕਾਂ ਦੀਆਂ ਮੁਸ਼ਕਿਲਾ ਵੱਲ ਕੋਈ ਧਿਆਨ ਹੀ ਨਹੀਂ। ਉਨ੍ਹਾਂ ਹਲਕਾ ਵਿਧਾਇਕ ਨੂੰ ਕੋਸਦੇ ਹੋਏ ਪ੍ਰੈਸ ਰਾਹੀਂ ਕਿਹਾ ਕੇ ਤੁਹਾਨੂੰ ਲੋਕਾਂ ਨੇ ਵਿਕਾਸ ਕਰਵਾਉਣ ਲਈ ਵੋਟਾਂ ਪਾਈਆਂ ਸਨ ਨਾਂ ਕਿ ਸਰਕਾਰੀ ਖਰਚਿਆਂ ਤੇ ਘੁੰਮਣ ਫਿਰਨ ਵਾਸਤੇ । ਇਸ ਮੌਕੇ ਮਨਹਾਸ ਨੇ ਚਿੱਕੜ ਵਾਲੀ ਸੜਕ ਦੇ ਹਾਲਾਤ ਦਖਾਉਦੇ ਹੋਏ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਜਲਦੀ ਤੋਂ ਜਲਦੀ ਸੜਕ ਬਣਾਈ ਜਾਵੇ ਨਹੀਂ ਤਾਂ ਇਲਾਕ਼ੇ ਦੇ ਲੋਕਾਂ ਨੂੰ ਨਾਲ਼ ਲੈ ਕੇ ਧਰਨਾ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਵਾਗੇ। ਇਸ ਮੌਕੇ ਜਿਲ੍ਹਾ ਸਕੱਤਰ ਆਸ਼ੂ ਅਰੋੜਾ, ਅਸ਼ੋਕ ਕੁਮਾਰ ਮੰਗੂ, ਰਮਨ ਗੋਲਡੀ, ਲਖਵਿੰਦਰ ਸਿੰਘ, ਸ਼ੈਲੀ ਘਈ, ਗੋਪਾਲ ਐਰੀ, ਹਿਤਿਨ ਪੁਰੀ, ਓਮ ਪ੍ਰਕਾਸ਼, ਆਸ਼ਾ ਠਾਕੁਰ, ਕਾਂਤਾ ਦੇਵੀ, ਸੰਤੋਸ਼ ਕੁਮਾਰੀ, ਨਿਸ਼ਾ ਦੇਵੀਂ, ਊਸ਼ਾ, ਸੀਮਾ, ਜੁਗਲ ਕਿਸ਼ੋਰ, ਸਤੀਸ਼ ਕੁਮਾਰ, ਪ੍ਰਦੀਪ ਕੁਮਾਰ, ਰਜੇਸ਼, ਵਿਜੇ ਕੁਮਾਰ, ਮਲਕੀਤ ਸਿੰਘ, ਰਾਮਪਾਲ, ਵੀਨਾ ਰਾਣੀ, ਰੰਜਨਾ ਕੁਮਾਰੀ, ਕੁਲਦੀਪ ਕੌਰ ਆਦਿ ਵੱਡੀ ਗਿਣਤੀ ਵਿੱਚ ਮੁਹੱਲਾ ਵਾਸੀ ਹਾਜ਼ਰ ਸਨ।