Prime Punjab Times

Latest news
ਵਿਦਿਅਕ ਸੰਸਥਾਵਾਂ ਦੀ ਤਰੱਕੀ ਲਈ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਦੇ ਯਤਨ ਸ਼ਲਾਘਾਯੋਗ : ਡਾ. ਜਸਪਾਲ ਸਿੰਘ ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ DAV ਪਬਲਿਕ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਨੇ ਸਟ੍ਰੇਟ ਤਾਈਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ, ਨੈਸ਼ਨਲ ਲਈ ਹੋ... ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਕਲਾਸ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ
ADVERTISEMENT
You are currently viewing 05 ਗ੍ਰਾਮ ਹੈਰੋਇਨ,250 ਨਸ਼ੀਲੀਆਂ ਗੋਲੀਆਂ,ਇੱਕ ਡੀਜੀਟਲ ਕੰਡਾ ਤੇ ਡਰੱਗ ਮਨੀ ਸਮੇਤ ਦੋ ਨੌਜਵਾਨ ਪੁਲਿਸ ਅੜਿੱਕੇ 

05 ਗ੍ਰਾਮ ਹੈਰੋਇਨ,250 ਨਸ਼ੀਲੀਆਂ ਗੋਲੀਆਂ,ਇੱਕ ਡੀਜੀਟਲ ਕੰਡਾ ਤੇ ਡਰੱਗ ਮਨੀ ਸਮੇਤ ਦੋ ਨੌਜਵਾਨ ਪੁਲਿਸ ਅੜਿੱਕੇ 

ਮਾਹਿਲਪੁਰ (PPT NEWS) 

4 ਜਨਵਰੀ : ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਾੜੇ ਅਨਸਰਾਂ ਖਿਲਾਫ ਅਤੇ ਨਸ਼ੇ ਵੇਚਣ ਵਾਲਿਆਂ ਨੂੰ ਗ੍ਰਿਫਤਾਰ ਕਰਨ ਸਬੰਧੀ ਸਪੈਸ਼ਲ ਮੁਹਿੰਮ ਸ਼ੁਰੂ ਕੀਤੀ ਗਈ ਹੈ।ਜਿਸ ਅਧੀਨ ਸਰਤਾਜ ਸਿੰਘ ਚਾਹਲ IPS ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵੱਲੋ ਦਿੱਤੇ ਦਿਸ਼ਾ ਨਿਰਦੇਸ਼ਾਂ ਦੀ ਰਹਿਨੁਮਾਈ ਹੇਠ ਇਸ ਮੁਹਿੰਮ ਨੂੰ ਅੱਗੇ ਵਧਾਉਦੇ ਹੋਏ ਦਲਜੀਤ ਸਿੰਘ ਖੱਖ DSP ਗੜਸ਼ੰਕਰ ਦੇ ਨਿਰਦੇਸ਼ਾਂ ਅਨੁਸਾਰ ਜਸਵੰਤ ਸਿੰਘ ਮੁੱਖ ਅਫਸਰ ਥਾਣਾ ਮਾਹਿਲਪੁਰ ਦੀ ਹਦਾਇਤ ਤੇ ਮਿਤੀ 03.02.2023 ਨੂੰ ਬਲਜਿੰਦਰ ਸਿੰਘ (IC/PP ਕੋਟ ਫਤੂਹੀ ਸਮੇਤ ਪਾਰਟੀ ਬਰਾਏ ਨਾਕਾ ਬੰਦੀ ਕਨਾਲ ਪੁਲ ਕੋਟ ਫਤੂਹੀ ਦੌਰਾਨੇ ਨਾਕਾ ਬੰਦੀ ਦੋ ਨੌਜਵਾਨ ਮੋਟਰ ਸਾਈਕਲ ਨੰਬਰੀ ਪੀ.ਬੀ-08-ਬੀ.ਪੀ-9028 ਮਾਰਕਾ ਡਿਸਕਵਰ ਪਰ ਸਵਾਰ ਹੋ ਕੇ ਆਏ ਜੋ ਸਾਹਮਣੇ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਮੁੜਨ ਲੱਗੇ। ਜਿਹਨਾਂ ਦੇ ਨਾਮ ਕਰਨਜੀਤ ਸਿੰਘ ਉਰਫ ਬੋਬੀ ਪੁੱਤਰ ਸੁਰਿੰਦਰ ਸਿੰਘ ਅਤੇ ਅਨੁਜ ਕੁਮਾਰ ਉਰਫ ਮੋਹਿਤ ਪੁੱਤਰ ਰਜਿੰਦਰ ਸਿੰਘ ਵਾਸੀਆਨ ਬਾਬਾ ਬੁੱਢਾ ਨਗਰ ਦਕੋਹਾ ਰੋੜ ਥਾਣਾ ਰਾਮਾਮੰਡੀ ਜਿਲਾ ਜਲੰਧਰ ਹਨ, ਪਾਸੇ 05 ਗ੍ਰਾਮ ਹੈਰੋਇਨ,250 ਨਸ਼ੀਲੀਆਂ ਗੋਲੀਆਂ ਬਿੰਨਾ ਲੇਬਲ,ਇੱਕ ਡੀਜੀਟਲ ਕੰਡਾ, 5500/- ਰੁ ਡਰੱਗ ਮਨੀ ਬ੍ਰਾਮਦ ਹੋਣ ਤੇ ਮੁੱਕਦਮਾ ਨੰਬਰ 22 ਮਿਤੀ 03.02.2023 ਅਧ 21/22 NDPS ACT ਥਾਣਾ ਮਾਹਿਲਪੁਰ ਦਰਜ ਰਜਿਸਟਰ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ ਕਿ ਉਹ ਇਹ ਨਸ਼ੀਲਾ ਪਦਾਰਥ ਕਿਸ ਪਾਸੋਂ ਹਾਸਿਲ ਕਰਕੇ ਅੱਗੇ ਕਿਸ ਕਿਸ ਨੂੰ ਵੇਚਦੇ ਸਨ। ਦੌਰਾਨੇ ਤਫਤੀਸ਼ ਪਾਇਆ ਗਿਆ ਕਿ ਇਹਨਾਂ ਦੇ ਖਿਲਾਫ ਵੱਖ ਵੱਖ ਥਾਣਿਆਂ ਵਿੱਚ ਪਹਿਲਾ ਵੀ ਮੁੱਕਦਮੇ ਦਰਜ ਰਜਿਸਟਰ ਹਨ। ਜਿਹਨਾਂ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ।