Prime Punjab Times

Latest news
ਚੰਗੀ ਸਿਹਤ ਲਈ ਪੌਸ਼ਟਿਕ ਅਤੇ ਸੰਤੁਲਿਤ ਖੁਰਾਕ ਬਹੁਤ ਜ਼ਰੂਰੀ : ਡਾ ਸੁਦੇਸ਼ ਰਾਜਨ ਖੇਡਾਂ ਵਤਨ ਪੰਜਾਬ ਦੀਆਂ-2026’ ਸੀਜ਼ਨ-4 ਲਈ ਰਜਿਸਟ੍ਰੇਸ਼ਨ ਕਰਵਾਉਣ ਖਿਡਾਰੀ : ਡਿਪਟੀ ਕਮਿਸ਼ਨਰ *ਵੈਦ ਕ੍ਰਿਸ਼ਨ ਮਿੱਤਰ (ਹਰੀ ਪਗੜੀ ਵਾਲਿਆਂ) ਦਾ ਪਿੰਡ ਕਾਲਰਾਂ ਵਿਖੇ ਵਿਧੀਪੂਰਵਕ ਰਸਮਾਂ ਨਾਲ ਅੰਤਿਮ ਸੰਸਕਾਰ* ਜਲ ਸਪਲਾਈ ਕਾਮਿਆਂ ਵਲੋਂ ਮੰਤਰੀ ਹਰਦੀਪ ਸਿੰਘ ਮੂੰਡੀਆ ਦੇ ਹਲਕਾ ਸਾਹਨੇਵਾਲ ਵਿੱਚ 5 ਸਤੰਬਰ ਨੂੰ ਲਗਾਏ ਜਾ ਰਹੇ ਲਗਾਤਾਰ ਮੋ... ਜ਼ੋਨਲ ਪੱਧਰੀ ਐਥਲੈਟਿਕਸ ਮੁਕਾਬਲਿਆਂ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ  ਖ਼ਾਲਸਾ ਕਾਲਜ ਦੇ ਅਰਥ ਸ਼ਾਸਤਰ ਵਿਭਾਗ ਵੱਲੋਂ ਨੈਤਿਕ ਸਿੱਖਿਆ ਸੰਬੰਧੀ ਵਿਸ਼ੇਸ਼ ਲੈਕਚਰ ਖ਼ਾਲਸਾ ਕਾਲਜ ਵਿਖੇ ‘ਭਾਰਤੀ ਗਿਆਨ ਪਰੰਪਰਾ ਅਤੇ ਨੈਤਿਕ ਮੁੱਲ’ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ DAV ਪਬਲਿਕ ਸਕੂਲ 'ਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ ਗਿਆ ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ...
ADVERTISEMENT
You are currently viewing ਬਾਬਾ ਦੀਪ ਸਿੰਘ ਸੇਵਾ ਦਲ ਨੇ 72 ਵੇਂ ਮਹੀਨਾਵਾਰ ਰਾਸ਼ਨ ਵੰਡ ‘ਚ 300 ਜਰੂਰਤਮੰਦਾਂ ਨੂੰ ਵੰਡਿਆ ਰਾਸ਼ਣ

ਬਾਬਾ ਦੀਪ ਸਿੰਘ ਸੇਵਾ ਦਲ ਨੇ 72 ਵੇਂ ਮਹੀਨਾਵਾਰ ਰਾਸ਼ਨ ਵੰਡ ‘ਚ 300 ਜਰੂਰਤਮੰਦਾਂ ਨੂੰ ਵੰਡਿਆ ਰਾਸ਼ਣ

ਗੜ੍ਹਦੀਵਾਲਾ 10 ਦਸੰਬਰ (ਚੌਧਰੀ) : ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜਦੀਵਾਲਾ ਵੱਲੋਂ ਆਪਣੇ ਸਮਾਜ ਭਲਾਈ ਦੇ ਕਾਰਜਾਂ ਨੂੰ ਅੱਗੇ ਵਧਾਉਂਦੇ ਅੱਜ 72 ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਰੋਹ ਕਰਵਾਇਆ ਗਿਆ।ਇਸ ਸਮਾਗਮ ਦੌਰਾਨ ਸੁਸਾਇਟੀ  ਵੱਲੋਂ ਲਗਭਗ 300 ਦੇ ਕਰੀਬ ਵਿਧਵਾ ਔਰਤਾਂ,ਅਨਾਥ ਬੱਚਿਆਂ,ਬਜੁਰਗ ਅਤੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਸੁਸਾਇਟੀ ਦੇ ਸੇਵਾਦਾਰਾਂ ਨੇ ਸਮੂਹ ਆਈਆਂ ਹੋਈਆਂ ਸੰਗਤਾਂ ਅਤੇ ਸਮੂਹ ਐਨ ਆਰ ਆਈ ਵੀਰਾਂ ਦਾ ਵੀ ਧੰਨਵਾਦ ਕੀਤਾ ਜੋ ਹਰ ਮਹੀਨੇ ਇਸ ਰਾਸ਼ਨ ਵੰਡ ਸਮਾਗਮ ਵਿਚ ਅਪਣਾ ਯੋਗਦਾਨ ਪਾਉਂਦੇ ਹਨ। ਜਿਨਾਂ ਵਿਚ ਵਿਸ਼ੇਸ਼ ਕਰਕੇ ਵੀਰ ਗੁਰਿੰਦਰ ਸਿੰਘ ਮੈਲਬੋਰਨ,ਹਰਜੀਤ ਸਿੰਘ ਕਨੇਡਾ,ਰਾਜ ਸਿੰਘ, ਜਗਜੀਤ ਸਿੰਘ ਅਮਰੀਕਾ,ਦੀਪਕ ਕੁੁਮਾਰ ਨੌਰਵੇ,ਭੈਣ ਨਰਿੰਦਰ ਕੌਰ,ਸਾਬੀ ਪੰਡੋਰੀ ਨਿਊਜੀਲੈਂਡ, ਜੋ ਗੁਰ ਆਸਰਾ ਸੇਵਾ ਘਰ ਬਾਹਗਾ ਵਿਖੇ ਨਿਰੰਤਰ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਅਤੇ ਹੋਰ ਅਪਣੀ ਨੇ ਕਮਾਈ ਵਿੱਚੋਂ ਦਸਬੰਧ ਕੱਢਦੇ ਹਨ। ਇਸ ਮੌਕੇ ਸੁਸਾਇਟੀ ਦੇ ਕੈਸ਼ੀਅਰ ਪਰਸ਼ੋਤਮ ਸਿੰਘ,ਜਸਦੀਪ ਸਿੰਘ ਰਮਦਾਸਪੁਰ, ਮਨਿੰਦਰ ਸਿੰਘ,ਮਨਪ੍ਰੀਤ ਸਿੰਘ, ਕਮਲਜੀਤ ਸਿੰਘ ਸਮੇਤ ਸੁਸਾਇਟੀ ਦੇ ਮੈਂਬਰ ਹਾਜਰ ਸਨ।