Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਖ਼ੂਨਦਾਨ ਕੈਂਪ ਦੌਰਾਨ ਖੂਨਦਾਨੀਆਂ ਵਲੋਂ 62 ਯੂਨਿਟ ਬਲੱਡ ਡੋਨੇਟ

ਖ਼ੂਨਦਾਨ ਕੈਂਪ ਦੌਰਾਨ ਖੂਨਦਾਨੀਆਂ ਵਲੋਂ 62 ਯੂਨਿਟ ਬਲੱਡ ਡੋਨੇਟ

ਗੜ੍ਹਦੀਵਾਲਾ (ਚੌਧਰੀ,ਯੋਗੇਸ਼ ਗੁਪਤਾ) 

ਖ਼ੂਨਦਾਨ ਕੈਂਪ ਦੌਰਾਨ ਖੂਨਦਾਨੀਆਂ ਵਲੋਂ 62 ਯੂਨਿਟ ਬਲੱਡ ਡੋਨੇਟ

9 ਅਕਤੂਬਰ : ਅੱਜ ਮਿਤੀ 9 ਅਕਤੂਬਰ 2022 ਨੂੰ ਮਨੁੱਖਤਾ ਦੇ ਕਲਿਆਣ ਅਤੇ ਆਪਸੀ ਭਾਈਚਾਰੇ ਨੂੰ ਸਮਰਪਿਤ ਖ਼ੂਨਦਾਨ ਕੈਂਪ ਸਿੰਬਾ ਜਿੰਮ ਟਾਂਡਾ ਰੋਡ ਗੜ੍ਹਦੀਵਾਲਾ ਵਿਖੇ ਗੁਰੂ ਆਸਰਾ ਸੇਵਾ ਸੁਸਾਇਟੀ ਤੇ ਗੁਰੂ ਨਾਨਕ ਪਾਤਿਸ਼ਾਹ ਸੇਵਾ ਸੁਸਾਇਟੀ ਗੜ੍ਹਦੀਵਾਲਾ ਦੇ ਸਹਿਯੋਗ ਨਾਲ ਬਲੱਡ ਡੋਨਰ ਸੋਸਾਇਟੀ ਦਸੂਹਾ ਦੀ ਟੀਮ ਜਿਸ ਵਿਚ ਉਹ ਫਰਿਸ਼ਤੇ ਜੋ ਦਿਨ ਹੋਵੇ ਰਾਤ ਹੋਵੇ ਲੋੜਵੰਦਾਂ ਨੂੰ ਪੰਜਾਬ ਭਰ ਵਿਚ ਖੂਨ ਮੁਹੱਈਆ ਕਰਵਾਉਣ ਨੂੰ ਆਪਣਾ ਫਰਜ ਸਮਝਦੇ ਆਏ ਹਨ ਅਤੇ ਪਿਛਲੇ 25 ਸਾਲ ਤੋਂ ਇਨ੍ਹਾਂ ਦੀ ਮਿਹਨਤ ਸਦਕਾ ਕਿਸੇ ਨੂੰ ਵੀ ਖੂਨ ਦੀ ਲੋੜ ਪੈਣ ਤੇ ਉਹ ਖਾਲੀ ਨਹੀਂ ਮੁੜਿਆ ਵੱਲੋਂ ਹਾਜਰ ਸਨ ਪੁਸ਼ਪਿੰਦਰ ਜੀ, ਪ੍ਰੀਤ ਗੁਰੂ ਜੀ, ਸੰਨੀ ਬਾਜਵਾ ਅਤੇ ਜਸਪਾਲ ਸਿੰਘ ਮਸੀਤੀ  ਦੇ ਨਾਲ ਆਈ ਰੰਗੀ ਰਾਮ ਬਲੱਡ ਬੈਂਕ ਟਾਂਡਾ ਦੀ ਟੀਮ ਜਿਸ ਵਿਚ ਪਰਮਿੰਦਰ ਸੋਨੀ,ਸਰਬਜੀਤ ਐਲ ਟੀ,ਅਮਰਜੀਤ ਕੌਰ, ਸਿਮਰਨ ਕੌਰ, ਹਰਦੀਪ ਸਿੰਘ,ਗੁਰਦੇਵ ਸਿੰਘ ਵੱਲੋਂ ਲਗਾਇਆ ਗਿਆ । ਇਸ ਕੈਂਪ ਦਾ ਉਦਘਾਟਨ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਵਲੋਂ ਰੀਬਨ ਕੱਟ ਕੇ ਕੀਤਾ ਗਿਆ, ਉਨ੍ਹਾਂ ਨਾਲ  ਕੁਲਦੀਪ ਸਿੰਘ ਮਿੰਟੂ, ਮਾਸਟਰ ਰਛਪਾਲ ਸਿੰਘ ,ਸਵਤੰਤਰ ਬੰਟੀ ਆਦਿ ਹਾਜ਼ਰ ਸਨ ।ਇਸ ਕੈਂਪ ਵਿੱਚ ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਦੇ ਮੁੱਖ ਸੇਵਾਦਾਰ  ਸ ਮਨਜੋਤ ਸਿੰਘ ਤਲਵੰਡੀ ਵੱਲੋਂ ਆਪਣੇ ਸਾਥੀਆਂ ਨਾਲ ਵਿਸ਼ੇਸ਼ ਤੌਰ ਤੇ ਹਾਜਰੀ ਭਰੀ ਤੇ ਬਲੱਡ ਡੋਨੇਸ਼ਨ ਲਈ ਸੰਸਥਾ ਵੱਲੋਂ ਨੌਜਵਾਨਾਂ ਨੂੰ ਭੇਜਿਆ ਗਿਆ ।ਸਿੰਬਾ ਜਿੰਮ ਦੇ ਮਾਲਕ ਭਰਤ ਭੁਸ਼ਨ ਤੇ ਵਨੀਤ ਕਿੰਧਰੀ ਜਿਨ੍ਹਾਂ ਨੇ ਨੌਜਵਾਨਾਂ ਨੂੰ ਸੇਹਤ ਤੇ ਕਸਰਤ ਨਾਲ ਤਾਂ ਜੋੜਿਆ ਹੈ ਅਤੇ ਨਾਲ ਹੀ ਬਲੱਡ ਡੋਨੇਟ ਕਰਨ ਲਈ ਹਰ ਵਾਰ ਦੇ ਕੈੰਪ ਵਾਂਗ ਇਸ ਵਾਰ ਵੀ ਵੱਧ ਤੋਂ ਵੱਧ ਹਿੱਸਾ ਪਵਾਇਆ। ਖੂਨਦਾਨ ਕਰਨ ਵਾਲੇ ਸਾਰੇ ਦਾਨੀ ਸੱਜਣਾਂ ਦੀ ਡਾਇਟ ਦਾ  ਵਧੀਆ ਪ੍ਰਬੰਧ ਕੀਤਾ ਗਿਆ ।

ਮਨੁੱਖੀ ਜਿੰਦਗੀ ਨੂੰ ਬਚਾਉਣ ਲਈ ਹਰ 2 ਸੈਕਿੰਡ ਤੇ ਖ਼ੂਨ ਦੀ ਲੋੜ ਪੈਂਦੀ ਹੈ ਜੋ ਸਤਿਕਾਰਯੋਗ ਦਾਨੀ ਸੱਜਣਾਂ ਦੀ ਬਦੌਲਤ ਹੀ ਪੂਰੀ ਹੁੰਦੀ ਹੈ, ਜਿਸ ਫਲਸਫੇ ਨੂੰ ਸਮਰਪਿਤ ਗੁਰੂ ਨਾਨਕ ਪਾਤਿਸ਼ਾਹ ਸੇਵਾ ਸੁਸਾਇਟੀ ਗੜ੍ਹਦੀਵਾਲਾ ਵੱਲੋਂ ਡਾਕਟਰ ਅਜੇ ਥੰਮਣ, ਸਿਮਰਜੀਤ ਸਿੰਘ ਸਿੰਮੂ, ਹੇਮੰਤ ਗੁਪਤਾ ਹਨੀ, ਨੰਦ ਕੁਮਰਾ ਜੀ ਵੱਲੋਂ ਜੋ ਖੂਨਦਾਨੀਆਂ ਨੂੰ ਲਗਾਤਾਰ ਬਹੁਤ ਸਮੇਂ ਤੋਂ ਪ੍ਰੇਰਿਤ ਕੀਤਾ ਜਾ ਰਿਹਾ ਹੈ ਤਾਂਕਿ ਨੌਜਵਾਨ ਵੱਧ ਤੋਂ ਵੱਧ ਖੂਨਦਾਨ ਕਰਨ, ਉਥੇ ਅੱਜ ਦੇ ਖੂਨਦਾਨ ਕੈਂਪ ਵਿੱਚ ਖੂਨਦਾਨੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਤੇ ਧੰਨਵਾਦ ਵੀ ਕੀਤਾ ।ਖੂਨਦਾਨ ਦੇ ਇਸ ਮਹਾਕੁੰਭ ਵਿੱਚ ਜਿੱਥੇ ਨੌਜਵਾਨਾਂ ਵੱਲੋਂ ਵਧ ਚੜ੍ਹ ਕੇ ਹਿੱਸਾ ਪਾਇਆ ਗਿਆ ਉਥੇ ਇੱਕ ਦਰਜਨ ਤੋਂ ਵੱਧ ਮਹਿਲਾਵਾਂ ਵੱਲੋਂ ਖ਼ੂਨਦਾਨ ਕਰਕੇ ਇੱਕ ਮਿਸਾਲ ਕਾਇਮ ਕੀਤੀ ਗਈ, ਕੁੱਲ੍ਹ ਮਿਲਾ ਕੇ ਇਸ ਕੈਂਪ ਵਿੱਚ ਇਲਾਕੇ ਦੇ ਫਰਿਸ਼ਤੇਆਂ ਵੱਲੋਂ ਕਰੀਬ 62 ਯੂਨਿਟ ਬਲੱਡ ਡੋਨੇਟ ਕੀਤਾ ਗਿਆ, ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਕਾਸ ਵਰਮਾ,ਕਮਲਜੀਤ ਕਾਲਾ,ਨੀਰਜ ਸਰਪੰਚ, ਦਿਨੇਸ਼ ਕੁਮਰਾ, ਯੋਗੇਸ਼ ਸਪਰਾ, ਸੁੱਖਾ ਪੰਚ ਪੰਡੋਰੀ, ਭੂਸ਼ਨ, ਸੰਨੀ ਗੁਪਤਾ, ਹਰਜਿੰਦਰ ਪਟਵਾਰੀ, ਇੰਦਰਜੀਤ ਪੰਡੋਰੀ ਅਟਵਾਲ, ਗੁਰਿੰਦਰ ਟੋਨੀ, ਨਿਤਿਨ, ਗੌਰਵ ਸਰਪੰਚ, ਭਾਈ ਅਮ੍ਰਿਤਪਾਲ ਸਿੰਘ ਮਹਿਰੋਂ, ਰਾਜਾ ਬਰਾਂਡਾ, ਮਨਿੰਦਰ ਵਿਰਦੀ, ਦੀਪਕ ਸ਼ਰਮਾ ਅਰਗੋਵਾਲ, ਗੁਰਵਿੰਦਰ ਸਿੰਘ, ਮੋਹਿਤ ਕੁਮਾਰ ਆਦਿ ਹਾਜਰ ਸਨ।