ਦਸੂਹਾ (ਚੌਧਰੀ)
2 ਮਈ : ਅੱਜ ਪਿੰਡ ਬਲੱਗਨ ਨਜਦੀਕ ਡੀ ਏ ਵੀ ਸੀਨੀਅਰ ਸੈਕੰਡਰੀ ਸਕੂਲ ਬਲੱਗਣ ਇੱਕ ਚੱਲਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਮਿਲੀ ਜਾਣਕਾਰੀ ਅਨੁਸਾਰ ਜਤਿੰਦਰ ਸਿੰਘ ਪੁੱਤਰ ਹੇਮੰਤ ਸਿੰਘ ਵਾਸੀ ਬਿਲਾਸਪੁਰ ਹੁਸ਼ਿਆਰਪੁਰ ਆਪਣੀ ਇੰਡੀਕਾ ਕਾਰ ਨੂੰ ਪੀ ਬੀ 04 – ਐਲ-1155 ਚ ਆਪਣੀ ਮਾਤਾ ਰਵਨੀਤ ਕੌਰ ਅਤੇ ਨਾਨੀ ਮਨਜੀਤ ਕੌਰ ਨਾਲ ਸਵਾਰ ਹੋ ਕੇ ਪਿੰਡ ਬਲੱਗਨ ਜਾ ਰਿਹਾ ਸੀ ਤਾਂ ਸ਼ਾਟ ਸਰਕਟ ਹੋਣ ਨਾਲ ਕਾਰ ਨੂੰ ਅਚਾਨਕ ਅੱਗ ਲੱਗ ਗਈ। ਡਰਾਈਵਰ ਜਤਿੰਦਰ ਸਿੰਘ ਨੇ ਗੱਡੀ ਵਿਚੋਂ ਧੂਆਂ ਨਿਕਲਦਾ ਦੇਖ ਕੇ ਫੁਰਤੀ ਨਾਲ ਆਪਣੀ ਮਾਤਾ ਅਤੇ ਨਾਨੀ ਨੂੰ ਗੱਡੀ ਵਿਚੋਂ ਬਾਹਰ ਕੱਢਿਆ। ਇਸ ਭਿਆਨਕ ਅੱਗ ਲੱਗਣ ਤੇ ਮੌਕੇ ਫਾਇਰਬ੍ਰਿਗੇਡ ਨੂੰ ਬੁਲਾਇਆ ਗਿਆ। ਜਦੋਂ ਤੱਕ ਫਾਇਰਬ੍ਰਿਗੇਡ ਦੀ ਟੀਮ ਨੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਤਾਂ ਓਦੋਂ ਤੱਕ ਕਾਰ ਸੜ ਕੇ ਸੁਆਹ ਹੋ ਚੁੱਕੀ ਸੀ।ਕਾਰ ਨੂੰ ਅੱਗ ਲੱਗਣ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।








