ਗੜ੍ਹਸ਼ੰਕਰ 24 ਫਰਵਰੀ (ਅਸ਼ਵਨੀ ਸ਼ਰਮਾ) : ਥਾਣਾ ਗੜ੍ਹਸ਼ੰਕਰ ਦੇ ਸਾਹਮਣੇ ਦੋ ਗੱਡੀਆਂ ਵਿੱਚ ਸਵਾਰ ਹੋਕੇ ਆਏ ਦੋ ਗੁਟਾਂ ਚ ਲੜਾਈ ਹੋ ਗਈ ਜਿਸ ਵਿੱਚ ਦੋਨਾ ਗੁਟਾਂ ਵਿੱਚ ਜੰਮਕੇ ਲੜਾਈ ਹੋਈ ਅਤੇ ਦੋਨਾਂ ਤਰਫਾ ਦੀਆਂ ਗੱਡੀਆਂ ਦੀ ਭੰਨ ਤੋੜ ਹੋਈ। ਪੁਲਿਸ ਇਕਦਮ ਹਰਕਤ ਵਿੱਚ ਆਈ ਅਤੇ ਦੋਨਾ ਪਾਸਿਆਂ ਦੇ ਨੌਜਵਾਨਾਂ ਨੂੰ ਕਾਬੂ ਕਰ ਲਿਆ ਅਤੇ ਮਾਮਲੇ ਦੀ ਜਾਚ ਸ਼ੁਰੂ ਕਰ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਨਜਦੀਕੀ ਪਿੰਡ ਫਤਿਹਪੁਰ ਚ ਗੰਦੇ ਪਾਣੀ ਦੀ ਨਿਕਾਸੀ ਕਰਕੇ ਚਲ ਰਹੇ ਝਗੜੇ ਕਾਰਨ ਇਹ ਲੜਾਈ ਹੋਈ ਦੱਸੀ ਜਾ ਰਹੀ ਹੈ।
ਵੱਡੀ ਖਬਰ.. ਗੜ੍ਹਸ਼ੰਕਰ ਥਾਣੇ ਦੇ ਸਾਹਮਣੇ ਦੋ ਗੁਟਾਂ ‘ਚ ਹੋਈ ਲੜਾਈ,ਪੁਲਿਸ ਜਾਂਚ ਚ ਜੁੱਟੀ
- Post published:February 25, 2022







