ਪਾਰਲੀਮੈਂਟ ਵਿਚ ਕਾਨੂੰਨ ਰੱਦ ਹੋਣ ਤੇ ਖੁਸ਼ੀ ਦਾ ਪ੍ਰਗਟਾਵਾ ਐੱਮਐੱਸਪੀ ਬਾਰੇ ਵੀ ਕਾਨੂੰਨ ਬਣਾਇਆ ਜਾਵੇ,ਰੇਲਵੇ ਸਟੇਸ਼ਨ ਗੁਰਦਾਸਪੁਰ ਮੋਰਚੇ ਉਪਰ 342 ਵੇ ਜੱਥੇ ਨੇ ਭੁੱਖ ਹੜਤਾਲ ਰੱਖੀ
ਗੁਰਦਾਸਪੁਰ 29 ਨਵੰਬਰ ( ਅਸ਼ਵਨੀ ) :- ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ਉੱਪਰ ਚੱਲ ਰਹੇ ਪੱਕੇ ਕਿਸਾਨ ਮੋਰਚੇ ਦੇ 425ਵੇਂ ਦਿਨ ਅੱਜ 342ਵੇਂ ਜਥੇ ਨੇ ਭੁੱਖ ਹੜਤਾਲ ਰੱਖੀ । ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਡਾ ਅਸ਼ੋਕ ਭਾਰਤੀ , ਅਜੀਤ ਸਿੰਘ ਲੀਲ ਕਲਾਂ , ਕਰਮ ਸਿੰਘ ਥਰੀਏਵਾਲ ਅਤੇ ਤਰਸੇਮ ਸਿੰਘ ਆਦਿ ਨੇ ਇਸ ਭੁੱਖ ਹੜਤਾਲ ਵਿੱਚ ਹਿੱਸਾ ਲਿਆ ।
ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਮੱਖਣ ਸਿੰਘ ਕੁਹਾੜ , ਡਾਕਟਰ ਅਸ਼ੋਕ ਭਾਰਤੀ , ਅਬਿਨਾਸ਼ ਸਿੰਘ , ਨਰਿੰਦਰ ਸਿੰਘ ਕਾਹਲੋਂ , ਗਿਆਨੀ ਮਹਿੰਦਰ ਸਿੰਘ , ਦਲਬੀਰ ਸਿੰਘ ਡੁੱਗਰੀ , ਨਿਰਮਲ ਸਿੰਘ ਬਾਠ , ਰਘਬੀਰ ਸਿੰਘ ਚਾਹਲ , ਪਲਵਿੰਦਰ ਸਿੰਘ , ਕਪੂਰ ਸਿੰਘ ਘੁੰਮਣ , ਕੁਲਜੀਤ ਸਿੰਘ ਸਿੱਧਵਾਂ ਜਮੀਤਾਂ , ਮਲਕੀਅਤ ਸਿੰਘ ਬੁੱਢਾ ਕੋਟ , ਸੁਖਦੇਵ ਸਿੰਘ ਅਲਾਵਲਪੁਰ ਆਦਿ ਨੇ ਆਖਿਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤੇ ਗਏ ਲੰਮੇ ਘੋਲ ਦੇ ਬਾਅਦ ਅੱਜ ਉਸ ਵੇਲੇ ਵੱਡੀ ਜਿੱਤ ਪ੍ਰਾਪਤ ਹੋਈ ਹੈ ਜਦ ਪਾਰਲੀਮੈਂਟ ਵਿਚ ਕਾਲੇ ਕਾਨੂੰਨ ਬਕਾਇਦਾ ਤੌਰ ਤੇ ਰੱਦ ਕਰ ਦਿੱਤੇ ਗਏ ਹਨ ਕਾਲੇ ਕਾਨੂੰਨ ਰੱਦ ਕਰਨ ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਆਗੂਆਂ ਨੇ ਕਿਹਾ ਲ ਕਿ ਜਿਵੇਂ ਕਾਲੇ ਕਾਨੂੰਨ ਰੱਦ ਕੀਤੇ ਗਏ ਹਨ ਅਤੇ ਕਿਸਾਨੀ ਸੰਘਰਸ਼ ਦੀ ਵੱਡੀ ਜਿੱਤ ਹੋਈ ਹੈ ਚੰਗੀ ਗੱਲ ਹੈ ਮੋਦੀ ਸਰਕਾਰ ਹੁਣ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨਾਲ ਬੈਠ ਕੇ ਗੱਲਬਾਤ ਕਰੇ ਅਤੇ ਬਾਕੀ ਰਹਿੰਦੀਆਂ ਮੰਗਾਂ ਦਾ ਮਿਲ ਬੈਠ ਕੇ ਨਿਪਟਾਰਾ ਕੀਤਾ ਜਾਵੇ ਇਸ ਲਈ ਐੱਮ ਐੱਸ ਪੀ ਹਰ ਹਾਲ ਵਿੱਚ ਲਾਗੂ ਕੀਤੀ ਜਾਵੇ ਅਤੇ ਇਸ ਦੀ ਖਰੀਦ ਐਫਸੀਆਈ ਤੋਂ ਜਾਰੀ ਰੱਖੀ ਜਾਵੇ ।ਇਸੇ ਤਰ੍ਹਾਂ ਕਿਸਾਨੀ ਸੰਘਰਸ਼ ਦੇ ਸੱਤ ਸੌ ਤੋਂ ਵੱਧ ਸ਼ਹੀਦ ਹੋਏ ਕਿਸਾਨਾਂ ਨੂੰ ਬਕਾਇਦਾ ਤੌਰ ਤੇ ਦੇਸ਼ ਦੇ ਸ਼ਹੀਦ ਗਿਣਿਆ ਜਾਵੇ ਅਤੇ ਸਬੰਧੀ ਪਾਰਲੀਮੈਂਟ ਵਿੱਚ ਕਿਸਾਨੀ ਸੰਘਰਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਜਾਵੇ ।ਉਨ੍ਹਾਂ ਦੀ ਢੁੱਕਵੀਂ ਯਾਦਗਾਰ ਬਣਾਉਣ ਲਈ ਢੁੱਕਵੀਂ ਜਗ੍ਹਾ ਦਿੱਤੀ ਜਾਵੇ ।ਲਖੀਮਪੁਰ ਖੀਰੀ ਦੇ ਸ਼ਹੀਦ ਕਿਸਾਨਾਂ ਨੂੰ ਇਨਸਾਫ਼ ਦੇਣ ਲਈ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੋਸ਼ੀ ਹੈ ਨੂੰ ਮੰਤਰੀ ਮੰਡਲ ਚੋਂ ਬਰਖਾਸਤ ਕਰਕੇ ਗ੍ਰਿਫਤਾਰ ਕੀਤਾ ਜਾਵੇ ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮਹਿੰਦਰ ਸਿੰਘ ਲਖਣ ਖੁਰਦ ਤਰਸੇਮ ਸਿੰਘ ਹਯਾਤਨਗਰ ਸੰਤ ਬੁੱਢਾ ਸਿੰਘ ਸੰਤੋਖ ਸਿੰਘ ਸਿੱਧੂ ਲਖਵਿੰਦਰ ਸਿੰਘ ਸੋਹਲ ਮੁਕੇਸ਼ ਕੁਮਾਰ ਬਲਵੰਤ ਸਿੰਘ ਗੁਰਦਾਸਪੁਰ ਅਜੀਤ ਸਿੰਘ ਬੱਲ ਆਦਿ ਵੀ ਹਾਜ਼ਰ ਸਨ।