ਨਿਊਜ਼ੀਲੈਂਡ ਪਾਰਲੀਮੈਂਟ ਮੈਂਬਰ ਜੂਲੀ ਆਪਣੇ ਜਣੇਪੇ ਵਾਸਤੇ ਆਪ ਹੀ ਬਾਈਕ ਲੈ ਕੇ ਪੁਜੀ ਹਸਪਤਾਲ
ਗੁਰਦਾਸਪੁਰ 29 ਨਵੰਬਰ ( ਅਸ਼ਵਨੀ ) :- ਭਾਰਤ ਵਿੱਚ ਜਿੱਥੇ ਕੋਸਲਰ ਤੇ ਸਰਪੰਚ ਦੇ ਉਹਦੇ ਤੇ ਚੁਣੇ ਹੋਏ ਬਹੁਤੇ ਲੋਕ ਆਪਣੇ ਲਈ ਹਮੇਸ਼ਾ ਵੀ ਆਈ ਪੀ ਕਹਾਉਣ ਨੂੰ ਪਹਿਲ ਦੇਂਦੇ ਹਨ ਉੱਥੇ ਵਿਕਸਤ ਦੇਸ਼ਾਂ ਵਿਚ ਰਹਿ ਰਹੇ ਚੁਣੇ ਹੋਏ ਲੋਕ ਕੂਝ ਅਜਿਹਾ ਕਰਦੇ ਹਨ ਜੋ ਆਪਣੇ ਆਪ ਵਿੱਚ ਮਿਸਾਲ ਬਣ ਜਾਂਦਾ ਹੈ ।ਨਿਊਜ਼ੀਲੈਂਡ ਪਾਰਲੀਮੈਂਟ ਮੈਂਬਰ ਜੂਲੀ ਆਪਣੇ ਜਣੇਪੇ ਵਾਸਤੇ ਆਪ ਹੀ ਬਾਈਕ ਲੈ ਕੇ ਹਸਪਤਾਲ ਪੁੱਜ ਗਈ । ਸ਼ੋਸ਼ਲ ਮੀਡੀਆ ਤੋ ਹਾਸਲ ਕੀਤੀ ਜਾਣਕਾਰੀ ਅਨੁਸਾਰ ਨਿਉਜੀਲੈਂਡ ਦੀ ਪਾਰਲੀਮੈਂਟ ਮੈਂਬਰ ਜੂਲੀ ਐਨ ਜੈਂਟਰ ਆਪਣੇ ਦੂਜੇ ਬੱਚੇ ਦਾ ਜਣੇਪਾ ਕਰਾਉਣ ਲਈ ਬੀਤੇ ਐਤਵਾਰ ਸਵੇਰੇ 2 ਕੁ ਵਜੇ ਆਪਣੀ ਬਾਈਕ ਲੈ ਕੇ ਆਪਣੇ ਆਪ ਹੀ ਹਸਪਤਾਲ ਪਹੁੰਚ ਗਈ। ਜੂਲੀ ਵੱਲੋਂ ਸ਼ੋਸ਼ਲ ਮੀਡੀਆ ‘ ਤੇ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਹਸਪਤਾਲ ਪਹੁੰਚਣ ਪਿੱਛੋਂ ਪੌਣੇ ਕੁ ਘੰਟੇ ਬਾਅਦ ਉਹ ਮਾਂ ਬਣ ਗਈ ਸੀ।
ਉਹ ਸਾਲ 2018 `ਚ ਵੀ ਪਹਿਲੇ ਬੱਚੇ ਦੇ ਜਨੇਪੇ ਤੋਂ ਪਹਿਲਾਂ ਬਾਈਕ `ਤੇ ਹੀ ਆਕਲੈਂਡ ਸਿਟੀ ਹਸਪਤਾਲ ਪਹੁੰਚੀ ਸੀ। ਉਹ ਸਾਲ 2017 ਤੋਂ 2020 ਤੱਕ ਮਨਿਸਟਰ ਫਾਰ ਵੋਮਿਨ ਅਤੇ ਟਰਾਂਸਪੋਰਟ ਦੀ ਐਸੋਸ਼ੀਏਟ ਮਨਿਸਟਰ ਵੀ ਰਹਿ ਚੁੱਕੀ ਹੈ।
ਗਰੀਨ ਪਾਰਟੀ ਨਾਲ ਸਬੰਧਤ ਜੂਲੀ ਆਪਣੀ ਪਾਰਟੀ ਵੱਲੋਂ ਟਰਾਂਸਪੋਰਟ ਮਹਿਕਮੇ ਦੀ ਸਪੋਕਸਪਰਸਨ ਹੈ। ਜੋ ਹਮੇਸ਼ਾ ਪ੍ਰਦੂਸ਼ਣ ਫ਼ੈਲਾਉਣ ਵਾਲੇ ਵਹੀਕਲਾਂ ਦੀ ਬਜਾਏ ਸਾਈਕਲ ਚਲਾਉਣ ਦੇ ਪੱਖ `ਚ ਹੈ। ਕਰੀਬ 42 ਕੁ ਸਾਲ ਪਹਿਲਾਂ ਅਮਰੀਕਾ `ਚ ਜੰਮੀ-ਪਲੀ ਜੂਲੀ, ਸਾਲ 2006 ਤੋਂ ਨਿਊਜ਼ੀਲੈਂਡ `ਚ ਰਹਿ ਰਹੀ ਹੈ। ਉਹ ਯੂਨੀਵਰਸਿਟੀ ਆਫ ਬਰਕਲੇਅ ਤੋਂ ਗਰੈਜੂਏਟ ਹੈ ਅਤੇ ਯੂਨੀਵਰਸਿਟੀ ਆਫ ਆਕਲੈਂਡ ਤੋਂ ਮਾਸਟਰ ਇਨ ਪਲੈਨਿੰਗ ਪ੍ਰੈਕਟਿਸ ਦੀ ਡਿਗਰੀ ਕਰ ਚੁੱਕੀ ਹੈ। ਪਿਛਲੇ ਦਸ ਸਾਲ ਤੋਂ ਗਰੀਨ ਪਾਰਟੀ ਦੀ ਲਿਸਟ ਐਮਪੀ ਹੈ।