Prime Punjab Times

Latest news
*ਲਾਲ ਸਿੰਘ ਦਸੂਹਾ ਯਾਦਗਾਰੀ ਸਾਹਿਤਕ ਮੰਚ ਵੱਲੋਂ ਪਲੇਠਾ ਆਨਲਾਈਨ ਕਵੀ ਦਰਬਾਰ ਯਾਦਗਾਰੀ ਹੋ ਨਿਬੜਿਆ* ਪਾਂਡਵ ਸਰੋਵਰ ਮੰਦਰ ਵਿਖੇ ਮਾਂ ਬਗਲਾ ਮੁਖੀ, ਮਾਂ ਗਾਇਤਰੀ ਤੇ ਸੂਰਜ ਭਗਵਾਨ ਦੇ ਮੰਦਰਾਂ ਦਾ ਹੋਵੇਗਾ ਨਵ ਨਿਰਮਾਣ ਅਚਲੇਸ਼ਵਰ ਧਾਮ ਤੋਂ ਗੂੰਜਿਆ ਨਸ਼ਾ ਮੁਕਤੀ ਦਾ ਸੰਦੇਸ਼, ਬਟਾਲਾ ਤੋਂ ਫਤਿਹਗੜ੍ਹ ਚੂੜੀਆਂ ਤੱਕ ਕੱਢੀ ਯਾਤਰਾ ਖ਼ਾਲਸਾ ਕਾਲਜ ਵਿਖੇ 'ਵਿਸ਼ਵ ਓਜ਼ੋਨ ਦਿਵਸ' ਮੌਕੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ ਸਸਸਸ ਡੱਫਰ ਦੇ ਦੋ ਅਧਿਆਪਕਾਂ ਨੂੰ ਬੈਸਟ ਟੀਚਰ ਅਵਾਰਡ-2026 ਨਾਲ ਕੀਤਾ ਸਨਮਾਨਿਤ पंजाब के होशियारपुर जिले के सहायक प्रशिक्षण केंद्र  बी. एस. एफ. खारकान कैंप में 128 कांस्टेबल (ट्रेड... ਨੌਜਵਾਨ ਨੂੰ ਗੋ+ਲੀ ਲੱਗਣ ਨਾਲ ਇਲਾਕੇ ਚ ਫੈਲੀ ਸਨਸਨੀ,ਹਾਲਤ ਗੰ+ਭੀ+ਰ, ਅੰਮ੍ਰਿਤਸਰ ਰੈਫਰ ਹੁਸ਼ਿਆਰਪੁਰ ਦਿਹਾਤੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ ਵਲੋਂ 10 ਮੰਡਲ ਪ੍ਰਧਾਨ ਨਿਯੁਕਤ,ਗੜ੍ਹਦੀਵਾਲਾ ਮੰਡਲ ਦੀ... KMS ਕਾਲਜ ਵਿਖੇ ‘ਫੈਸ਼ਨ ਇੱਕ ਸਮਾਜਿਕ ਅਤੇ ਵਾਤਾਵਰਣਕ ਸੰਕਟ’ ਵਿਸ਼ੇ ’ਤੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ  ਬਲਾਕ ਭੁੰਗਾ ਵਿਖੇ ਪੰਚਾਇਤ ਸਕੱਤਰਾਂ ਨੇ ਤਨਖਾਹ ਨਾ ਮਿਲਣ ਕਰਕੇ ਦਿੱਤਾ ਧਰਨਾ
ADVERTISEMENT
You are currently viewing ਦਿੱਲੀ ਮੋਰਚੇ ਨੂੰ ਇੱਕ ਸਾਲ ਹੋਣ ਤਰੇਲਵੇ ਸਟੇਸ਼ਨ ਤੇ…

ਦਿੱਲੀ ਮੋਰਚੇ ਨੂੰ ਇੱਕ ਸਾਲ ਹੋਣ ਤਰੇਲਵੇ ਸਟੇਸ਼ਨ ਤੇ…

ਦਿੱਲੀ ਮੋਰਚੇ ਨੂੰ ਇਕ ਸਾਲ ਹੋਣ ਤੇ ਰੇਲਵੇ ਸਟੇਸ਼ਨ ਤੇ ਕੀਤਾ ਜਾਵੇਗਾ ਸਮਾਗਮ

ਗੁਰਦਾਸਪੁਰ 25 ਨਵੰਬਰ ( ਅਸ਼ਵਨੀ ) :- ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ਉੱਪਰ ਚੱਲ ਰਹੇ ਪੱਕੇ ਕਿਸਾਨ ਮੋਰਚੇ ਦੇ 421ਵੇਂ ਦਿਨ ਅੱਜ 338ਵੇਂ ਜਥੇ ਨੇ ਭੁੱਖ ਹੜਤਾਲ ਰੱਖੀ।ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਗੁਰਦੀਪ ਸਿੰਘ ਮੁਸਤਾਬਾਦ ,ਲਖਵਿੰਦਰ ਸਿੰਘ ਨਾਨੋਨੰਗਲ,ਬਲਬੀਰ ਸਿੰਘ ਬੈਂਸ,ਗੁਰਦੀਪ ਸਿੰਘ ਬਾਂਠਾਵਾਲ,ਨਰਿੰਦਰ ਸਿੰਘ ਸ਼ਾਹਪੁਰ ਗੁਰਾਇਆ ਆਦਿ ਨੇ ਇਸ ਭੁੱਖ ਹੜਤਾਲ ਵਿੱਚ ਹਿੱਸਾ ਲਿਆ ।
ਧਰਨੇ ਨੂੰ ਸੰਬੋਧਨ ਕਰਦਿਆਂ ਮੱਖਣ ਸਿੰਘ ਕੁਹਾੜ,ਗੁਰਦੀਪ ਸਿੰਘ ਮੁਸਤਫਾਬਾਦ,ਲਖਵਿੰਦਰ ਸਿੰਘ ਸੋਹਲ ਹੈੱਡਮਾਸਟਰ ਅਬਨਾਸ਼ ਸਿੰਘ,ਕਪੂਰ ਸਿੰਘ ਘੁੰਮਣ,ਜਗਜੀਤ ਸਿੰਘ ਗੁਰਦੀਪ ਸਿੰਘ ਭੰਗੂ,ਰਘਬੀਰ ਸਿੰਘ ਚਾਹਲ,ਮਲਕੀਅਤ ਸਿੰਘ ਬੁੱਢਾ ਕੋਟ,ਨਰਿੰਦਰ ਸਿੰਘ ਕਾਹਲੋਂ,ਕੈਪਟਨ ਹਰਭਜਨ ਸਿੰਘ ਢੇਸੀਆਂ , ਕਰਨੈਲ ਸਿੰਘ ਪੰਛੀ,ਪਲਵਿੰਦਰ ਸਿੰਘ,ਗੁਰਮੀਤ ਸਿੰਘ ਥਾਣੇਵਾਲ,ਨਿਰਮਲ ਸਿੰਘ ਬਾਠ,ਹਰਦਿਆਲ ਸਿੰਘ ਸੰਧੂ , ਬਲਬੀਰ ਸਿੰਘ ਬੈਂਸ ਆਦਿ ਨੇ ਕੱਲ੍ਹ ਚੌਵੀ ਨਵੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਅਤੇ ਹੋਰ ਜ਼ਿਲ੍ਹੇ ਦੀਆਂ ਸਾਰੀਆਂ ਜਨਤਕ ਜਥੇਬੰਦੀਆਂ ਦੇ ਯਤਨਾਂ ਨਾਲ ਨਹਿਰੂ ਪਾਰਕ ਕਪੂਰ ਸੁੱਕਾ ਤਲਾਅ ਦੀ ਸ਼ੁਰੂਆਤ ਹੋਣ ਤੇ ਤਸੱਲੀ ਅਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ।
ਆਗੂਆਂ ਨੇ ਦੱਸਿਆ ਕਿ ਛੱਬੀ ਨਵੰਬਰ ਨੂੰ ਅੱਜ ਜਦ ਦਿੱਲੀ ਦੇ ਬਾਡਰਾ ਤੇ ਬੈਠੇ ਕਿਸਾਨਾਂ ਨੂੰ ਪੂਰਾ ਇਕ ਸਾਲ ਹੋ ਗਿਆ ਹੈ ਇਸ ਸਬੰਧ ਵਿਚ ਬਹੁਤ ਵੱਡੀ ਗਿਣਤੀ ਵਿੱਚ ਲੋਕ ਦਿੱਲੀ ਵੱਲ ਰਵਾਨਾ ਹੋਏ ਹਨ ਅਤੇ ਕੁਝ ਲੋਕ ਅੱਜ ਸ਼ਾਮਲ ਹੋਣਗੇ।ਆਗੂਆਂ ਦੱਸਿਆ ਕੇ ਇਸ ਦੇ ਨਾਲ ਹੀ ਛੱਬੀ ਨਵੰਬਰ ਨੂੰ ਅੱਜ ਰੇਲਵੇ ਸਟੇਸ਼ਨ ਗੁਰਦਾਸਪੁਰ ਵਿਖੇ ਸਾਲ ਦਿੱਲੀ ਦੇ ਕਿਸਾਨਾਂ ਨੂੰ ਸਾਲ ਹੋਣ ਤੇ ਸਮਾਗਮ ਕੀਤਾ ਜਾਵੇਗਾ ।ਸਮਾਗਮ ਵਿੱਚ ਕਾਲੇ ਕਾਨੂੰਨ ਰੱਦ ਹੋਣ ਦੀ ਖ਼ੁਸ਼ੀ ਵੀ ਮਨਾਈ ਜਾਵੇਗੀ ਅਤੇ ਐੱਮਐੱਸਪੀ ਨੂੰ ਕਾਨੂੰਨੀ ਦਰਜਾ ਦਿਵਾਉਣ ਅਜੇ ਮਿਸ਼ਰਾ ਨੂੰ ਗ੍ਰਿਫਤਾਰ ਕਰਵਾਉਣ ਬਿਜਲੀ ਸੋਧ ਬਿੱਲ ਰੱਦ ਕਰਵਾਉਣ ਪ੍ਰਦੂਸ਼ਣ ਬਿੱਲ ਚੋਂ ਕਿਸਾਨਾਂ ਦੀ ਧਾਰਾ ਵਾਪਸ ਲੈਣ ਕਿਸਾਨਾਂ ਦੇ ਕੀਤੇ ਝੂਠੇ ਕੇਸ ਵਾਪਸ ਕਰਵਾਉਣ ਅਤੇ ਕਿਸਾਨ ਸ਼ਹੀਦ ਹੋਏ ਕਿਸਾਨਾਂ ਦੀ ਯਾਦ ਵਿਚ ਯਾਦਗਾਰ ਬਣਾਉਣ ਲਈ ਢੁੱਕਵੀਂ ਥਾਂ ਲੈਣ ਲਈ ਅਤੇ ਕਿਸਾਨੀ ਸੰਘਰਸ਼ ਦੇ ਸ਼ਹੀਦਾਂ ਨੂੰ ਪਾਰਲੀਮੈਂਟ ਵਿੱਚ ਸ਼ਹੀਦੀ ਦਾ ਦਰਜਾ ਦੇਣ ਦੀਆਂ ਮੰਗਾਂ ਸੰਘਰਸ਼ ਨੂੰ ਹੋਰ ਅੱਗੇ ਵਧਾਉਣ ਲਈ ਵਿਚਾਰ ਚਰਚਾ ਕੀਤੀ ਜਾਵੇਗੀ । ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਹਰ ਫ਼ੈਸਲੇ ਨੂੰ ਇਨ ਬਿਨ ਲਾਗੂ ਕੀਤਾ ਜਾਵੇਗਾ ਅਤੇ ਜਿੰਨਾ ਚਿਰ ਤਕ ਐੱਮਐੱਸ ਪੀ ਨੂੰ ਕਾਨੂੰਨੀ ਦਰਜਾ ਦੇਣ ਸਮੇਤ ਸਾਰੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਲਾਂਚਰ ਤੱਕ ਸੰਘਰਸ਼ ਜਾਰੀ ਰਹੇਗਾ ।ਆਗੂਆਂ ਨੇ ਚਿਤਾਵਨੀ ਦਿੱਤੀ ਕਿ ਮੋਦੀ ਸਰਕਾਰ ਲਈ ਇਹ ਬਿਹਤਰ ਹੋਵੇਗਾ ਕਿ ਕਿਸਾਨ ਆਗੂਆਂ ਨੂੰ ਜਲਦੀ ਤੋਂ ਜਲਦੀ ਗੱਲਬਾਤ ਕੀਤੀ ਜਾਵੇ ਅਤੇ ਮੰਗਾਂ ਦਾ ਹੱਲ ਕੱਢਿਆ ਜਾਵੇ ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮਹਿੰਦਰ ਸਿੰਘ ਲਖਣ ਖੁਰਦ , ਤਰਸੇਮ ਸਿੰਘ ਹਯਾਤਨਗਰ , ਮੁਕੇਸ਼ ਕੁਮਾਰ , ਬਲਵੰਤ ਸਿੰਘ ਗੁਰਦਾਸਪੁਰ , ਅਜੀਤ ਸਿੰਘ ਬੱਲ ਆਦਿ ਵੀ ਹਾਜ਼ਰ ਸਨ।