Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਜਰਮਨ ਭੇਜਣ ਦੇ ਨਾਂ ਤੇ 24 ਲੱਖ ਦੀ ਠੱਗੀ ਹੋ ਜਾਣ ਤੇ ਪ੍ਰੇਮੀ-ਪ੍ਰੇਮਿਕਾ ਵੱਲੋ ਖੁਦਕਸ਼ੀ ਚਾਰ ਨਾਮਜ਼ਦ

ਜਰਮਨ ਭੇਜਣ ਦੇ ਨਾਂ ਤੇ 24 ਲੱਖ ਦੀ ਠੱਗੀ ਹੋ ਜਾਣ ਤੇ ਪ੍ਰੇਮੀ-ਪ੍ਰੇਮਿਕਾ ਵੱਲੋ ਖੁਦਕਸ਼ੀ ਚਾਰ ਨਾਮਜ਼ਦ

ਗੁਰਦਾਸਪੁਰ ( ਅਸ਼ਵਨੀ )

23 ਮਈ – ਜਰਮਨ ਭੇਜਣ ਦੇ ਨਾਂ ਤੇ 24 ਲੱਖ ਦੀ ਠੱਗੀ ਹੋ ਜਾਣ ਤੋਂ ਦੁਖੀ ਪ੍ਰੇਮੀ-ਪ੍ਰੇਮਿਕਾ ਵੱਲੋ ਖੁਦਕਸ਼ੀ ਕਰ ਲੈਣ ਤੇ ਮਾਰਨ ਦੇ ਦੋਸ਼ ਵਿੱਚ ਪੁਲਿਸ ਸਟੇਸ਼ਨ ਧਾਰੀਵਾਲ ਦੀ ਪੁਲਿਸ ਵਲੋ ਮ੍ਰਿਤਕ ਦੇ ਭਰਾ ਦੇ ਬਿਆਨ ਤੇ 4 ਨੂੰ ਨਾਮਜ਼ਦ ਕੀਤਾ ਗਿਆ ਹੈ । ਰੋਹਿਤ ਪੁੱਤਰ ਡੇਵਿਡ ਮਸੀਹ ਵਾਸੀ ਸ਼ਹਿਜਾਦਾ ਨੰਗਲ ਗੁਰਦਾਸਪੁਰ ਨੇ ਪੁਲਿਸ ਨੂੰ ਦਿੱਤੇ ਬਿਆਨ ਰਾਹੀ ਦੱਸਿਆ ਕਿ ਉਸ ਦੇ ਭਰਾ ਵਿਕਰਾਂਤ ਮਸੀਹ ( 35 ਸਾਲ ) ਦੇ ਇੱਕ 32 ਸਾਲ ਦੀ ਲੜਕੀ ਦੇ ਨਾਲ ਪ੍ਰੇਮ ਸੰਬੰਧ ਸਨ ਜੋ ਬੀਤੇ ਦਿਨ ਨਿੱਜੀ ਕੰਮ ਲਈ ਧਾਰੀਵਾਲ ਗਏ ਸਨ ਕਰੀਬ 1.20 ਵਜੇ ਸ਼ਿਕਾਇਤ ਕਰਤਾ ਨੂੰ ਪਤਾ ਲੱਗਾ ਕਿ ਉਸ ਦੇ ਭਰਾ ਵਿਕਰਾਂਤ ਮਸੀਹ ਨੇ ਇੱਕ ਪੋਸਟ ਫੈਸਬੂਕ ਤੇ ਪਾਈ ਹੈ ਜਿਸ ਰਾਹੀਂ ਪਤਾ ਲੱਗਾ ਕਿ ਵਿਕਰਾਂਤ ਮਸੀਹ ਨੇ ਜਰਮਨ ਜਾਣ ਲਈ 24 ਲੱਖ ਰੁਪਏ ਗੁਲਜ਼ਾਰ ਮਸੀਹ , ਮੰਨਜੂਰ ਮਸੀਹ ਪੁੱਤਰਾਨ ਮਹਿੰਗਾ ਮਸੀਹ , ਸੋਨੀਆ ਮਸੀਹ ਪੁੱਤਰੀ ਗੁਲਜ਼ਾਰ ਮਸੀਹ ਵਾਸੀਆਨ ਸ਼ਿਕਾਰ ਮਾਸ਼ੀਆ ਅਤੇ ਨੁਮੀਨਾ ਖੋਖਰ ਪਤਨੀ ਰਵਿੰਦਰ ਖੋਖਰ ਵਾਸੀ ਛਿਹਰਟਾ ਨੇ ਲਏ ਸਨ । ਇਹਨਾਂ ਨੇ ਸ਼ਿਕਾਇਤ ਕਰਤਾ ਦੇ ਭਰਾ ਨੂੰ ਨਾ ਤਾਂ ਜਰਮਨ ਭੇਜਿਆ ਅਤੇ ਨਾ ਹੀ ਲਏ ਹੋਏ ਪੇਸੇ ਵਾਪਿਸ ਕੀਤੇ । ਜਿਸ ਤੋਂ ਦੁਖੀ ਹੋ ਕੇ ਉਸ ਭਰਾ ਤੇ ਉਸ ਦੀ ਪ੍ਰੇਮਿਕਾ ਨੇ ਕੋਈ ਜ਼ਹਿਰੀਲੀ ਦਵਾਈ ਖਾ ਲਈ ਜਿੰਨਾਂ ਨੂੰ ਇਲਾਜ ਲਈ ਸਥਾਨਕ ਇੱਕ ਨਿੱਜੀ ਹਸੱਪਤਾਲ ਵਿੱਚ ਲੈ ਜਾਇਆ ਗਿਆ ਜਿਥੇ ਡਾਕਟਰਾਂ ਨੇ ਦੱਸਿਆ ਕਿ ਇਹਨਾਂ ਦੋਵਾਂ ਦੀ ਮੋਤ ਹੋ ਚੂਕੀ ਹੈ । ਤਫਤੀਸ਼ੀ ਅਫਸਰ ਸਬ ਇੰਸਪੈਕਟਰ ਦਵਿੰਦਰ ਸਿੰਘ ਨੇ ਦੱਸਿਆ ਕਿ ਰੋਹਿਤ ਵੱਲੋਂ ਦਿੱਤੇ ਬਿਆਨ ਤੇ ਉਕਤ ਚਾਰ ਦੇ ਵਿਰੁੱਧ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।