ਗੜ੍ਹਦੀਵਾਲਾ (ਚੌਧਰੀ)
: ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਇਕਾਈ ਗੜ੍ਹਦੀਵਾਲਾ ਵਲੋਂ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੂੰ ਦਿੱਤਾ ਗਿਆ ਯਾਦ ਪੱਤਰ ਅਤੇ ਪੁੱਛਿਆ ਗਿਆ ਕਿ ਆਖ਼ਰ ਕਦੋਂ ਹੋਵੇਗੀ ਪੰਜਾਬ ਵਿੱਚ ਪੁਰਾਣੀ ਪੈਨਸ਼ਨ ਬਹਾਲ ?
ਪੁਰਾਣੀ ਪੈਨਸਨ ਬਹਾਲੀ ਸੰਘਰਸ਼ ਕਮੇਟੀ ਹੁਸ਼ਿਆਰਪੁਰ ਇਕਾਈ ਗੜ੍ਹਦੀਵਾਲਾ ਵਲੋਂ ਹਲਕਾ ਵਿਧਾਇਕ ਜਸਬੀਰ ਸਿੰਘ ਰਾਜਾ ਗਿੱਲ ਨੂੰ ਇਕ ਯਾਦ ਪੱਤਰ ਸੌਂਪਿਆ ਗਿਆ। ਜਿਸ ਵਿੱਚ ਜ਼ਿਲ੍ਹਾ ਵਾਈਸ ਪ੍ਰਧਾਨ ਪ੍ਰਿੰਸ ਗੜ੍ਹਦੀਵਾਲਾ (ਜ਼ਿਲ੍ਹਾ ਸੀਨੀਅਰ ਆਗੂ) ਗੁਰਮੁੱਖ ਸਿੰਘ ਬਲਾਲਾ, ਜਗਵਿੰਦਰ ਸਿੰਘ , ਸਚਿਨ ਕੁਮਾਰ ਵੱਲੋਂ ਹਲਕਾ ਵਿਧਾਇਕ ਨੂੰ ਯਾਦ ਪੱਤਰ ਸੌਂਪਦਿਆਂ ਹੋਇਆਂ ਪੁੱਛਿਆ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਮੁਲਾਜ਼ਮਾਂ ਨੂੰ ਗਰੰਟੀ ਦਿੰਦਿਆਂ ਹੋਇਆਂ ਪਹਿਲੀ ਕੈਬਿਨਟ ਮੀਟਿੰਗ ਵਿੱਚ ਹੀ ਪੁਰਾਣੀ ਪੈਨਸਨ ਬਹਾਲ ਕਰਨ ਦਾ ਵਾਅਦਾ ਕੀਤਾ ਸੀ, ਪਰ ਹੁਣ ਤੱਕ ਪੁਰਾਣੀ ਪੈਨਸਨ ਲਾਗੂ ਕਿਉਂ ਨਹੀਂ ਕੀਤੀ ਗਈ? 18 ਨਵੰਬਰ,2022 ਨੂੰ ਆਪ ਸਰਕਾਰ ਨੇ ਇਕ ਅਧੂਰਾ ਨੋਟਿਫਿਕੇਸ਼ਨ ਜਾਰੀ ਕੀਤਾ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਜਲਦੀ ਹੀ ਪੈਨਸਨ ਬਹਾਲੀ ਲਈ ਐੱਸ.ਓ.ਪੀ. ਵੀ ਜਾਰੀ ਕਰ ਦਿੱਤੇ ਜਾਣਗੇ, ਪਰ ਤਿੰਨ ਸਾਲ ਬੀਤ ਜਾਣ ਦੇ ਬਾਅਦ ਵੀ ਐੱਸ.ਓ.ਪੀ. ਜਾਰੀ ਕਿਉਂ ਨਹੀਂ ਕੀਤੀ ਗਈ? ਸਰਕਾਰ ਨੇ ਜਿਹੜੇ ਅਫ਼ਸਰਾਂ ਨੂੰ ਪੈਨਸਨ ਬਹਾਲ ਕਰ ਚੁੱਕੇ ਰਾਜਾਂ ਵੱਲ ਉਥੇ ਦੇ ਪੈਨਸਨ ਨੁਕਤਿਆਂ ਦੀ ਘੋਖ ਲਈ ਭੇਜਿਆ ਸੀ ,ਉਹਨਾਂ ਰਿਪੋਰਟਾਂ ਨੂੰ ਹੁਣ ਤੱਕ ਜਨਤਕ ਕਿਉਂ ਨਹੀਂ ਕੀਤਾ ਗਿਆ?ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਉਕਤ ਮੁਲਾਜ਼ਮਾਂ ਦੀਆਂ ਗੱਲਾਂ ਨੂੰ ਬੜੇ ਧਿਆਨ ਨਾਲ ਸੁਣਿਆ ਤੇ ਜਲਦੀ ਹੀ ਉਹਨਾਂ ਮੁਲਾਜ਼ਮਾਂ ਦੀ ਅਹਿਮ ਮੰਗ ਪੁਰਾਣੀ ਪੈਨਸਨ ਦੀ ਬਹਾਲੀ ਦੀ ਗੱਲ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ ਅਤੇ ਬਜਟ ਇਜਲਾਸ ਵਿੱਚ ਵੀ ਪੁਰਾਣੀ ਪੈਨਸ਼ਨ ਸਬੰਧੀ ਗੱਲ ਕਰਨ ਦਾ ਭਰੋਸਾ ਦਿੱਤਾ।ਇਸ ਮੌਕੇ ਸ਼ੈਕੀ ਕਲਿਆਣ,ਮਾਸਟਰ ਸਚਿਨ ਗੜ੍ਹਦੀਵਾਲਾ ,ਲਖਵੀਰ ਸਿੰਘ ਗੜ੍ਹਦੀਵਾਲਾ,ਅਨਿਲ ਕੁਮਾਰ, ਜਸਵਿੰਦਰ ਸਿੰਘ, ਦੀਪਕ ਕੌਂਡਲ, ਨਵੀਨ ਕਪਲਾ, ਸੰਜੀਵ ਕੁਮਾਰ ਜੌਹਰ, ਰਮਨਦੀਪ ਸਿੰਘ, ਹਰਮੀਕ ਸਿੰਘ ਮੀਕਾ, ਨਵਤੇਜ ਸਿੰਘ ਅਰਗੋਵਾਲ, ਮਲਕੀਤ ਸਿੰਘ, ਸੁਖਵਿੰਦਰ ਸਿੰਘ ਆਦਿ ਸਾਥੀ ਹਾਜਿਰ ਸਨ।