ਗੜ੍ਹਦੀਵਾਲਾ 4 ਨਵੰਬਰ (ਚੌਧਰੀ) : ਬਾਬਾ ਸਾਂਤੀਗਿਰ ਜੀ ਸਪੋਰਟਸ ਕਲੱਬ ਵਲੋਂ ਐਨ ਆਰ ਆਈ ਵੀਰਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ 7 ਵਾਂ ਵਾਲੀਬਾਲ ਟੂਰਨਾਮੈਂਟ ਪਿੰਡ ਕੁਲੀਆਂ (ਗੜ੍ਹਦੀਵਾਲਾ) ਵਿਖੇ ਧੂਮਧਾਮ ਨਾਲ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਦੇ ਖਿਡਾਰੀ ਭਾਗ ਲਿਆ। ਇਸ ਮੌਕੇ ਗੋਲਡ ਸਪਾਂਸਰ ਸੋਨੂੰ ਯੂਕੇ ਦੇ ਭਰਾ ਪੂਰਨ ਸਿੰਘ ਪੰਚ ਕੁਲੀਆਂ ਮੁੱਖ ਮਹਿਮਾਨ ਵਜੋਂ ਹਾਜਰ ਹੋਏ। ਜਿਨ੍ਹਾਂ ਨੇ ਜੇਤੂਆਂ ਨੂੰ ਇਨਾਮ ਵੰਡੇ। ਇਸ ਟੂਰਨਾਮੈਂਟ ਵਿੱਚ ਬੁਲਾਇਆਂ ਗਈਆਂ ਚੋਟੀ ਦੀਆਂ 8 ਕੱਲਬਾਂ ਦੇ ਉਪਨ ਪੱਧਰ ਦੇ ਮੁਕਾਬਲਿਆਂ ਦਾ ਫਾਈਨਲ ਮੈਚ ਜਗਦੇਵ ਕਲਾਂ ਅਤੇ ਮਹਮੂਦ ਪੁਰ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ। ਜਿਸ ਵਿੱਚ ਜਗਦੇਵ ਕਲਾਂ ਦੀ ਟੀਮ ਜੇਤੂ ਰਹੀ ਜਿਸ ਨੂੰ ਸਪਾਂਸਰ ਪਾਲੀ ਸਹੋਤਾ ਅਤੇ ਗੋਰਾ ਸਹੋਤਾ ਵਲੋਂ 31 ਹਜਾਰ ਰੁਪਏ ਅਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਉਪਜੇਤੂ ਮਹਮੂਦ ਪੁਰ ਦੀ ਟੀਮ ਨੂੰ 21 ਹਜਾਰ ਰੁਪਏ ਅਤੇ ਟਰਾਫੀ ਦੇ ਕੇ ਪ੍ਰਬੰਧਕਾਂ ਵਲੋਂ ਸਨਮਾਨਿਤ ਕੀਤਾ ਗਿਆ।ਪੇਂਡੂ ਪੱਥਰ ਤੇ ਮੁਕਾਬਲਿਆਂ ਵਿੱਚ ਕੁਲ 46 ਟੀਮਾਂ ਨੇ ਭਾਗ ਲਿਆ। ਜਿਸ ਵਿੱਚ ਖਾਨਪੁਰ ਦੀ ਟੀਮ ਨੇ ਪਹਿਲਾ ਅਤੇ ਸਰਹਾਲਾ ਦੀ ਦੀ ਦੂਜੇ ਸਥਾਨ ਤੇ ਰਹੀ। ਜਿਨ੍ਹਾਂ ਨੂੰ ਪ੍ਰਬੰਧਕਾਂ ਵਲੋਂ 7100/5100 ਰੁਪਏ ਅਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਪ੍ਰਬੰਧਕ ਐਡਵੋਕੇਟ ਰਾਮ ਸਰੂਪ ਅੱਬੀ, ਅਸ਼ੋਕ ਕੁਮਾਰ ਸ਼ੋਂਕੀ , ਹਰਦੀਪ ਸਿੰਘ ਦੀਪਾ, ਅਵਤਾਰ ਯੂਕੇ, ਮਾਸਟਰ ਧਰਮਿੰਦਰ ਖਿੰਦਰੀ,ਬਹਾਦਰ ਸਿੰਘ, ਨੀਟੂ ਅਸਟ੍ਰੇਲੀਆ, ਰਤਨ ਸਿੰਘ ਕੋਚ, ਬਲਜੀਤ ਯੂ ਐਸ ਏ, ਮੋਹਿਤ ਕੁਮਾਰ, ਸ਼ੰਮੀ, ਬੰਟੀ, ਗੌਰਵ ਗਿਫਟੀ, ਅਵਤਾਰ ਸਿੰਘ ਸਰਪੰਚ, ਅਜੇ ਦੁਬਈ, ਸਾਬੀ ਜੀਆ ਸਹੋਤਾ, ਸ਼ਾਮ ਟ੍ਰੇਡਿੰਗ, ਰਵੀ, ਬੱਧਣ ਕਲਾਥ ਹਾਊਸ, ਇਲੂ, ਬਿੰਨੀ, ਪੰਕਜ, ਬਿੱਟਾ, ਸੂਬੇਦਾਰ ਲਾਲ ਸਿੰਘ, ਲਖਵੀਰ ਸਿੰਘ ਲੱਖੀ, ਧਰਮਿੰਦਰ ਸਿੰਘ ਬੀ ਪੀ ਈ ਓ, ਅਮਰੀਕ ਸਿੰਘ, ਗੁਰੂਦੁਆਰਾ ਪ੍ਰਬੰਧਕ ਕਮੇਟੀ ਲੰਗਰ ਸੇਵਾ ਕੈਪਟਨ ਜੋਗਿੰਦਰ ਸਿੰਘ ਅਤੇ ਚਾਹ ਦੀ ਸੇਵਾ ਵਿਕਰਮ ਸ਼ਰਮਾ ਬਾਹਟੀਵਾਲ ਵਲੋਂ ਪ੍ਰਦਾਨ ਕੀਤੀ ਗਈ।
ਜਗਦੇਵ ਕਲਾਂ ਕਲੱਬ ਨੇ ਬਾਬਾ ਸਾਂਤੀਗਿਰ ਜੀ ਸਪੋਰਟਸ ਕਲੱਬ ਵਲੋਂ ਕਰਵਾਏ ਗਏ 7 ਵੇਂ ਵਾਲੀਬਾਲ ਟੂਰਨਾਮੈਂਟ ਤੇ ਕੀਤਾ ਕਬਜਾ
- Post published:November 4, 2021