Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਪਿੰਡ ਖਾਟੀ ਵਿਖੇ 47ਵੇਂ ਬਾਬਾ ਪਰਸ਼ੂ ਰਾਮ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦਾ ਹੋਇਆ ਸ਼ੁੱਭ ਆਰੰਭ

ਪਿੰਡ ਖਾਟੀ ਵਿਖੇ 47ਵੇਂ ਬਾਬਾ ਪਰਸ਼ੂ ਰਾਮ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦਾ ਹੋਇਆ ਸ਼ੁੱਭ ਆਰੰਭ

ਫਗਵਾੜਾ (ਲਾਲੀ ਦਾਦਰ) 

*ਨੌਜਵਾਨਾਂ ਨੂੰ ਚੰਗੀ ਸੇਧ ਦੇਣ ਦਾ ਵਧੀਆ ਉਪਰਾਲਾ – ਜਯੋਤੀ ਸ਼ਰਮਾ

26 ਫਰਵਰੀ : ਬਾਬਾ ਪਰਸ਼ੂਰਾਮ ਸਪੋਰਟਸ ਕਲੱਬ (ਰਜਿ.) ਖਾਟੀ ਵਲੋਂ ਗ੍ਰਾਮ ਪੰਚਾਇਤ ਖਾਟੀ ਅਤੇ ਐਨ.ਆਰ.ਆਈ. ਵੀਰਾਂ ਸਮੇਤ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ 47ਵੇਂ ਸਲਾਨਾ ਬਾਬਾ ਪਰਸ਼ੂ ਰਾਮ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦਾ ਉਦਘਾਟਨ ਜਯੋਤੀ ਸ਼ਰਮਾ (ਐਕਸਲ ਗਰੁੱਪ) ਅਤੇ ਜੈ ਭਾਰਦਵਾਜ ਵਲੋਂ ਸਾਂਝੇ ਤੌਰ ਤੇ ਰਿਬਨ ਕੱਟ ਕੇ ਕਰਵਾਇਆ ਗਿਆ। ਉਹਨਾਂ ਦੇ ਨਾਲ ਸੰਦੀਪ ਮੱਲ ਖਾਟੀ, ਕਾਕਾ ਜਰਮਨ, ਸਨੀ ਝਿੰਜਰ, ਵਿਜੇ ਕੁਮਾਰ ਅਤੇ ਸੋਵੀ ਲਾਲਾ ਖਾਟੀ ਵਿਸ਼ੇਸ਼ ਤੌਰ ਤੇ ਮੋਜੂਦ ਰਹੇ। ਇਸ ਤੋਂ ਪਹਿਲਾਂ ਭਗਵਾਨ ਪਰਸ਼ੂ ਰਾਮ ਜੀ ਦੇ ਤੱਪ ਅਸਥਾਨ ਖਾਟੀ ਧਾਮ ਵਿਖੇ ਪੰਡਿਤ ਗਿਰਜਾ ਸ਼ੰਕਰ ਨੇ ਵਿਸ਼ਵ ਸ਼ਾਂਤੀ ਦੀ ਅਰਦਾਸ ਕੀਤੀ। ਉਦਘਾਟਨ ਦੀ ਰਸਮ ਉਪਰੰਤ ਖਿਡਾਰੀਆਂ ਨਾਲ ਜਾਣ ਪਛਾਣ ਕਰਦੇ ਹੋਏ ਜਯੋਤੀ ਸ਼ਰਮਾ ਨੇ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਰਹਿਤ ਰਹਿ ਕੇ ਖੇਡਾਂ ਵੱਲ ਪ੍ਰੇਰਿਤ ਕਰਨ ਦਾ ਇਹ ਇਕ ਚੰਗਾ ਉਪਰਾਲਾ ਹੈ। ਉਹਨਾਂ ਕਿਹਾ ਕਿ ਖੇਡਾਂ ਜਿੱਥੇ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਜਰੂਰੀ ਹਨ ਉੱਥੇ ਹੀ ਨੌਜਵਾਨਾਂ ਨੂੰ ਅਨੁਸ਼ਾਸਨ ਵਿਚ ਰਹਿਣਾ ਸਿਖਾਉਂਦੀਆਂ ਹਨ। ਪ੍ਰਬੰਧਕਾਂ ਨੇ ਦੱਸਿਆ ਕਿ ਉਦਘਾਟਨੀ ਮੈਚ ਪਿੰਡ ਬਰਨ ਅਤੇ ਰਣਧੀਰਗੜ੍ਹ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਟੂਰਨਾਮੈਂਟ ਵਿਚ ਓਪਨ ਪਿੰਡ ਪੱਧਰ ਦੀਆਂ 32 ਟੀਮਾ ਜਦਕਿ ਜਨਮ ਮਿਤੀ 2001 ਦੇ ਦੋ ਖਿਡਾਰੀ ਅਤੇ ਜਨਮ ਮਿਤੀ 2004 ਦੇ ਸਾਰੇ ਖਿਡਾਰੀ ਪਿੰਡ ਪੱਧਰ ਦੀਆਂ 16 ਟੀਮਾਂ ਭਾਗ ਲੈ ਰਹੀਆਂ ਹਨ। ਓਪਨ ਪਿੰਡ ਪੱਧਰ ਦੀ ਜੇਤੂ ਟੀਮ ਨੂੰ 31 ਹਜਾਰ ਰੁਪਏ ਨਗਦ ਅਤੇ ਟਰਾਫੀ ਨਾਲ ਨਵਾਜਿਆ ਜਾਵੇਗਾ ਜਨਮ ਮਿਤੀ ਵਰਗ ਦੀ ਜੇਤੂ ਟੀਮ ਨੂੰ ਪਹਿਲਾ ਇਨਾਮ 8100 ਰੁਪਏ ਅਤੇ ਉਪ ਜੇਤੂ ਟੀਮ ਨੂੰ 6100 ਰੁਪਏ ਨਗਦ ਬਤੌਰ ਇਨਾਮ ਦਿੱਤੇ ਜਾਣਗੇ। ਖਿਡਾਰੀਆਂ ਲਈ ਲੰਗਰ ਦੀ ਸੇਵਾ ਅਤੁਟ ਵਰਤਾਈ ਜਾ ਰਹੀ ਹੈ। ਇਸ ਮੌਕੇ ਕਲੱਬ ਦੇ ਚੇਅਰਮੈਨ ਕਰਨੈਲ ਸਿੰਘ ਖਾਟੀ ਯੂ.ਕੇ., ਪ੍ਰਧਾਨ ਨਿਰਮਲ ਦਾਸ, ਮੀਤ ਪ੍ਰਧਾਨ ਕਸ਼ਮੀਰ ਸਿੰਘ ਨੰਬਰਦਾਰ, ਸਕੱਤਰ ਸੁਰਿੰਦਰ ਸਿੰਘ ਮਾਣੂ, ਜੁਆਇੰਟ ਸਕੱਤਰ ਵਿਜੇ ਕੁਮਾਰ ਜੱਸਲ, ਕੈਸ਼ੀਅਰ ਕੁਲਦੀਪ ਕੁਮਾਰ, ਕਮਲਾ ਦੇਵੀ ਸਰਪੰਚ ਪਤਨੀ ਪ੍ਰੇਮ ਲਾਲ, ਗੱਗੀ ਜੱਸਲ, ਸਲਾਹਕਾਰ ਜਸਪ੍ਰੀਤ ਜੱਸਲ, ਮਹਿੰਦਰ ਪਾਲ ਲਾਡੀ, ਸੋਨੀ ਖਾਟੀ, ਇਸ਼ਾਨ, ਲਵਨ ਜੱਸਲ, ਦੁਰਗਾ ਦਾਸ ਹਲਵਾਈ, ਸਾਬਕਾ ਸਰਪੰਚ ਕੁਲਦੀਪ ਸਿੰਘ ਨੰਬਰਦਾਰ, ਕੁਲਦੀਪ ਰਾਮ ਨੰਬਰਦਾਰ, ਸੋਹਨ ਲਾਲ ਪੰਚਾਇਤ ਮੈਂਬਰ, ਜਸਪ੍ਰੀਤ ਜੱਸਲ ਪੰਚ, ਜਰਨੈਲ ਸਿੰਘ ਨੰਬਰਦਾਰ, ਕਸ਼ਮੀਰ ਲਾਲ ਪੰਚ ਤੋਂ ਇਲਾਵਾ ਵੱਡੀ ਗਿਣਤੀ ‘ਚ ਖੇਡ ਪ੍ਰੇਮੀ ਤੇ ਪਿੰਡ ਵਾਸੀ ਹਾਜਰ ਸਨ।