Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਖੇਡਾਂ ਵਤਨ ਪੰਜਾਬ ਦੀਆਂ’ ਦੇ ਜੋਸ਼ ਤੇ ਉਤਸ਼ਾਹ ਨਾਲ……

ਖੇਡਾਂ ਵਤਨ ਪੰਜਾਬ ਦੀਆਂ’ ਦੇ ਜੋਸ਼ ਤੇ ਉਤਸ਼ਾਹ ਨਾਲ……

ਹੁਸ਼ਿਆਰਪੁਰ/ ਦਸੂਹਾ (ਚੌਧਰੀ) 

ਖੇਡਾਂ ਵਤਨ ਪੰਜਾਬ ਦੀਆਂ’ ਦੇ ਜੋਸ਼ ਤੇ ਉਤਸ਼ਾਹ ਨਾਲ ਸਮਾਪਤ ਹੋਏ ਬਲਾਕ ਪੱਧਰੀ ਮੁਕਾਬਲੇ
–12 ਤੋਂ 22 ਸਤੰਬਰ ਤੱਕ ਹੋਣਗੇ ਜ਼ਿਲ੍ਹਾ ਪੱਧਰੀ ਮੁਕਾਬਲੇ

7 ਸਤੰਬਰ : ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਬਲਾਕ ਪੱਧਰ ਦੇ ਦੂਜੇ ਪੜਾਅ ਦੇ ਮੁਕਾਬਲੇ ਅੱਜ ਜੋਸ਼ ਅਤੇ ਉਤਸ਼ਾਹ ਨਾਲ ਸਮਾਪਤ ਹੋ ਗਏ। ਇਸ ਤਰ੍ਹਾਂ ਹੁਸ਼ਿਆਰਪੁਰ ਦੇ ਸਾਰੇ 10 ਬਲਾਕ ਕਵਰ ਕਰ ਲਏ ਗਏ ਹਨ ਅਤੇ ਹੁਣ 12 ਸਤੰਬਰ ਤੋਂ 22 ਸਤੰਬਰ ਤੱਕ ਜ਼ਿਲ੍ਹਾ ਪੱਧਰੀ ਅਤੇ 10 ਤੋਂ 21 ਅਕਤੂਬਰ ਤੱਕ ਸੂਬਾ ਪੱਧਰੀ ਮੁਕਾਬਲੇ ਕਰਵਾਏ ਜਾਣਗੇ।
ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਹੁਸ਼ਿਆਰਪੁਰ ਬਲਾਕ-1 ਦੇ ਖੇਡ ਮੁਕਾਬਲਿਆਂ ਵਿਚ 50 ਸਾਲ ਤੋਂ ਵੱਧ ਉਮਰ ਵਰਗ ਦੀ 100 ਮੀਟਰ ਦੌੜ ਵਿਚ ਸੁਰਿੰਦਰ ਪਾਲ ਸ਼ਰਮਾ ਪਹਿਲੇ ਅਤੇ ਗੁਰਦੀਪ ਸਿੰਘ ਦੂਜੇ ਸਥਾਨ ’ਤੇ ਆਏ। 400 ਮੀਟਰ ਦੌੜ ਵਿਚ ਉਦੇਸ਼ ਕੁਮਾਰ ਪਹਿਲੇ, ਗੁਰਦੀਪ ਸਿੰਘ ਦੂਜੇ, ਲੌਂਗ ਜੰਪ ਵਿਚ ਸੁਰਿੰਦਰ ਪਾਲ ਸ਼ਰਮਾ ਪਹਿਲੇ, ਸੁਰਿੰਦਰ ਸਿੰਘ ਦੂਜੇ, 800 ਮੀਟਰ ਦੌੜ ਵਿਚ ਉਦੇਸ਼ ਕੁਮਾਰ ਪਹਿਲੇ ਅਤੇ ਸੁਰਿੰਦਰ ਦੂਜੇ ਅਤੇ 41 ਤੋਂ 50 ਉਮਰ ਵਰਗ ਦੀ 400 ਮੀਟਰ ਦੌੜ ਵਿਚ ਦਲਬੀਰ ਸਿੰਘ ਜੇਤੂ ਰਹੇ। ਲੌਂਗ ਜੰਪ ਵਿਚ ਸੰਜੀਵ ਕੁਮਾਰ ਪਹਿਲੇ, ਗੁਰਜੀਤ ਸਿੰਘ ਦੂਜੇ ਅਤੇ ਗੁਰਸ਼ਰਨ ਸਿੰਘ ਭੱਟੀ ਤੀਜੇ ਸਥਾਨ ’ਤੇ ਰਹੇ।
200 ਮੀਟਰ ਦੌੜ ਵਿਚ ਦਲਵੀਰ ਸਿੰਘ ਪਹਿਲੇ, ਹਰਦੀਪ ਸਿੰਘ ਦੂਜੇ ਅਤੇ ਸੰਦੀਪ ਕੁਮਾਰ ਤੀਜੇ ਸਥਾਨ ’ਤੇ ਰਹੇ। ਅੰਡਰ-17 ਲੜਕੀਆਂ ਦੀ 200 ਮੀਟਰ ਦੌੜ ਵਿਚ ਅਮ੍ਰਿਤਾ ਪਹਿਲੇ, ਨਤਾਸ਼ਾ ਦੂਜੇ ਅਤੇ ਗੁਰਲੀਨ ਕੌਰ ਤੀਜੇ ਸਥਾਨ ’ਤੇ ਰਹੀ। 400 ਮੀਟਰ ਦੌੜ ਵਿਚ ਰਾਣੀ ਪਹਿਲੇ, ਗੁਡੀਆ ਦੂਜੇ ਅਤੇ ਅੰਕਿਤਾ ਤੀਜੇ ਸਥਾਨ ’ਤੇ ਰਹੀ। ਲੌਂਗ ਜੰਪ ਵਿਚ ਪ੍ਰਿਅੰਕਾ ਪਹਿਲੇ, ਗੁਡੀਆ ਕੁਮਾਰੀ ਦੂਜੇ ਅਤੇ ਰਿੰਪੀ ਤੀਜੇ ਸਥਾਨ ’ਤੇ ਰਹੀ। 800 ਮੀਟਰ ਦੌੜ ਵਿਚ ਅੰਬਿਕਾ ਪਹਿਲੇ, ਮਨਜੀਤ ਕੌਰ ਦੂਜੇ ਅਤੇ ਮਹਿਕ ਤੀਜੇ ਸਥਾਨ ’ਤੇ ਰਹੀ। ਅੰਡਰ ਲੜਕਿਆਂ ਦੀ 800 ਮੀਟਰ ਦੌੜ ਵਿਚ ਅਰੁਣ ਕੈਥਵਾਰ ਪਹਿਲੇ, ਸਚਿਨ ਦੂਜੇ, ਨਵਜੋਤ ਸਿੰਘ ਤੀਜੇ ਸਥਾਨ ’ਤੇ ਰਹੇ। 200 ਮੀਟਰ ਦੀ ਦੌੜ ਵਿਚ ਅਰਸ਼ਦੀਪ ਸਿੰਘ ਪਹਿਲੇ, ਮੋਹਿਤ ਦੂਜੇ ਅਤੇ ਜਸਪ੍ਰੀਤ ਸਿੰਘ ਤੀਜੇ ਸਥਾਨ ’ਤੇ ਰਹੇ। 21-40 ਉਮਰ ਵਰਗ ਦੇ ਪੁਰਸ਼ਾਂ ਦੀ 1500 ਮੀਟਰ ਦੌੜ ਵਿਚ ਸੁਖਦੇਵ ਸਿੰਘ ਪਹਿਲੇ, ਨਰਿੰਦਰ ਸਿੰਘ ਦੂਜੇ ਸਥਾਨ ’ਤੇ ਰਹੇ। ਲੌਂਗ ਜੰਪ ਵਿਚ ਮਨਜਿੰਦਰ ਸਿੰਘ ਜੇਤੂ ਰਹੇ। 200 ਮੀਟਰ ਦੌੜ ਵਿਚ ਵਿਜੇ ਪਹਿਲੇ, ਮਨਜਿੰਦਰ ਸਿੰਘ ਦੂਜੇ, ਹਰਜਾਪ ਸਿੰਘ ਤੀਜੇ ਸਥਾਨ ’ਤੇ ਰਹੇ।
ਅੰਡਰ-14 ਵਿਚ ਲੌਂਗ ਜੰਪ ਲੜਕਿਆਂ ਵਿਚ ਟਿੰਕੂ ਪਹਿਲੇ, ਸੋਨੂ ਕੁਮਾਰ ਦੂਜੇ ਅਤੇ ਸੁਧਾਂਸ਼ੂ ਤੀਜੇ ਸਥਾਨ ’ਤੇ ਰਹੇ। 200 ਮੀਟਰ ਦੌੜ ਵਿਚ ਸੁਧਾਂਸ਼ੂ ਪਹਿਲੇ, ਰੇਮਾਲੀ ਦੂਜੇ, ਆਰੀਅਨ ਅਰੋੜਾ ਤੀਜੇ ਸਥਾਨ ’ਤੇ ਰਹੇ। ਅੰਡਰ-14 ਲੜਕੀਆਂ ਦੀ ਲੌਂਗ ਜੰਪ ਵਿਚ ਗੁਰਨੂਰ ਪਹਿਲੇ, ਰੰਜਨਾ ਦੂਜੇ ਅਤੇ ਸਿਮਰਨ ਕੌਰ ਤੀਜੇ ਸਥਾਨ ’ਤੇ ਰਹੀ। 200 ਮੀਟਰ ਦੌੜ ਵਿਚ ਰੰਜਨਾ ਪਹਿਲੇ, ਅੰਜਲੀ ਦੂਜੇ, ਲਖਵਿੰਦਰ ਕੌਰ ਤੀਜੇ ਸਥਾਨ ’ਤੇ ਰਹੀ। ਅੰਡਰ 21 ਲੜਕੀਆਂ ਦੇ ਵਾਲੀਬਾਲ ਮੁਕਾਬਲਿਆਂ ਵਿਚ ਵਿਦਿਆ ਮੰਦਰ ਪਹਿਲੇ, ਭੀਖੋਵਾਲ ਦੂਜੇ ਸਥਾਨ ’ਤੇ ਰਿਹਾ। ਅੰਡਰ-21 ਵਾਲੀਬਾਲ ਲੜਕਿਆਂ ਭੀਖੋਵਾਲ ਪਹਿਲੇ ਅਤੇ ਐਸ.ਡੀ.ਕਾਲਜ ਦੂਜੇ ਸਥਾਨ ’ਤੇ ਰਿਹਾ। ਅੰਡਰ-17 ਵਾਲੀਬਾਲ ਲੜਕੀਆਂ ਵਿਚ ਭੀਖੋਵਾਲ ਜੇਤੂ ਰਿਹਾ। ਅੰਡਰ-17 ਲੜਕਿਆਂ ਵਿਚ ਸ਼੍ਰੀ ਗੁਰੂ ਹਰਕ੍ਰਿਸ਼ਨ ਸਕੂਲ ਪੰਡੋਰੀ ਖੰਜੂੂਰ ਪਹਿਲੇ ਅਤੇ ਜੀ.ਐਮ.ਏ. ਪਬਲਿਕ ਸਕੂਲ ਦੂਜੇ ਸਥਾਨ ’ਤੇ ਰਿਹਾ। ਅੰਡਰ-14 ਵਾਲੀਬਾਲ ਲੜਕਿਆਂ ਵਿਚ ਸ਼੍ਰੀ ਗੁਰੂ ਹਰਕ੍ਰਿਸ਼ਨ ਸਕੂਲ ਪੰਡੋਰੀ ਖੰਜੂਰ ਪਹਿਲੇ ਅਤੇ ਭੀਖੋਵਾਲ ਦੂਜੇ ਸਥਾਨ ’ਤੇ ਰਿਹਾ। ਅੰਡਰ-14 ਵਾਲੀਬਾਲ ਲੜਕੀਆਂ ਵਿਚ ਵਿਦਿਆ ਮੰਦਰ ਜੇਤੂ ਰਿਹਾ।