Prime Punjab Times

Latest news
ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ
ADVERTISEMENT
You are currently viewing ਅਧਿਆਤਮਿਕ ਆਨੰਦ ਦਾ ਅਨੋਖਾ ਉਤਸਵ – ਨਿਰੰਕਾਰੀ ਸੰਤ ਸਮਾਗਮ

ਅਧਿਆਤਮਿਕ ਆਨੰਦ ਦਾ ਅਨੋਖਾ ਉਤਸਵ – ਨਿਰੰਕਾਰੀ ਸੰਤ ਸਮਾਗਮ

ਹੁਸ਼ਿਆਰਪੁਰ 29 ਜਨਵਰੀ (ਚੌਧਰੀ )

ਸੰਤ ਬਿਰਤੀ ਨਾਲ ਹੀ ਜੀਵਨ ਦਾ ਕਲਿਆਣ ਸੰਭਵ
:-ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ

 : “ਜੀਵਨ ਵਿਚ ਸੰਤਾਂ ਦੀ ਸੰਗਤ ਵਿਚ ਰਹਿਣਾ ਬਹੁਤ ਜ਼ਰੂਰੀ ਹੈ। ਜੀਵਨ ਦੀ ਅਸਲ ਸੁੰਦਰਤਾ ਸੰਤ ਬਿਰਤੀ ਵਿੱਚ ਹੀ ਹੈ ਅਤੇ ਇਸ ਨੂੰ ਧਾਰਨ ਕਰਨ ਨਾਲ ਹੀ ਮਨੁੱਖ ਕਲਿਆਣ ਵੱਲ ਵਧ ਸਕਦਾ ਹੈ।” ਇਹ ਅਨਮੋਲ ਵਚਨ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਮਹਾਰਾਸ਼ਟਰ ਦੇ 57ਵੇਂ ਨਿਰੰਕਾਰੀ ਸੰਤ ਸਮਾਗਮ ਦੇ ਦੂਜੇ ਦਿਨ ਵਿਸ਼ਾਲ ਮਨੁੱਖੀ ਪਰਿਵਾਰ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਸਤਿਗੁਰੂ ਮਾਤਾ ਜੀ ਨੇ ਜੀਵਨ ਦੇ ਅਰਥ ਸਮਝਾਉਂਦੇ ਹੋਏ ਕਿਹਾ ਕਿ ਸੰਸਾਰ ਵਿੱਚ ਸਕਾਰਾਤਮਕ ਅਤੇ ਨਕਾਰਾਤਮਕ ਦੋਵੇਂ ਪ੍ਰਵਿਰਤੀਆਂ ਮੌਜੂਦ ਹਨ ਅਤੇ ਸਾਨੂੰ ਆਪਣੇ ਵਿਵੇਕ ਨਾਲ ਇਨ੍ਹਾਂ ਦੀ ਚੋਣ ਕਰਨੀ ਪੈਂਦੀ ਹੈ। ਬ੍ਰਹਮਗਿਆਨ ਸਾਨੂੰ ਇੱਕ ਵਿਵੇਕਪੂਰਨ ਦ੍ਰਿਸ਼ਟੀਕੋਣ ਪ੍ਰਦਾਨ ਕਰਦਾ ਹੈ | ਜਿਸ ਨੂੰ ਅਪਣਾਕੇ ਅਸੀਂ ਇੱਕ ਸਕਾਰਾਤਮਕ ਰਵੱਈਏ ਨਾਲ ਭਗਤੀ ਵਾਲਾ ਜੀਵਨ ਬਤੀਤ ਕਰਦੇ ਹਾਂ।
ਮਹਾਰਾਸ਼ਟਰ ਦੇ ਪੁਰਾਤਨ ਸੰਤਾਂ ਨੂੰ ਯਾਦ ਕਰਦਿਆਂ ਸਤਿਗੁਰੂ ਮਾਤਾ ਜੀ ਨੇ ਕਿਹਾ ਕਿ ਸਾਰੇ ਸੰਤਾਂ ਨੇ ਜੀਵਨ ਵਿੱਚ ਪ੍ਰਮਾਤਮਾ ਨੂੰ ਪਹਿਲ ਦੇਣ ਦਾ ਉਪਦੇਸ਼ ਦਿੱਤਾ ਹੈ। ਸੰਤਾਂ ਦੀ ਇਲਾਹੀ ਬਾਣੀ ਰਾਹੀਂ ਸਾਡੇ ਮਨ ਵਿਚ ਮੌਜੂਦ ਹਉਮੈ, ਕ੍ਰੋਧ ਅਤੇ ਲੋਭ ਸਹਿਜੇ ਹੀ ਦੂਰ ਹੋ ਜਾਂਦੇ ਹਨ। ਜਿਸ ਤਰ੍ਹਾਂ ਅਸੀਂ ਉਬਲਦੇ ਪਾਣੀ ਵਿਚ ਆਪਣਾ ਚਿਹਰਾ ਨਹੀਂ ਦੇਖ ਸਕਦੇ, ਉਸੇ ਤਰ੍ਹਾਂ ਜਦੋਂ ਸਾਡੇ ਮਨ ਵਿਚ ਕ੍ਰੋਧ, ਹਉਮੈ ਅਤੇ ਸਵਾਰਥ ਹੁੰਦਾ ਹੈ, ਤਾਂ ਅਸੀਂ ਜੀਵਨ ਵਿਚ ਕੁਝ ਵੀ ਸਪੱਸ਼ਟ ਨਹੀਂ ਦੇਖ ਸਕਦੇ।
ਅੰਤ ਵਿੱਚ ਸਤਿਗੁਰੂ ਮਾਤਾ ਜੀ ਨੇ ਕਿਹਾ ਕਿ ਪ੍ਰਮਾਤਮਾ ਨੇ ਸਾਨੂੰ ਹਰ ਤਰ੍ਹਾਂ ਦੀ ਯੋਗਤਾ ਦਿੱਤੀ ਹੈ। ਜੇਕਰ ਅਸੀਂ ਚਾਹੀਏ ਤਾਂ ਇੱਕ ਚੰਗੇ ਇਨਸਾਨ ਬਣਕੇ ਇੱਕ ਦੂਤ ਦਾ ਜੀਵਨ ਬਤੀਤ ਕਰ ਸਕਦੇ ਹਾਂ, ਜੋ ਕਿ ਮਨੁੱਖ ਦਾ ਮੂਲ ਸੁਭਾਅ ਹੈ, ਨਹੀਂ ਤਾਂ ਅਸੀਂ ਉਲਟ ਦਿਸ਼ਾ ਵਿੱਚ ਜਾ ਸਕਦੇ ਹਾਂ ਅਤੇ ਸ਼ੈਤਾਨੀ ਪ੍ਰਵਿਰਤੀਆਂ ਦਾ ਸ਼ਿਕਾਰ ਹੋ ਸਕਦੇ ਹਾਂ। ਇਹ ਚੋਣ ਸਾਡੀ ਆਪਣੀ ਹੈ।
ਸੰਤ ਸਮਾਗਮ ਵਿੱਚ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦਿਆਂ ਨਿਰੰਕਾਰੀ ਰਾਜਪਿਤਾ ਰਮਿਤ ਜੀ ਨੇ ਕਿਹਾ ਕਿ ਸਤਿਗੁਰੂ ਨੇ ਬ੍ਰਹਮਗਿਆਨ ਰਾਹੀਂ ਨਾਸ਼ਵਾਨ ਅਤੇ ਸ਼ਾਖਸ਼ਾਤ ਦੀ ਪਹਿਚਾਣ ਕਰਵਾਈ ਹੈ | ਸੱਚ ਅਤੇ ਮਾਇਆ ਨੂੰ ਵੱਖਰਾ ਵੱਖਰਾ ਕਰਕੇ ਦਰਸਾਇਆ ਹੈ। ਸੱਚ ਉਹ ਹੈ ਜੋ ਸਦਾ ਸਥਾਈ ਹੈ ਅਤੇ ਇਸ ਸੱਚ ਦੀ ਪ੍ਰਾਪਤੀ ਨਾਲ ਹੀ ਜੀਵਨ ਵਿੱਚ ਅਸਲ ਸ਼ਾਂਤੀ ਆ ਸਕਦੀ ਹੈ। ਪਰਮ ਸ਼ਾਂਤੀ ਦੀ ਅਵਸਥਾ ਪਰਮਾਤਮਾ ਦੁਆਰਾ ਪ੍ਰਾਪਤ ਕਰਨੀ ਹੈ। ਇਸਦੀ ਅਣਹੋਂਦ ਵਿੱਚ ਸਥਾਈ ਸ਼ਾਂਤੀ ਪ੍ਰਾਪਤ ਕਰਨਾ ਸੰਭਵ ਨਹੀਂ ਹੈ। ਇਸ ਇਕ ਪਰਮਾਤਮਾ ਨੂੰ ਜਾਣ ਕੇ ਅਤੇ ਉਸ ਨਾਲ ਮਿਲਾਪ ਕਰਕੇ, ਮਨੁੱਖ ਹਰ ਪਲ ਵਿਚ ਸ਼ਾਂਤੀ ਪ੍ਰਾਪਤ ਕਰਦਾ ਹੈ। ਪ੍ਰਮਾਤਮਾ ਦੀ ਰਜ਼ਾ ਵਿੱਚ ਆਪਣੀ ਇੱਛਾ ਨੂੰ ਸ਼ਾਮਲ ਕਰਨ ਨਾਲ, ਵਿਅਕਤੀ ਨੂੰ ਜੀਵਨ ਵਿੱਚ ਸ਼ੁਕਰਗੁਜ਼ਾਰ ਹੋਣ ਦੀ ਭਾਵਨਾ ਮਿਲਦੀ ਹੈ ਜਿਸ ਨਾਲ ਸ਼ਾਂਤੀ ਦੀ ਭਾਵਨਾ ਮਿਲਦੀ ਹੈ।
ਸੰਤ ਸਮਾਗਮ ਵਿੱਚ ਆਉਣ ਵਾਲੀਆਂ ਸਾਰੀਆਂ ਸੰਗਤਾਂ ਲਈ ਸੰਤ ਸਮਾਗਮ ਦੇ ਤਿੰਨੋਂ ਗਰਾਊਂਡਾਂ ਵਿੱਚ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ। ਸਟੀਲ ਦੀਆਂ ਪਲੇਟਾਂ ਵਿੱਚ ਦਿਨ ਰਾਤ ਸੰਗਤਾਂ ਨੂੰ ਲੰਗਰ ਵਰਤਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸਮਾਗਮ ਵਾਲੀ ਥਾਂ ‘ਤੇ 5 ਕੰਟੀਨਾਂ ‘ਚ ਰਿਆਇਤੀ ਦਰਾਂ ‘ਤੇ ਵੱਖ-ਵੱਖ ਖਾਣ-ਪੀਣ ਦੀਆਂ ਵਸਤੂਆਂ ਦਾ ਪ੍ਰਬੰਧ ਕੀਤਾ ਗਿਆ ਹੈ। ਦੇਸ਼ ਭਰ ਤੋਂ ਆਈਆਂ ਸਾਰੀਆਂ ਸੰਗਤਾਂ ਬਿਨਾਂ ਕਿਸੇ ਭੇਦਭਾਵ ਦੇ ਇੱਕੋ ਕਤਾਰ ਵਿੱਚ ਬੈਠ ਕੇ ਲੰਗਰ ਛਕ ਰਹੀਆਂ ਹਨ, ਜਿਸ ਨੂੰ ਦੇਖ ਕੇ ਅਨੇਕਤਾ ਵਿੱਚ ਏਕਤਾ ਅਤੇ ਭਾਈਚਾਰਕ ਸਾਂਝ ਦੀ ਖੂਬਸੂਰਤ ਮਿਸਾਲ ਦੇਖਣ ਨੂੰ ਮਿਲ ਰਹੀ ਹੈ।
ਸੰਤ ਸਮਾਗਮ ਵਿੱਚ ਕਾਇਰੋਪ੍ਰੈਕਟਿਕ ਥੈਰੇਪੀ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਅਮਰੀਕਾ ਅਤੇ ਯੂਰਪ ਦੇ ਕਈ ਡਾਕਟਰ ਨਿਰਸਵਾਰਥ ਸੇਵਾਵਾਂ ਦੇ ਰਹੇ ਹਨ। ਇਸ ਕੈਂਪ ਵਿੱਚ ਹੁਣ ਤੱਕ ਹਜ਼ਾਰਾਂ ਦੇ ਕਰੀਬ ਲੋਕ ਇਲਾਜ ਦਾ ਲਾਭ ਉਠਾ ਚੁੱਕੇ ਹਨ।
ਇਸ ਤੋਂ ਇਲਾਵਾ ਇਸ ਇਲਾਹੀ ਸੰਤ ਸਮਾਗਮ ਵਿੱਚ ਹੋਰ ਸੇਵਾਵਾਂ ਵਿੱਚ ਸਮਰਪਿਤ ਸ਼ਰਧਾਲੂਆਂ ਵੱਲੋਂ ਵੀ ਪ੍ਰੇਮਾ ਭਗਤੀ ਅਤੇ ਨਿਸ਼ਕਾਮ ਸੇਵਾ ਦੀ ਭਾਵਨਾ ਝਲਕ ਰਹੀ ਹੈ।