ਟਾਂਡਾ / ਦਸੂਹਾ (ਚੌਧਰੀ/ਯੋਗੇਸ਼ ): ਨੇਤਰਦਾਨ ਐਸੋਸੀਏਸ਼ਨ (ਰਜਿ)ਹੁਸ਼ਿਆਰਪੁਰ ਵੱਲੋ ਚਲਾਈ ਗਈ ਅੱਖਾ ਦਾਨ, ਅੰਗ ਦਾਨ ਤੇ ਸਰੀਰ ਦਾਨ ਮੁਹਿੰਮ ਤਹਿਤ ਅੱਜ ਉਘੇ ਸਮਾਜ ਸੇਵਕ ਤੇ ਚੇਅਰਮੈਨ ਸਿਲਵਰ ਓਕ ਇੰਟਰਨੈਸ਼ਨਲ ਸਕੂਲ ਸ:ਤਰਲੋਚਨ ਸਿੰਘ ਸੈਣੀ (ਬਿੱਟੂ)ਵੱਲੋ ਅੱਖਾਂ ਦਾਨ ਕਰਨ ਸਬੰਧਤ ਫਾਰਮ ਸੰਸਥਾ ਦੇ ਟਾਂਡਾ ਇੰਚਾਰਜ ਭਾਈ ਬਰਿੰਦਰ ਸਿੰਘ ਮਸੀਤੀ ਜੀ ਨੂੰ ਭਰ ਕੇ ਦਿੱਤੇ।ਇਸ ਮੌਕੇ ਚੇਅਰਮੈਨ ਤਰਲੋਚਨ ਸਿੰਘ ਤੋ ਪ੍ਰਭਾਵਿਤ ਹੋ ਕੇ ਸਕੂਲ ਦੇ ਪ੍ਰਿੰਸੀਪਲ ਰਕੇਸ਼ ਕੁਮਾਰ ਸ਼ਰਮਾ,ਕਰਨ ਸੈਣੀ,ਤਰਨ ਸੈਣੀ,ਮੈਡਮ ਮਨੀਸ਼ਾ ਸੰਗਰ ਵੱਲੋ ਵੀ ਮਾਨਵਤਾ ਦੇ ਭਲੇ ਲਈ ਮਰਨ ਉਪਰੰਤ ਅੱਖਾ ਦਾਨ ਕਰਨ ਸਬੰਧਤ ਫਾਰਮ ਭਰਵਾਏ। ਇਸ ਦੌਰਾਨ ਸਮਾਜ ਸੇਵਕ ਤਰਲੋਚਨ ਸਿੰਘ ਨੇ ਆਖਿਆ ਕਿ ਇਨਸਾਨ ਦੇ ਇਸ ਦੁਨੀਆ ਨੂੰ ਤਿਆਗਣ ਤੋ ਬਾਅਦ ਤੁਹਾਡੇ ਵੱਲੋ ਦਾਨ ਕੀਤੀਆ ਅੱਖਾ ਰਾਹੀ ਵੀ ਇਨਸਾਨ ਦੋ ਅੰਨੇ ਇਨਸਾਨਾ ਨੂੰ ਰੋਸ਼ਨੀ ਦੇ ਕੇ ਦੇਖਣ ਲਾਇਕ ਬਣਾ ਜਾਂਦਾ ਹੈ ਤੇ ਖੁਦ ਮਰ ਕੇ ਵੀ ਦੋ ਇਨਸਾਨਾ ਰਾਹੀ ਇਸ ਸੰਸਾਰ ਵਿੱਚ ਵਿਚਰ ਸਕਦਾ ਹੈ।ਇਸ ਮੌਕੇ ਆਈ ਡੋਨਰ ਇੰਚਾਰਜ ਭਾਈ ਬਰਿੰਦਰ ਸਿੰਘ ਮਸੀਤੀ ਨੇ ਆਖਿਆ ਕਿ ਇਨਸਾਨ ਦੀ ਮੌਤ ਹੋਣ ਉਪਰੰਤ ਕੀਮਤੀ ਅੰਗ ਜਲਾ ਦਿੱਤੇ ਜਾਂਦੇ ਹਨ ਜੋ ਗਲਤ ਹੈ।ਉਨ੍ਹਾ ਆਖਿਆ ਇੰਨਾ ਕੀਮਤੀ ਅੰਗਾ ਨੂੰ ਮਾਨਵ ਭਲਾਈ ਲਈ ਵਰਤਿਆ ਜਾ ਸਕਦਾ ਹੈ।ਭਾਈ ਮਸੀਤੀ ਨੇ ਆਖਿਆ ਕਿ ਇਕ ਮ੍ਰਿਤਕ ਇਨਸਾਨ ਕਈ ਲੋਕਾਂ ਨੂੰ ਜੀਵਨ ਦਾਨ ਦੇ ਸਕਦਾ ਹੈ ਉਨ੍ਹਾ ਦੱਸਿਆ ਕਿ ਇਨਸਾਨ ਦਾ ਮ੍ਰਿਤਕ ਸਰੀਰ ਵੀ ਬਹੁਤ ਕੀਮਤੀ ਹੈ ਇਸ ਲਈ ਇਸਨੂੰ ਵਿਅਰਥ ਅਗਨ ਭੇਂਟ ਕਰਨ ਦੀ ਬਜਾਏ ਕਿਸੇ ਸੰਸਥਾ ਜਾਂ ਸਰਕਾਰੀ ਮੈਡੀਕਲ ਕਾਲਜ ਰਾਹੀਂ ਇਸ ਨੂੰ ਸਮੇ ਰਹਦਿਆ ਦਾਨ ਕੀਤਾਂ ਜਾ ਸਕਦਾ ਹੈ।ਇਸ ਮੌਕੇ ਤੇ ਨੇਤਰਦਾਨੀ ਰਾਜ ਕੁਮਾਰ ਡੀ ਐਸ ਪੀ ਟਾਂਡਾ ਤੇ ਸਾਬਕਾ ਡਿਪਟੀ ਡਾਇਰੈਕਟਰ ਪੰਜਾਬ ਅੱਖਾ ਦੇ ਮਾਹਿਰ ਡਾਕਟਰ ਕੇਵਲ ਸਿੰਘ ਜੀ ਤੇ ਭਾਈ ਬਰਿੰਦਰ ਸਿੰਘ ਮਸੀਤੀ ਨੇ ਅੱਖਾ ਦਾਨ ਕਰਨ ਵਾਲੇ ਤਰਲੋਚਨ ਸਿੰਘ (ਬਿਟੂ),ਪ੍ਰਿ ਰਕੇਸ਼ ਸ਼ਰਮਾ,ਤਰਨ ਸੈਣੀ,ਕਰਨ ਸੈਣੀ ਤੇ ਮਨੀਸ਼ਾ ਸੰਗਰ ਨੂੰ ਨੇਤਰਦਾਨ ਐਸੋਸੀਏਸ਼ਨ ਵੱਲੋ ਭੇਜੇ ਗਏ ਸਰਟੀਫਿਕੇਟ ਭੇਂਟ ਕੀਤੇ।

ਉਘੇ ਸਮਾਜ ਸੇਵਕ ਚੇਅਰਮੈਨ ਤਰਲੋਚਨ ਸਿੰਘ ਸੈਣੀ(ਬਿੱਟੂ)ਵਲੋਂ ਨੇਤਰਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਨੂੰ ਅੱਖਾਂ ਦਾਨ ਕਰਨ ਸਬੰਧੀ ਭਰੇ ਫਾਰਮ
- Post published:November 1, 2021
You Might Also Like

*ਸੰਸਾਰਪੁਰ-ਮੱਕੋਵਾਲ ਸਕੂਲ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ*

ਸੜਕ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਜਲਦ ਸ਼ੁਰੂ ਹੋਣਗੇ ਈ-ਚਾਲਾਨ : ਕੋਮਲ ਮਿੱਤਲ

ਕੇ.ਐਮ.ਐਸ ਕਾਲਜ ਦੇ ਐਨ.ਐਸ.ਐਸ ਯੂਨਿਟ ਦਸੂਹਾ ਨੇ ਐਚ.ਡੀ.ਐੱਫ.ਸੀ ਬੈਂਕ ਦਸੂਹਾ ਦੇ ਸਹਿਯੋਗ ਨਾਲ ਲਗਾਇਆ ਖੂਨਦਾਨ ਕੈਂਪ

ਡਿਪਟੀ ਕਮਿਸ਼ਨਰ ਵਲੋਂ ਦਿਵਿਆਂਗ ਵਿਅਕਤੀਆਂ ਦੀ ਸਹੂਲਤ ਲਈ ਸਾਂਝੇ ਯਤਨਾਂ ਦੀ ਲੋੜ ’ਤੇ ਜ਼ੋਰ
