ਏਟੀਐਮ ਚੋਂ ਪੈਸੇ ਕਢਵਾਉਣ ਗਏ ਵਿਅਕਤੀ ਕੋਲੋਂ ਤਿੰਨ ਨੌਜਵਾਨ ਏਟੀਐਮ ਖੋਹ ਕੇ ਹੋਏ ਫਰਾਰ, ਮਾਮਲਾ ਦਰਜ
ਤਲਵਾੜਾ / ਦਸੂਹਾ (ਚੌਧਰੀ) : ਐਚ ਡੀ ਐਫ ਸੀ ਬੈਂਕ ਤਲਵਾੜਾ ਦੇ ਏਟੀਐਮ ਚੋਂ ਪੈਸੇ ਕਢਵਾਉਣ ਗਏ ਇੱਕ ਵਿਅਕਤੀ ਕੋਲੋਂ ਤਿੰਨ ਨੌਜਵਾਨ ਏਟੀਐਮ ਖੋਹ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਦੋਸ਼ੀ ਦੀ ਪਛਾਣ ਜੋਗਿੰਦਰ ਉਰਫ ਵਿੱਕੀ ਪੁੱਤਰ ਜਗਦੀਸ ਪਿੰਡ ਭੋਖੜਾ ਥਾਣਾ ਕਲਾਨੌਰ ਜਿਲਾ ਰੋਹਤਕ ਹਰਿਆਣਾ ਅਤੇ ਸੰਦੀਪ ਪੁੱਤਰ ਸੂਬਾ ਸਿੰਘ ਵਾਸੀ ਹਾਂਸੀ ਹਿਸਾਰ ਹਰਿਆਣਾ ਅਤੇ ਰਿੰਕੂ ਵਾਸੀ ਹਾਂਸੀ ਹਿਸਾਰ ਹਰਿਆਣਾ ਵਜੋਂ ਹੋਈ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਰੋਸ਼ਨ ਲਾਲ ਪੁੱਤਰ ਬੰਕਾ ਰਾਮ ਵਾਸੀ ਹੱਦੋਵਾਲ ਥਾਣਾ ਹਾਜੀਪੁਰ ਜਿਲਾ ਹੁਸ਼ਿਆਰਪੁਰ ਉਮਰ ਕਰੀਬ 58 ਸਾਲ ਨੇ ਕਿਹਾ ਕਿ ਮੈਂ ਉਕਤ ਪਤੇ ਦਾ ਰਹਿਣ ਵਾਲਾ ਹਾਂ ਅਤੇ ਸਾਬਕਾ ਫੌਜੀ ਹਾਂ । ਮੈਂ ਹੁਣ ਆਪਣੀ ਖੇਤੀ ਬਾੜੀ ਦਾ ਕੰਮ ਕਰਦਾ ਹਾਂ | ਮੇਰਾ ਪੰਜਾਬ ਨੈਸ਼ਨਲ ਬੈਂਕ ਹਾਜੀਪੁਰ (PNB)ਵਿੱਚ ਖਾਤਾ ਚੱਲਦਾ ਹੈ | ਅੱਜ ਮਿਤੀ 12-5-2022 ਦਿਨ ਵੀਰਵਾਰ ਨੂੰ ਬਾਬੇ ਪੀਰ ਦੀ ਦਰਗਾਹ ਨੇੜੇ ਲਿਖਾ ਹੋਟਲ ਤਲਵਾੜਾ ਪਰ ਸਾਡੇ ਪਰਿਵਾਰ ਵੱਲੋਂ ਲੰਗਰ ਦੀ ਸੇਵਾ ਸੀ ਜਿਸ ਕਰਕੇ ਮੈਂ ਮੇਨ ਮਾਰਕੀਟ ਤਲਵਾੜਾ ਤੇ ਲੰਗਰ ਲਈ ਸਾਮਾਨ ਆਦ ਖਰੀਦ ਰਿਹਾ ਸੀ ਕਿ ਵਕਤ ਕਰੀਬ 10.00 ਵਜੇ ਸਵੇਰ ਮੈਂ ਆਪਣੇ ਏਟੀਐਮ ਜੋ ਪੀ ਐਨ ਬੀ ਹਾਜੀਪੁਰ ਤੇ ਮੈਨੂੰ ਜਾਰੀ ਹੋਇਆ ਸੀ ਦੇ ਰਾਹੀਂ ਐਚ ਡੀ ਐਫ ਸੀ ਮੇਨ ਮਾਰਕੀਟ ਤਲਵਾੜਾ ਦੇ AM ਮਸ਼ੀਨ ਤੇ ਆਪਣੇ ਏਟੀਐਮ ਕਾਰਡ ਦੇ ਨਾਲ ਰੁਪਏ ਕਢਵਾਉਣ ਲੱਗਾ ਤਾਂ ਜਿਵੇਂ ਹੀ ਮੈਂ ਏਟੀਐਮ ਬੂਥ ਦੇ ਅੰਦਰ ਏਟੀਐਮ ਮਸ਼ੀਨ ਵਿੱਚ ਆਪਣਾ ਕਾਰਡ ਪਾਇਆ ਤਾਂ ਮੇਰੇ ਪਿੰਨ ਕੋਡ ਲਗਾਉਂਦੇ ਲਗਾਉਂਦੇ ਮੇਰੇ ਸੱਜੇ ਅਤੇ ਖੱਬੇ ਦੋ ਮੰਨੇ ਨੌਜਵਾਨ ਖੜੇ ਹੋ ਗਏ ਅਤੇ ਮੈਨੂੰ ਏਟੀਐਮ ਦਾ ਪਿੰਨ ਨੰਬਰ ਲਗਾਉਂਦੇ ਦੇਖਣ ਲੱਗ ਪਏ ਤੇ ਇੱਕਦਮ ਮੈਨੂੰ ਜਲਦੀ ਕਰਕੇ ਕਹਿਣ ਲੱਗੇ ਕਿ ਤੁਹਾਨੂੰ ਏ ਟੀ ਐੱਮ ਤੇ ਪੈਸੇ ਕਢਵਾਉਣ ਨਹੀਂ ਆਉਂਦੇ ਤਾਂ ਮੇਰੇ ਸੱਜੇ ਪਾਸੇ ਖੜੇ ਨੌਜਵਾਨ ਨੇ ਜਿਵੇਂ ਮੈਂ ਆਪਣਾ ਕਾਰਡ ਏਟੀਐਮ ਮਸ਼ੀਨ ਵਿੱਚੋਂ ਕੱਢਣ ਲੱਗਾ ਤਾਂ ਉਸਨੇ ਇੱਕਦਮ ਉਸ ਨੇ ਮੇਰੇ ਏਟੀਐਮ ਕਾਰਡ ਨੂੰ ਫੜ ਕੇ ਉਸਦੀ ਜਗ੍ਹਾ ਦੂਜਾ ਏਟੀਐਮ ਕਾਰਡ ਮਸ਼ੀਨ ਵਿੱਚ ਪਾਉਣ ਦੀ ਕੋਸ਼ਿਸ ਕੀਤੀ ਤੇ ਮੇਰਾ ਏਟੀਐਮ ਕਾਰਡ ਬਦਲਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਮੈਂ ਫੜ ਲਿਆ ਤਾਂ ਦੂਜੇ ਖੱਬੇ ਪਾਸੇ ਖੜੇ ਨੌਜਵਾਨ ਨੇ ਮੈਨੂੰ ਧੱਕਾ ਮਾਰਿਆ ਤਾਂ ਪਹਿਲੇ ਨੌਜਵਾਨ ਨੇ ਝੱਪਟ ਮਾਰਕੇ ਮੇਰਾ ਏਟੀਐਮ ਕਾਰਡ ਮੇਰੇ ਹੱਥ ਖੋਹ ਕਰ ਲਿਆ। ਮੈਂ ਉਸ ਨੂੰ ਜਿਵੇਂ ਜੱਫਾ ਪਾਉਣ ਲੱਗਾ ਤਾਂ ਖੱਬੇ ਪਾਸੇ ਖੜੇ ਨੌਜਵਾਨ ਨੇ ਮੇਰੀ ਸੱਜੀ ਲੱਤ ਦੀ ਪੀਨੀ ਪਰ ਕੁੱਝ ਤੀਖੀ ਚੀਜ਼ ਵੀ ਮਾਰੀ ਅਤੇ ਦੋਨੋਂ ਨੌਜਵਾਨ ਐਚ ਡੀ ਐਫ ਸੀ ਦੇ ਏਟੀਐਮ ਦੇ ਅੰਦਰੋਂ ਨਿੱਕਲ ਕੇ ਬਾਹਰ ਮੇਨ ਰੋਡ ਵੱਲ ਨੂੰ ਦੌੜ ਪਏ ਅਤੇ ਮੈਂ ਵੀ ਰੋਲਾ ਪਾਉਂਦਾ ਹੋਇਆ ਉਨਾਂ ਦੇ ਮਗਰ ਦੌੜਿਆ ਤਾਂ ਜਿਸ ਚਿੱਟੇ ਰੰਗ ਦੀ ਸਵਿਫਟ ਕਾਰ ਨੂੰ . DL6CQ-7347 ਵਿੱਚ ਜਿਸ ਪਰ ਸਵਾਰ ਹੋ ਕੇ ਇਹ ਨੌਜਵਾਨ ਮੇਰਾ ਏਟੀਐਮ ਖੋਹ ਕਰਨ ਆਏ ਸਨ ਉਸ ਵਿੱਚੋਂ ਵੀ ਡਰਾਈਵਰ ਵਾਲੀ ਸੀਟ ਤੇ ਇੱਕ ਮੋਨਾ ਨੌਜਵਾਨ ਵੀ ਇਨਾਂ ਦੇ ਪਿਛੇ ਮੇਨ ਰੋਡ ਵੱਲ ਨੂੰ ਦੌੜ ਪਿਆ । ਮੈਨੂੰ ਬਾਅਦ ਵਿੱਚ ਇਨਾ ਤਿੰਨਾਂ ਨੌਜਵਾਨ ਦਾ ਨਾਮ ਜੋਗਿੰਦਰ ਉਰਫ ਵਿੱਕੀ ਪੁੱਤਰ ਜਗਦੀਸ ਪਿੰਡ ਭੋਖੜਾ ਥਾਣਾ ਕਲਾਨੌਰ ਜਿਲਾ ਰੋਹਤਕ ਹਰਿਆਣਾ ਅਤੇ ਸੰਦੀਪ ਪੁੱਤਰ ਸੂਬਾ ਸਿੰਘ ਵਾਸੀ ਹਾਂਸੀ ਹਿਸਾਰ ਹਰਿਆਣਾ ਅਤੇ ਰਿੰਕੂ ਵਾਸੀ ਹਾਂਸੀ ਹਿਸਾਰ ਹਰਿਆਣਾ ਪਤਾ ਲਗਾ ਹੈ | ਇਨਾ ਤਿੰਨਾਂ ਨੇ ਰੱਲ ਕੇ ਮੇਰੇ ਏਟੀਐਮ ਕਾਰਡ ਦੀ ਜਬਰਦਸਤੀ ਖੋਹ ਕੀਤੀ ਹੈ ਅਤੇ ਮੇਰੀ ਸੱਜੀ ਲੱਤ ਤੇ ਸੱਟ ਵੀ ਲਗਾਈ ਹੈ । ਇਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ । ਤਲਵਾੜਾ ਪੁਲਿਸ ਨੇ ਉਪਰੋਕਤ ਤਿੰਨਾਂ ਦੋਸ਼ੀ ਨੌਜਵਾਨਾਂ ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।