Prime Punjab Times

Latest news
ਵਿਦਿਅਕ ਸੰਸਥਾਵਾਂ ਦੀ ਤਰੱਕੀ ਲਈ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਦੇ ਯਤਨ ਸ਼ਲਾਘਾਯੋਗ : ਡਾ. ਜਸਪਾਲ ਸਿੰਘ ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ DAV ਪਬਲਿਕ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਨੇ ਸਟ੍ਰੇਟ ਤਾਈਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ, ਨੈਸ਼ਨਲ ਲਈ ਹੋ... ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਕਲਾਸ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ
ADVERTISEMENT
You are currently viewing ਨੌਜਵਾਨ ਨੇ ਭਰਾ ਦੀ ਸਾਲੀ ਨੂੰ ਗੱਲ ਘੁੱਟ ਕੇ ਮੌਤ ਦੇ ਘਾਟ ਉਤਾਰਿਆ 

ਨੌਜਵਾਨ ਨੇ ਭਰਾ ਦੀ ਸਾਲੀ ਨੂੰ ਗੱਲ ਘੁੱਟ ਕੇ ਮੌਤ ਦੇ ਘਾਟ ਉਤਾਰਿਆ 

ਨੌਜਵਾਨ ਨੇ ਭਰਾ ਦੀ ਸਾਲੀ ਨੂੰ ਗੱਲ ਘੁੱਟ ਕੇ ਮੌਤ ਦੇ ਘਾਟ ਉਤਾਰਿਆ 

ਗੁਰਦਾਸਪੁਰ 12 ਮਈ ( ਅਸ਼ਵਨੀ ) – ਇਕ ਪਾਸੜ ਪਿਆਰ ਦੇ ਚੱਲਦੇ ਵਿਆਹ ਲਈ ਦਬਾਅ ਬਨਾ ਰਹੇ ਇਕ ਨੋਜਵਾਨ ਨੇ ਆਪਣੇ ਭਰਾ ਦੀ ਸਾਲੀ ਨੂੰ ਗੱਲ ਘੁੱਟ ਕੇ ਮਾਰ ਦਿੱਤਾ । ਮ੍ਰਿਤਕ ਲੜਕੀ ਦੀ ਪਛਾਨ ਪੂਜਾ ( 20 ਸਾਲ ) ਪੁੱਤਰੀ ਸਵਰਗੀ ਕੁਲਵੰਤ ਰਾਜ ਵਾਸੀ ਪਿੰਡ ਸੈਨਪੁਰ ਵਜੋਂ ਹੋਈ । ਇਸ ਮਾਮਲੇ ਵਿੱਚ ਮ੍ਰਿਤਕ ਲੜਕੀ ਦੀ ਭੈਣ ਰਜਨੀ ਬਾਲਾ ਪਤਨੀ ਗੁਰਵਿੰਦਰ ਸਿੰਘ ਵਾਸੀ ਪਿੰਡ ਬੱਲ ਵੱਲੋਂ ਦਿੱਤੇ ਬਿਆਨ ਅਤੇ ਘਟਨਾ ਵਾਲੀ ਜਗਾ ਦੇ ਬਾਹਰ ਲੱਗੇ ਸੀ ਸੀ ਟੀ ਵੀ ਕੈਮਰੇ ਦੀ ਜਾਂਚ ਪੜਤਾਲ ਦੇ ਆਧਾਰ ਤੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਨਾਮਜਦ ਕੀਤੇ ਦੋ ਨੋਜਵਾਨਾ ਵਿੱਚ ਇਕ ਜੋਕਿ ਪਿੰਡ ਭਟੋਆ ਦੇ ਰਹਿਣ ਵਾਲੇ ਨੋਜਵਾਨ ਵਿਰੁੱਧ ਪਹਿਲਾ ਵੀ ਇਰਾਦਾ ਕੱਤਲ ਦਾ ਕੇਸ ਚੱਲ ਰਿਹਾ ਹੈ ਜਿਸ ਵਿੱਚ ਉਹ ਬੀਤੀ 28 ਅਪ੍ਰੈਲ ਨੂੰ ਜ਼ਮਾਨਤ ਤੇ ਆਇਆ ਸੀ । ਜਾਣਕਾਰੀ ਅਨੁਸਾਰ ਮ੍ਰਿਤਕ ਲੜਕੀ ਦੇ ਮਾਂ-ਬਾਪ ਦੀ ਮੋਤ ਹੋ ਚੂਕੀ ਹੈ ਤੇ ਉਸ ਦੀਆ ਚਾਰ ਭੇਣਾ ਹਨ ਜ਼ਿਹਨਾਂ ਦਾ ਵਿਆਹ ਹੋ ਚੁੱਕਾ ਹੈ ।
ਇਸ ਸੰਬੰਧ ਵਿੱਚ ਪੁਲਿਸ ਸਟੇਸ਼ਨ ਦੀਨਾ ਨਗਰ ਦੇ ਪੁੱਖੀ ਕਪਿਲ ਕੋਸ਼ਲ ਨੇ ਦੱਸਿਆ ਕਿ ਬਲਾਤਕਾਰ ਹੋਇਆ ਜਾ ਨਹੀਂ ਇਸ ਬਾਰੇ ਪੋਸਟ ਮਾਰਟਮ ਦੀ ਰਿਪੋਰਟ ਆਉਣ ਬਾਅਦ ਕਿਹਾ ਜਾ ਸਕਦਾ ਹੈ ਮੁਢਲੀ ਜਾਂਚ ਵਿੱਚ ਗੱਲਾ ਘੁੱਟ ਕੇ ਕੱਤਲ ਕੀਤਾ ਗਿਆ ਲੱਗਦਾ ਹੈ । ਮ੍ਰਿਤਕ ਲੜਕੀ ਪੂਜਾ ਰੋਜ਼ਾਨਾ ਵਾਂਗ ਬੀਤੇ ਦਿਨ ਆਪਣੇ ਮਾਮੇ ਦੇ ਘਰ ਸੋਣ ਉਪਰੰਤ ਆਪਣੇ ਘਰ ਆਈ ਸੀ । ਕਰੀਬ 9.15 ਵਜੇ ਉਸ ਦੇ ਜੀਜੇ ਦਾ ਭਰਾ ਰੋਹਿਤ ਉਰਫ ਸ਼ੈਟੀ ਆਪਣੇ ਚਾਚੇ ਦੇ ਲੜਕੇ ਰਾਜਨ ਦੇ ਨਾਲ ਬਾਈਕ ਉੱਪਰ ਉਸ ਦੇ ਘਰ ਆਇਆ ਸੀ ਰਾਜਨ ਉਸ ਨੂੰ ਘਰ ਦੇ ਬਾਹਰ ਛੱਡ ਕੇ ਚਲਾ ਗਿਆ ਸੀ । ਇਸ ਦੋਰਾਨ ਰਾਹੁਲ ਲੜਕੀ ਦੇ ਘਰ ਦੇ ਅੰਦਰ ਆ ਗਿਆ ਤੇ ਪੁਜਾ ਦਾ ਗੱਲ ਘੁੱਟ ਕੇ ਕੱਤਲ ਕਰਨ ਤੋ ਬਾਅਦ ਪੁਜਾ ਦੀ ਸਕੁਟਰੀ , ਮੋਬਾਇਲ ਅਤੇ ਕੁਝ ਕਾਗਜਾਤ ਵੀ ਲੇ ਗਿਆ ।ਮੰਗਲਵਾਰ ਰਾਤ ਜਦੋਂ ਪੁਜਾ ਆਪਣੇ ਮਾਮੇ ਦੇ ਘਰ ਨਾ ਪੁੱਜੀ ਤਾਂ ਪੁਜਾ ਦੇ ਮਾਮੇ ਨੇ ਫ਼ੋਨ ਕੀਤਾ ਅੱਗੋਂ ਪੁਜਾ ਦਾ ਮੋਬਾਇਲ ਬੰਦ ਆ ਰਿਹਾ ਸੀ ਇਸ ਤੋ ਬਾਅਦ ਪੁਜਾ ਦੀ ਮਾਮੀ ਪੁਜਾ ਦੇ ਘਰ ਆਈ ਘਰ ਦਾ ਦਰਵਾਜ਼ਾ ਖੁੱਲਾਂ ਸੀ ਮਾਮੀ ਨੇ ਅੰਦਰ ਆ ਕੇ ਵੇਖਿਆ ਤਾਂ ਕਮਰੇ ਵਿੱਚ ਪੁਜਾ ਬੈਡ ਉੱਪਰ ਮਰੀ ਪਈ ਸੀ । ਪੁਲਿਸ ਵੱਲੋਂ ਸੂਚਨਾ ਮਿਲਣ ਤੇ ਗੱਲੀ ਵਿੱਚ ਲੱਗੇ ਸੀ ਸੀ ਟੀ ਵੀ ਚੈੱਕ ਕੀਤੇ ਤਾਂ ਉਹਨਾਂ ਵਿੱਚ ਮੁੱਖ ਨਾਮਜ਼ਦ ਨੋਜਵਾਨ ਰਾਹੁਲ ਆਪਣੇ ਚਚੇਰੇ ਭਰਾ ਰਾਜਨ ਦੇ ਨਾਲ ਬਾਈਕ ਤੇ ਆਉਂਦਾ ਵਿਖਾਈ ਦਿੱਤਾ । ਪੁਲਿਸ ਵੱਲੋਂ ਇਸ ਸੰਬੰਧ ਵਿੱਚ ਮਾਮਲਾ ਦਰਜ ਕਰਕੇ ਰਾਜਨ ਉਰਫ ਰਾਜਾ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।
ਮ੍ਰਿਤਕ ਪੁਜਾ ਦੇ ਮਾਮਾ ਅਮਰ ਨਾਥ ਨੇ ਦੱਸਿਆ ਕਿ ਪੁਜਾ ਪੰਜ ਭੇਣਾ ਵਿੱਚ ਸਭ ਤੋ ਛੋਟੀ ਸੀ ਚਾਰ ਭੈਣਾਂ ਦਾ ਵਿਆਹ ਹੋ ਚੁੱਕਾ ਹੈ ਚਾਰ ਸਾਲ ਪਹਿਲਾ ਪੁਜਾ ਦੇ ਪਿਤਾ ਕੁਲਵੰਤ ਰਾਜ ਜੋਕਿ ਐਮ ਈ ਐਸ ਵਿੱਚ ਨੋਕਰੀ ਕਰਦਾ ਸੀ ਦੀ ਮੋਤ ਹੋ ਗਈ ਸੀ ਅਤੇ ਦੋ ਸਾਲ ਪਹਿਲਾ ਪੁਜਾ ਦੀ ਮਾਤਾ ਦੀ ਵੀ ਮੋਤ ਹੋ ਗਈ ਇਸ ਕਾਰਨ ਪੁਜਾ ਆਪਣੇ ਘਰ ਇਕੱਲੀ ਰਹਿੰਦੀ ਸੀ ਤੇ ਰਾਤ ਸੋਣ ਲਈ ਉਸ ਦੇ ਘਰ ਪਿੰਡ ਅਬੁਲਖੇਰ ਆ ਜਾਂਦੀ ਸੀ ।