Prime Punjab Times

Latest news
ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ...
ADVERTISEMENT
You are currently viewing 624 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਦੋ ਔਰਤਾਂ ਨੂੰ ਪੁਲਿਸ ਨੇ ਕੀਤਾ ਕਾਬੂ

624 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਦੋ ਔਰਤਾਂ ਨੂੰ ਪੁਲਿਸ ਨੇ ਕੀਤਾ ਕਾਬੂ

ਟਾਂਡਾ / ਦਸੂਹਾ (ਚੌਧਰੀ)

30 ਜਨਵਰੀ : 624 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਦੋ ਔਰਤਾਂ ਨੂੰ ਟਾਂਡਾ ਪੁਲਿਸ ਨੇ ਕਾਬੂ ਕੀਤਾ ਹੈ ।ਮੁਲਜ਼ਮਾਂ ਦੀ ਪਛਾਣ ਸੁਖਜੀਤ ਕੋਰ ਉਰਫ ਸ਼ੀਰੋ ਪਤਨੀ ਸੂਰਜ ਉਰਫ ਸ਼ੈਂਕੀ ਅਤੇ ਜੋਤੀ ਪਤਨੀ ਰਾਜਨ ਵਾਸੀ ਅਹੀਆਪੁਰ ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ ਵਜੋਂ ਹੋਈ ਹੈ।

ਪੁਲਿਸ ਐਫ ਆਈ ਆਰ ਮੁਤਾਬਿਕ ਏ ਐਸ ਆਈ ਦਲਜੀਤ ਸਿੰਘ ਸਮੇਤ ਪੁਲਿਸ ਪਾਰਟੀ ਦੋਰਾਨੇ ਗਸਤ ਬਾ ਚੈਕਿੰਗ ਸ਼ੱਕੀ ਪੁਰਸ਼ਾ ਸਬੰਧੀ ਟਾਂਡਾ ਤੋ ਤੱਲਾ ਸਾਇਡ ਨੂੰ ਜਾ ਰਹੇ ਸੀ ਜਦ ਪੁਲਿਸ ਪਾਰਟੀ ਅਹੀਆਪੁਰ ਮੋੜ ਤੋ ਥੋੜਾ ਅਗੇ ਪੁੱਜੀ ਤਾਂ ਸਾਹਮਣੇ ਤੋ ਦੋ ਔਰਤਾਂ ਪੈਦਲ ਆ ਰਹੀਆ ਸੀ। ਜਿਹਨਾਂ ਦੇ ਹੱਥਾਂ ਵਿਚ ਲਾਲੇ ਰੰਗ ਦੇ ਵਜਨਦਾਰ ਪਲਾਸਟਿਕ ਦੇ ਲਿਫਾਫੇ ਫੜੇ ਸੀ। ਜਿਹਨਾਂ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੇ ਹੱਥਾਂ ਵਿਚ ਫੜੇ ਲਿਫਾਫੇ ਜਕਦਮ ਸੜਕ ਤੇ ਸੁੱਟ ਦਿਤੇ ਤੇ ਆਪ ਯਕਦਮ ਪਿੱਛੇ ਨੂੰ ਮੁੜਨ ਲੱਗੀਆਂ। ਜਿਹਨਾਂ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕੀਤਾ ਤੇ ਲੇਡੀ ਏ ਐਸ ਆਈ ਮਨਿੰਦਰ ਕੋਰ ਦੀ ਮਦਦ ਨਾਲ ਤਲਾਸ਼ੀ ਲਈ ਅਤੇ ਸਾਥੀ ਕਰਮਚਾਰੀ ਦੀ ਮਦਦ ਨਾਲ ਸੁਖਜੀਤ ਕੋਰ ਉਰਫ ਸ਼ੀਰੋ ਉਕਤ ਵਲੋਂ ਸੜਕ ਤੇ ਸੁੱਟੇ ਲਿਫਾਫੇ ਨੂੰ ਖੋਲ ਕੇ ਚੈੱਕ ਕਰਨ ਤੇ ਉਸ ਵਿੱਚੋ 316 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ ਤੇ ਫਿਰ ਜੋਤੀ ਉਕਤ ਵਲੋਂ ਸੜਕ ਤੇ ਸੁੱਟੇ ਲਿਫਾਫੇ ਨੂੰ ਖੋਲ ਕੇ ਚੈੱਕ ਕਰਨ ਤੇ ਉਸ ਵਿੱਚੋ 308 ਗਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ।ਜਿਸ ਤੇ ਮੁਕੱਦਮਾ ਦਰਜ ਕੀਤਾ ਗਿਆ।