ਗੜ੍ਹਦੀਵਾਲਾ 8 ਮਾਰਚ (ਚੌਧਰੀ / ਪ੍ਰਦੀਪ ਕੁਮਾਰ )
: ਪਿੰਡ ਬਰੂਹੀ ਦੇ ਜੰਗਲ ਵਿਚੋਂ ਖੈਰ ਦੀ ਲੱਕੜ ਦੀ ਨਜਾਇਜ਼ ਕਟਾਈ ਦੇ ਸਬੰਧ ਵਿੱਚ ਗੜ੍ਹਦੀਵਾਲਾ ਪੁਲਿਸ ਨੇ ਚਾਰ ਤਸਕਰਾਂ ਖਿਲਾਫ ਮਾਮਲਾ ਦਰਜ ਕੀਤਾ ਸੀ। ਜਿਸਦੇ ਚਲਦਿਆਂ ਅੱਜ ਪੁਲਿਸ ਦੇ ਇਸ ਸਬੰਧ ਚ ਲੋੜੀਂਦੇ ਦੋ ਤਸਕਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ 2 ਹੋਰ ਲੋੜੀਂਦੇ ਤਸਕਰ ਅਜੇ ਵੀ ਗ੍ਰਿਫਤ ਤੋਂ ਬਾਹਰ ਹਨ। ਕਾਬੂ ਕੀਤੇ ਤਸਕਰਾਂ ਦੀ ਪਛਾਣ ਗੁਰਦਿਆਲ ਸਿੰਘ ਪੁੱਤਰ ਜਸਪਾਲ ਸਿੰਘ ਤੇ ਵਿਪਨ ਕੁਮਾਰ ਉਰਫ ਕਾਲਾ ਪੁੱਤਰ ਧਰਮ ਚੰਦ ਦੋਵੇਂ ਵਾਸੀ ਬਰੂਹੀ ਥਾਣਾ ਗੜਦੀਵਾਲਾ ਜਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ ।
ਮਾਨਯੋਗ ਐਸ.ਐਸ.ਪੀ ਸਾਹਿਬ ਸ਼੍ਰੀ ਸੁਰਿੰਦਰ ਲਾਂਭਾ ਆਈ ਪੀ ਐਸ ਸੀਨੀਅਰ ਪੁਲਿਸ ਕਪਤਾਨ ਜਿਲ੍ਹਾ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾ ਮੁਤਾਬਿਕ ਇਲਾਕਾ ਥਾਣਾ ਵਿੱਚ ਵੱਧ ਰਹੀਆ ਲੱਟਾਂ, ਖੋਹਾਂ, ਠੱਗਿਆਂ ਅਤੇ ਨਸ਼ਿਆਂ ਨੂੰ ਠੱਲ ਪਾਉਣ ਲਈ ਚਲਾਈ ਸ਼ਪੈਸ਼ਲ ਮੁਹਿੰਮ ਤਹਿਤ ਉਪ ਕਪਤਾਨ ਪੁਲਿਸ ਸਬ-ਡਵੀਜਨ ਟਾਂਡਾ ਜੀ ਦੀਆ ਹਦਾਇਤਾ ਮੁਤਾਬਿਕ ਮਿਤੀ 05.03.2024 ਨੂੰ ਦੇਰ ਸ਼ਾਮ ਥਾਣਾ ਗੜਦੀਵਾਲਾ ਪੁਲਿਸ ਨੂੰ ਵਣ ਗਾਰਡ ਇੰਚਾਰਜ ਰਵੀ ਪਾਲ ਵੱਲੋ ਇੱਕ ਦਰਖਾਸਤ ਬਰਖਿਲਾਫ ਗੁਰਦਿਆਲ ਸਿੰਘ ਪੁੱਤਰ ਜਸਪਾਲ ਸਿੰਘ, ਵਿਪਨ ਕੁਮਾਰ ਉਰਫ ਕਾਲਾ ਪੁੱਤਰ ਧਰਮ ਚੰਦ, ਅੰਸ਼ਦੀਪ ਸਿੰਘ ਪੁੱਤਰ ਰਸ਼ਪਾਲ ਸਿੰਘ ਅਤੇ ਸੁਰਜੀਤ ਸਿੰਘ ਪੁੱਤਰ ਤਰਸੇਮ ਲਾਲ ਵਾਸੀਆਨ ਬਰੂਹੀ ਥਾਣਾ ਗੜਦੀਵਾਲਾ ਬਾਬਤ ਨਜ਼ਾਇਜ ਤਰੀਕੇ ਨਾਲ ਖੈਰ ਦੇ ਰੁੱਖਾਂ ਦੀ ਕਟਾਈ ਕਰਕੇ ਚੋਰੀ ਕਰਨ ਸਬੰਧੀ ਦਿੱਤੀ ਸੀ। ਜਿਸਤੇ ਥਾਣਾ ਗੜਦੀਵਾਲਾ ਪੁਲਿਸ ਵੱਲੋ ਉਕਤ ਦੋਸ਼ੀਆਨ ਖਿਲਾਫ ਮੁਕੱਦਮਾ ਨੰਬਰ 13 ਮਿਤੀ 07.03.2024 ਅ: ਧ 379 ਭ:ਦ ਥਾਣਾ ਗੜਦੀਵਾਲਾ ਤਹਿਤ ਦਰਜ ਕੀਤਾ ਗਿਆ ਸੀ ਜੋ ਕਿ ਮਿਤੀ 07.03.2024 ਇੰਸ. ਹਰਦੇਵਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਦੀ ਨਿਗਰਾਨੀ ਹੇਠ ਏ.ਐਸ.ਆਈ ਸਰਬਜੀਤ ਸਿੰਘ ਥਾਣਾ ਗੜਦੀਵਾਲਾ ਵੱਲੋਂ ਸਮੇਤ ਸਾਥੀਆਂ ਉਕਤ ਮੁਕੱਦਮਾ ਵਿੱਚ ਲੋੜੀਦੇਂ ਦੋਸ਼ੀਆਨ ਵਿੱਚੋ ਦੋ ਦੋਸ਼ੀ ਗੁਰਦਿਆਲ ਸਿੰਘ ਪੁੱਤਰ ਜਸਪਾਲ ਸਿੰਘ ਅਤੇ ਵਿਪਨ ਕੁਮਾਰ ਉਰਫ ਕਾਲਾ ਪੁੱਤਰ ਧਰਮ ਚੰਦ ਵਾਸੀਆਨ ਬਰੂਹੀ ਥਾਣਾ ਗੜਦੀਵਾਲਾ ਨੂੰ ਮਿਤੀ 07.03.2024 ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋ 11 ਮੋਛੇ ਨਜ਼ਾਇਜ ਖੈਰ (ਕਰੀਬ 5 ਕੁਇੰਟਲ ) ਬ੍ਰਾਮਦ ਕੀਤੀ ਹੈ ਜੋ ਗ੍ਰਿਫਤਾਰ ਕੀਤੇ ਦੋਸ਼ੀਆਨ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁੱਛ ਗਿੱਛ ਕੀਤੀ ਜਾਵੇਗੀ ਅਤੇ ਬਾਕੀ ਦੋਸ਼ੀਆਨ ਬਾਰੇ ਪਤਾ ਕਰਕੇ ਗ੍ਰਿਫਤਾਰ ਕੀਤਾ ਜਾਵੇਗਾ।