ਦਸੂਹਾ 8 ਮਾਰਚ (PPT NEWS)
: ਦਸੂਹਾ ਦੇ ਪਿੰਡ ਟੇਰਕਿਆਣਾ ਦੇ ਦੋ ਨੌਜਵਾਨਾਂ ਦੀ ਅਮਰੀਕਾ ਵਿੱਚ ਸੜਕ ਹਾਦਸੇ ਚ ਮੌ+ਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਅਨੁਸਾਰ ਇਹ ਦੋਵੇਂ ਨੌਜਵਾਨ ਰੋਜੀ-ਰੋਟੀ ਦੀ ਭਾਲ ਵਿਚ ਇੱਕ ਡੇਢ ਸਾਲ ਪਹਿਲਾ ਅਮਰੀਕਾ ਗਏ ਸਨ। ਇਹ ਦੋਵੇਂ ਅਮਰੀਕਾ ਵਿੱਚ ਟਰਾਲਾ ਚਲਾਉਣ ਦਾ ਕੰਮ ਕਰਦੇ ਸਨ। ਪਰਿਵਾਰ ਮੈਂਬਰਾਂ ਨੇ ਦੱਸਿਆ ਕਿ ਬੀਤੀ ਰਾਤ ਇਹ ਦੋਵੇਂ ਆਪਣਾ ਟਰਾਲਾ ਲੈ ਕੇ ਕੈਲੀਫੋਰਨੀਆ ਤੋਂ ਨਿਊ ਮੈਕਸੀਕੋ ਵੱਲ ਜਾ ਰਹੇ ਸਨ ਜਦੋਂ ਇਹ ਹਾਈਵੇ 144 ਤੇ ਪਹੁੰਚੇ ਤਾਂ ਗਲਤ ਸਾਇਡ ਤੋਂ ਆ ਰਹੇ ਟਰਾਲੇ ਨਾਲ ਇਨਾਂ ਦਾ ਐਕਸੀਡੈਂਟ ਹੋ ਗਿਆ। ਐਕਸੀਡੈਂਟ ਇਨਾਂ ਜਬਰਦਸਤ ਸੀ ਕਿ 6 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਇਨ੍ਹਾਂ ਨੌਜਵਾਨਾਂ ਨੂੰ ਬਾਹਰ ਕੱਢਿਆ ਗਿਆ। ਜਿਨ੍ਹਾਂ ਦੀ ਮੌਕੇ ਤੇ ਮੌ+ਤ ਹੋ ਚੁੱਕੀ ਸੀ। ਦੋਵੇਂ ਨੌਜਵਾਨ ਦੀ ਪਛਾਣ ਸਿਮਰਨਜੀਤ ਸਿੰਘ ਪੁੱਤਰ ਰਵਿੰਦਰ ਸਿੰਘ (25) ਤੇ ਸੁਖਜਿੰਦਰ ਸਿੰਘ ਪੁੱਤਰ ਸਰੂਪ ਸਿੰਘ (23) ਵਾਸੀ ਦੋਵੇਂ ਟੇਰਕਿਆਣਾ ਵਜੋਂ ਹੋਈ ਹੈ।ਜਿਵੇਂ ਹੀ ਇਸ ਘਟਨਾ ਸੂਚਨਾ ਪਿੰਡ ਪੁੱਜੀ ਤਾਂ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਦੋਵੇਂ ਨੌਜਵਾਨ ਮਾਪਿਆਂ ਦੇ ਇਕਲੌਤੇ ਪੁੱਤਰ ਸਨ। ਦੋਵੇਂ ਨੌਜਵਾਨਾਂ ਦੇ ਪਰਿਵਾਰ ਖੇਤੀਬਾੜੀ ਨਾਲ ਸਬੰਧਤ ਰਖਦੇ ਹਨ। ਦੋਵੇਂ ਨੌਜਵਾਨਾਂ ਦੇ ਪਰਿਵਾਰਾਂ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਇਨ੍ਹਾਂ ਦੋਵੇਂ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਭਾਰਤ ਲਿਆਉਣ ਦੇ ਯਤਨ ਕੀਤੇ ਜਾਣ ਤਾਂ ਜੋ ਅਸੀਂ ਆਪਣੇ ਪੁੱਤਰਾਂ ਦਾ ਅੰਤਿਮ ਸੰਸਕਾਰ ਆਪਣੇ ਹੱਥੀ ਕਰ ਸਕਿਏ।