Prime Punjab Times

Latest news
*ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ KMS ਕਾਲਜ ਦੇ ਬੀ.ਸੀ.ਏ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ
ADVERTISEMENT
You are currently viewing ਗੜ੍ਹਦੀਵਾਲਾ : ਦੌਸੜਕਾ ਵਿਖੇ ਵਾਪਰਿਆ ਵੱਡਾ ਹਾਦਸਾ,ਪ੍ਰਭਾਤ ਫੇਰੀ ਦੌਰਾਨ ਸੰਗਤ ਨੂੰ ਤੇਜ ਰਫਤਾਰ ਕਾਰ ਨੇ ਕੁਚਲਿਆ,ਇੱਕ ਦੀ ਮੌਤ 5 ਗੰਭੀਰ ਜਖਮੀ

ਗੜ੍ਹਦੀਵਾਲਾ : ਦੌਸੜਕਾ ਵਿਖੇ ਵਾਪਰਿਆ ਵੱਡਾ ਹਾਦਸਾ,ਪ੍ਰਭਾਤ ਫੇਰੀ ਦੌਰਾਨ ਸੰਗਤ ਨੂੰ ਤੇਜ ਰਫਤਾਰ ਕਾਰ ਨੇ ਕੁਚਲਿਆ,ਇੱਕ ਦੀ ਮੌਤ 5 ਗੰਭੀਰ ਜਖਮੀ

ਗੜ੍ਹਦੀਵਾਲਾ,17 ਫਰਵਰੀ (ਚੌਧਰੀ /ਯੋਗੇਸ਼ ਗੁਪਤਾ ) :  ਅੱਜ ਸਵੇਰੇ 6 ਵਜੇ ਦੇ ਕਰੀਬ ਕਾਰ ਚਾਲਕ ਨੇ ਮਾਰੀ ਜਬਰਦਸ਼ਤ ਟੱਕਰ ਨਾਲ ਤੇ 5 ਦੇ ਜਖ਼ਮੀ ਅਤੇ ਇਕ ਔਰਤ ਦੀ ਮੌਤ  ਹੋਣ  ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਿੰਡ ਪੰਡੋਰੀ ਸੂਮਲਾਂ ਵਿਖੇ ਗੁਰੂ ਰਵਿਦਾਸ ਦਾ ਗੁਰਪੂਰਬ ਮਨਾਉਣ ਲਈ ਅੱਜ ਸਵੇਰੇ 06 ਵਜੇ ਦੇ ਕਰੀਬ ਪ੍ਰਭਾਤ ਫੇਰੀ ਕੱਢੀ ਹੋਈ ਸਸੀ ਤਾ ਹੁਸ਼ਿਆਰਪੁਰ ਦਸੂਹਾ ਰੋਡ ਕਾਰ ਨੰ:ਪੀ.ਬੀ.24ਬੀ8008 ਨੇ ਸੰਗਤ ਨੂੰ ਦਰੜਦੀ ਹੋਈ ਖੇਤ ਵਿਚ ਪਲਟ ਗਈ। ਕਾਰ ਨੇ ਗੁਰਮੀਤ ਕੌਰ ਪਤਨੀ ਗੁਰਮੇਲ,ਤਜਿੰਦਰ ਸਿੰਘ ਪੁੱਤਰ ਸਤਨਾਮ ਸਿੰਘ, ਜਸਵਿੰਦਰ ਕੌਰ ਪਤਨੀ ਮੁਖਤਿਆਰ ਸਿੰਘ, ਪਰਮਜੀਤ ਕੌਰ ਪਤਨੀ ਲਖਵਿੰਦਰ ਸਿੰਘ ਗੁਰਬਖਸ ਸਿੰਘ ਪੁੱਤਰ ਬਾਰੂ ਰਾਮ ਵਾਸੀ ਪੰਡੋਰੀ ਸੂਮਲਾਂ ਨੂੰ ਜਖ਼ਮੀ ਕਰ ਦਿੱਤਾ ਤੇ ਇਨ੍ਹਾਂ ਨੂੰ ਪੀ.ਐਚ.ਸੀ.ਭੂੰਗਾ ਦਾਖਲ ਕਰਵਾਇਆ ਗਿਆ। ਜਸਵਿੰਦਰ ਕੌਰ 45 ਸਾਲ ਨੂੰ ਡਾਕਟਰ ਨੇ ਮ੍ਰਿਤਕ ਐਲਾਨ ਦਿੱਤਾ। ਭੂੰਗਾ ਪੁਲਸ ਨੇ ਜਸਵਿੰਦਰ ਕੌਰ ਦੀ ਲਾਸ਼ ਨੂੰ ਕਬਜੇ ਵਿਚ ਲੈਕੇ ਉਸ ਦਾ ਪੋਸਟਮਾਰਟਮ ਸਿਵਲ ਹਸਪਤਾਲ ਹੁਸ਼ਿਆਰਪੁਰ ਤੋ ਕਰਵਾਇਆ ਜਾ ਰਿਹਾ ਹੈ।ਪੁਲਿਸ ਨੇ ਕਾਰ ਚਾਲਕ ਰਜਿੰਦਰ ਸਿੰਘ ਪੁੱਤਰ ਭਜ਼ਨ ਸਿੰਘ ਵਾਸੀ ਸੋਤਲਾ ਨੂੰ ਕਾਬੂ ਕਰਕੇ ਉਸ ਖਿਲਾਫ ਧਾਰਾ 279,337,338,304-ਏ,ਆਈ.ਪੀ.ਅਧੀਨ ਕੇਸ  ਰਜਿਸਟਿਡ ਕਰਕੇ ਅਗਲੀ ਕਾਰਵਾਈ ਸਰੂ ਕਰ ਦਿੱਤੀ ਹੈ।