ਗੜ੍ਹਦੀਵਾਲਾ 29 ਜਨਵਰੀ (ਚੌਧਰੀ) : ਮਾਨਯੋਗ ਜਿਲ੍ਹਾ ਚੋਣਕਾਰ ਅਫ਼ਸਰ ਹੁਸ਼ਿਆਰਪੁਰ ਮੈਡਮ ਅਪਨੀਤ ਰਿਆਤ ਦੇ ਦਿਸ਼ਾ ਨਿਰਦੇਸ਼ਾਂ ਹੇਠ, ਦਰਬਾਰਾ ਸਿੰਘ ਰੰਧਾਵਾ ਰਿਟਰਨਿੰਗ ਅਫ਼ਸਰ ਉੜਮੁੜ ਦੀ ਰਹਿਨੁਮਾਈ ਅਤੇ ਗੁਰਸ਼ਰਨ ਸਿੰਘ ਜਿਲ੍ਹਾ ਸਿੱਖਿਆ ਅਫ਼ਸਰ ਹੁਸ਼ਿਆਰਪੁਰ, ਸ਼ੈਲੇੰਦਰ ਠਾਕੁਰ ਜਿਲ੍ਹਾ ਨੋਡਲ ਅਫ਼ਸਰ (ਇ ਐਲ ਸੀ) ਦੀ ਯੋਗ ਅਗਵਾਈ ਹੇਠ ਘੱਟ ਗਿਣਤੀ ਵੋਟਾਂ ਪਾਉਣ ਵਾਲੇ ਬੂਥਾਂ ਦੇ ਵੋਟਰਾਂ ਨੂੰ ਚੌਣ ਬੂਥ ਸਾਖ਼ਰਤਾ ਮੁਹਿੰਮ ਅਧੀਨ ਵੋਟਾਂ ਪਾਉਣ ਲਈ ਜਾਗਰੂਕ ਕਰਨ ਲਈ ਨੁੱਕੜ ਨਾਟਕ ਕਰਵਾਇਆ ਗਿਆ। ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਡਾ ਕੁਲਦੀਪ ਸਿੰਘ ਮਨਹਾਸ, ਸਹਾਇਕ ਸਵੀਪ ਨੋਡਲ ਅਫ਼ਸਰ ਉੜਮੁੜ ਨੇ ਕਿਹਾ ਕਿ ਉੜਮੁੜ 41 ਦੇ ਘੱਟ ਗਿਣਤੀ ਵੋਟਾਂ ਪਾਉਣ ਵਾਲੇ ਬੂਥਾਂ ਦੇ ਵੋਟਰਾਂ ਦਾ ਸੈਮੀਨਾਰ ਦੇ ਮਾਧਿਅਮ ਨਾਲ ਪ੍ਰੋਫੈਸਰ ਦਕਸ਼ ਸੋਹਲ,ਪ੍ਰੇਰਿਤ ਕੀਤਾ ਗਿਆ ਤਾਂ ਜੋ ਉਹ ਵੱਧ ਤੋਂ ਵੱਧ ਆਪਣੇ ਵੋਟ ਪਾਉਣ ਦੇ ਹੱਕ ਦਾ ਇਸਤੇਮਾਲ ਕਰਨ। ਅੱਜ ਦੀ ਲੜੀ ਵਿੱਚ ਉੜਮੁੜ ਦੇ ਵੋਟਰਾਂ ਨੂੰ ਆਨ ਲਾਇਨ ਮਾਧਿਅਮ ਨਾਲ ਜ਼ੂਮ ਐਪ ਦੇ ਪਲੇਟਫਾਰਮ ਰਾਹੀਂ ਜੋੜਿਆ ਗਿਆ। ਇਸ ਮੌਕੇ ਤੇ ਸੁਪਰਵਾਈਜਰ ਸਹਿਬਾਨ, ਬੀ ਐਲ ਓ ਸਹਿਬਾਨ ਅਤੇ ਵੋਟਰ ਹਾਜ਼ਿਰ ਸਨ।
*ਚੋਣ ਬੂਥ ਸਾਖ਼ਰਤਾ ਮੁਹਿੰਮ ਅਧੀਨ ਵੋਟਾਂ ਪਾਉਣ ਲਈ ਵੋਟਰਾਂ ਨੂੰ ਸੈਮੀਨਾਰ ਕਰਕੇ ਕੀਤਾ ਜਾਗਰੂਕ*
- Post published:January 29, 2022
You Might Also Like
ਡਰੱਗ ਡਿਸਪੋਜਲ ਕਮੇਟੀ ਵਲੋਂ ਭਾਰੀ ਮਾਤਰਾ ‘ਚ ਨਸ਼ਟ ਕਰਵਾਏ ਨਸ਼ੀਲੇ ਪਦਾਰਥ
दिल्ली में खिला भाजपा का कमल,आप को जनता ने नकारा – हरसिमरत साही
SDM ਦਸੂਹਾ ਓਜਸਵੀ ਨੇ ਪਿੰਡ ਮਸਤੀਵਾਲ ਵਿਖੇ ਲੱਗਣ ਜਾ ਰਹੇ ਲੋਕ ਸ਼ਿਕਾਇਤ ਨਿਵਾਰ ਕੈਂਪ ਵਾਲੀ ਜਗ੍ਹਾ ਦਾ ਲਿਆ ਜਾਇਜ਼ਾ
552 ਬੋਤਲਾਂ ਨਜਾਇਜ ਸ਼ਰਾਬ ਸਮੇਤ ਇਨੋਵਾ ਕਾਰ ਨੂੰ ਪੁਲਿਸ ਨੇ ਕੀਤਾ ਕਾਬੂ,ਦੋਸ਼ੀ ਮੌਕੇ ਤੋਂ ਫਰਾਰ







