Prime Punjab Times

Latest news
ਦਸੂਹਾ ਚ ਐਨ ਆਰ ਆਈ ਦੇ ਹੋਏ ਕਤਲ ਦੇ ਦੋਸ਼ੀਆਂ ਨੂੰ ਪੁਲਿਸ ਨੇ ਕੀਤਾ ਕਾਬੂ  ਅੱਡਾ ਬੈਰੀਅਰ ਤੇ 2 ਗੱਡੀਆਂ ਦੀ ਹੋਈ ਟੱਕਰ,ਸਪਾਰਕਿੰਗ ਹੋਣ ਤੇ ਦੋਵੇਂ ਗੱਡੀਆਂ ਅੱਗ ਦੀ ਭੇਂਟ ਚੜ੍ਹੀਆਂ ਕੰਪਿਉਟਰ ਵਿਭਾਗ ਵਲੋਂ ਸਾਈਬਰ ਜਾਗਰੂਕਤਾ ਦਿਵਸ ਮੌਕੇ ਵਿਸ਼ੇਸ਼ ਲੈਕਚਰ ਕਰਵਾਇਆ ਐਨ.ਐਸ.ਐਸ.ਵਿਭਾਗ ਵੱਲੋਂ ਵਿਸ਼ਵ ਕੈਂਸਰ ਦਿਵਸ ਮਨਾਇਆ ਕੈਂਸਰ ਦੀ ਬਿਮਾਰੀ ਦੀ ਪਛਾਣ ਸਬੰਧੀ ਸਾਨੂੰ ਜਾਗਰੂਕ ਹੋੋਣ ਦੀ ਲੋੋੜ :- ਡਾ. ਹਰਜੀਤ ਸਿੰਘ ਰਿਸਰਸ ਮੈਥਡੌਲੋਜੀ ਅਤੇ ਇੰਟਲੈਕਚੁਅਲ ਪ੍ਰੋਪਰਟੀ ਰਾਈਟਸ ਤੇ ਵਿਸ਼ੇਸ਼ ਸੈਮੀਨਾਰ डी ए वी पब्लिक स्कूल गढ़दीवाला में करवाई गई जल बचाओ गतिविधि ਗਰੀਨ ਸਕੂਲ ਪ੍ਰੋਗਰਾਮ : ਹੁਸ਼ਿਆਰਪੁਰ ਨੂੰ ਦੇਸ਼ ਭਰ ’ਚੋਂ ਮਿਲਿਆ  ’ਬੈਸਟ ਗਰੀਨ ਡਿਸਟ੍ਰਿਕਟ’ ਐਵਾਰਡ *ਐਨ ਪੀ ਐਸ ਪੀੜਿਤ ਮੁਲਾਜਮਾਂ ਨੇ ਯੂ ਪੀ ਐਸ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ* ਰਸਾਇਣ ਵਿਭਾਗ ਵੱਲੋਂ 'ਭਾਰਤੀ ਗਿਆਨ ਪ੍ਰਣਾਲੀ' ਉੱਪਰ ਵਿਸ਼ੇਸ਼ ਲੈਕਚਰ ਕਰਵਾਇਆ

Home

ADVERTISEMENT
ADVERTISEMENT ADVTISEMENT ADVERTISEMENT ADVERTISEMENT
You are currently viewing ਪਿੰਡ ਵਜੀਦੋਵਾਲ ‘ਚ ਕਰਵਾਇਆ ਨਸ਼ਿਆਂ ਅਤੇ ਜੁਰਮ ਨੂੰ ਠੱਲ੍ਹ ਪਾਉਣ ਸਬੰਧੀ ਜਾਗਰੁਕਤਾ ਸੈਮੀਨਾਰ

ਪਿੰਡ ਵਜੀਦੋਵਾਲ ‘ਚ ਕਰਵਾਇਆ ਨਸ਼ਿਆਂ ਅਤੇ ਜੁਰਮ ਨੂੰ ਠੱਲ੍ਹ ਪਾਉਣ ਸਬੰਧੀ ਜਾਗਰੁਕਤਾ ਸੈਮੀਨਾਰ

ਫਗਵਾੜਾ 10 ਜਨਵਰੀ (ਲਾਲੀ)

ਮੁਹਿੰਮ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਦੇਣ ਲੋਕ : ਡੀ.ਐਸ.ਪੀ. ਭਾਰਤ ਭੂਸ਼ਣ

: ਪੇਂਡੂ ਇਲਾਕਿਆਂ ਵਿਚ ਨਸ਼ਿਆਂ ਦੀ ਵਿਕਰੀ ਅਤੇ ਹਰ ਤਰ੍ਹਾਂ ਦੇ ਜੁਰਮ ਦੀ ਰੋਕਥਾਮ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਐਸ.ਐਸ.ਪੀ. ਕਪੂਰਥਲਾ ਗੌਰਵ ਤੂਰਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐਸ.ਪੀ. ਫਗਵਾੜਾ ਰੁਪਿੰਦਰ ਕੌਰ ਭੱਟੀ ਦੀ ਰਹਿਨੁਮਾਈ ਹੇਠ ਇਕ ਜਾਗਰੂਕਤਾ ਸੈਮੀਨਾਰ ਬਲਾਕ ਫਗਵਾੜਾ ਦੇ ਪਿੰਡ ਵਜੀਦੋਵਾਲ ਵਿਖੇ ਕਰਵਾਇਆ ਗਿਆ। ਐਸ.ਐਚ.ਓ. ਸਦਰ ਬਲਵਿੰਦਰ ਸਿੰਘ ਭੁੱਲਰ ਦੀ ਦੇਖਰੇਖ ਹੇਠ ਆਯੋਜਿਤ ਇਸ ਜਾਗਰੁਕਤਾ ਸੈਮੀਨਾਰ ਵਿਚ ਡੀ.ਐਸ.ਪੀ. ਫਗਵਾੜਾ ਭਾਰਤ ਭੂਸ਼ਣ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਉਹਨਾਂ ਨੇ ਹਾਜਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਡੀ.ਜੀ.ਪੀ. ਗੌਰਵ ਯਾਦਵ ਦੀ ਅਗਵਾਈ ਹੇਠ ਆਰੰਭੀ ਮੁਹਿਮ ਤਹਿਤ ਕਪੂਰਥਲਾ ਜ਼ਿਲ੍ਹੇ ਵਿਚ ਪੁਲਿਸ ਪ੍ਰਸ਼ਾਸਨ ਵੱਲੋਂ ਹਰ ਪਿੰਡ ਵਿੱਚ ਪੁਲਿਸ ਪਬਲਿਕ ਮੀਟਿੰਗ ਕੀਤੀ ਜਾ ਰਹੀ ਹੈ। ਜਿਸ ਦਾ ਉਦੇਸ਼ ਨਸ਼ੇ ਵੱਲ ਜਾ ਰਹੀ ਨੌਜਵਾਨ ਪੀੜ੍ਹੀ ਨੂੰ ਇਸ ਬੁਰਾਈ ਦੇ ਹੋਣ ਵਾਲੇ ਨੁਕਸਾਨ ਬਾਰੇ ਜਾਗਰੁਕ ਕਰਨਾ ਹੈ, ਤਾਂ ਜੋ ਨਸ਼ਿਆਂ ਨੂੰ ਪੂਰੀ ਤਰ੍ਹਾਂ ਦੇ ਨਾਲ ਠੱਲ੍ਹ ਪੈ ਸਕੇ। ਉਹਨਾਂ ਕਿਹਾ ਕਿ ਜੋ ਨੌਜਵਾਨ ਨਸ਼ੇ ਦੇ ਆਦੀ ਹਨ ਅਤੇ ਨਸ਼ਾ ਛੱਡਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਨਸ਼ਾ ਛਡਾਊ ਕੇਂਦਰਾਂ ਵਿੱਚ ਭੇਜਣ ਦਾ ਉਪਰਾਲਾ ਕੀਤਾ ਜਾਵੇ। ਪੁਲਿਸ ਵੀ ਇਸ ਵਿਚ ਪੰਚਾਇਤਾਂ ਅਤੇ ਸਬੰਧਤ ਪਰਿਵਾਰਾਂ ਦਾ ਸਹਿਯੋਗ ਕਰੇਗੀ। ਉਹਨਾਂ ਹਦਾਇਤ ਕੀਤੀ ਕਿ ਜੇਕਰ ਕੋਈ ਵਿਅਕਤੀ ਨਸ਼ਿਆਂ ਦੀ ਤਸਕਰੀ ਕਰਦਾ ਹੈ ਤਾਂ ਉਸਦੀ ਸੂਚਨਾ ਤੁਰੰਤ ਥਾਣੇ ਵਿੱਚ ਦਿੱਤੀ ਜਾਵੇ। ਜੇਕਰ ਸੂਚਨਾ ਦੇਣ ਵਾਲਾ ਵਿਅਕਤੀ ਚਾਹੇ ਤਾਂ ਉਸਦਾ ਨਾਮ ਤੇ ਪਤਾ ਗੁਪਤ ਰੱਖਿਆ ਜਾਵੇਗਾ। ਐਸ.ਐਚ.ਓ. ਬਲਵਿੰਦਰ ਸਿੰਘ ਭੁੱਲਰ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਡਰੱਗ ਦਾ ਨਸ਼ਾ ਬਹੁਤ ਹੀ ਭਿਆਨਕ ਨਸ਼ਾ ਹੈ। ਇੱਕ ਵਾਰੀ ਇਸ ਦੀ ਲਤ ਲਗ ਜਾਵੇ ਤਾਂ ਬਹੁਤ ਮੁਸ਼ਕਲ ਦੇ ਨਾਲ ਛੱਡ ਹੁੰਦੀ ਹੈ। ਅਜਿਹੇ ਨਸ਼ੇ ਘਰ ਤੇ ਪਰਿਵਾਰ ਨੂੰ ਤਬਾਹੀ ਵਲ ਲੈ ਜਾਂਦੇ ਹਨ। ਸਰਪੰਚ ਰਿੰਪਲ ਕੁਮਾਰ ਨੇ ਪੁਲਿਸ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਭਰੋਸਾ ਦਿੱਤਾ ਕਿ ਪੰਚਾਇਤ ਵਲੋਂ ਪੁਲਿਸ ਨੂੰ ਨਸ਼ਿਆਂ ਦਾ ਕਾਰੋਬਾਰ ਅਤੇ ਹਰ ਤਰ੍ਹਾਂ ਦੇ ਜੁਰਮਾਂ ਦੇ ਖਾਤਮੇਂ ਵਿਚ ਪੂਰਾ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਰਿਟਾ. ਇੰਸਪੈਕਟਰ ਰਮਨ ਕੁਮਾਰ, ਮੁਕੇਸ਼ ਕੁਮਾਰ ਮੁਨਸ਼ੀ ਵਜੀਦੋਵਾਲ, ਪੰਚਾਇਤ ਮੈਂਬਰ ਪੰਡਿਤ ਅਸ਼ੋਕ ਕੁਮਾਰ, ਸੰਜੀਵ ਕੁਮਾਰ, ਸੰਤੋਸ਼ ਰਾਣੀ, ਸਾਬਕਾ ਪੰਚਾਇਤ ਮੈਂਬਰ ਗੌਰਵ ਸ਼ਰਮਾ, ਨੰਬਰਦਾਰ ਸਤੀਸ਼ ਕੁਮਾਰ ਤੇ ਸੋਮਨਾਥ, ਪਵਨ ਕੁਮਾਰ, ਕੇਸ਼ਾ ਵਜੀਦੋਵਾਲ, ਦੇਵਾਂਸ਼ ਸ਼ਰਮਾ, ਚੰਦਰ ਮੋਹਨ, ਸ਼ਿਵ ਰਾਮ, ਮੋਹਨ ਲਾਲ, ਹਰਨੇਕ ਕੁਮਾਰ, ਗੁਰਦੇਵ ਰਾਮ, ਮਨਜੀਤ ਲਾਲ, ਸੋਹਨ ਲਾਲ, ਸੀਮਾ ਰਾਣੀ, ਬੀਬੀ ਸ਼ਿੰਦੋ, ਦੀਪਾ ਵਜੀਦੋਵਾਲ, ਰਾਜਕੁਮਾਰ, ਵਿਸ਼ਾਲ ਭਾਰਦਵਾਜ, ਰਵੀ ਦੱਤ, ਬਲਰਾਮ ਕੁਮਾਰ, ਸੁਰੇਸ਼ ਕੁਮਾਰ ਬਿੱਲਾ, ਚਮਨ ਲਾਲ, ਦੇਸਰਾਜ, ਬਲਿਹਾਰ ਲਾਲ ਆਦਿ ਹਾਜਰ ਸਨ।
ਤਸਵੀਰ ਸਮੇਤ।

error: copy content is like crime its probhihated