Prime Punjab Times

Latest news
ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ* ਸੀ.ਐਚ.ਸੀ ਭੂੰਗਾ ਵਿਖੇ ਸਵਾਈਨ ਫਲੂ ਸੰਬੰਧੀ ਕੀਤਾ ਜਾਗਰੂਕ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿਲਾ ਪੱਧਰੀ ਵੁਸੂ ਮੁਕਾਬਲੇ 'ਚ ਮਾਰੀਆਂ ਮੱਲ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ KMS ਕਾਲਜ ਦੇ ‘ਟੈਲੇਂਟ ਹੰਟ ਫਿਏਸਟਾ-2026’ ਦੌਰਾਨ ਨਵੇਂ ਵਿਦਿਆਰਥੀਆਂ ਨੇ ਵਿਖਾਏ ਪ੍ਰਤਿਭਾ ਦੇ ਜੌਹਰ *ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਪੰਜਾਬ ਵੱਲੋਂ ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਦੀ ਸਮੱਸਿਆ ਸਬੰਧੀ ਬਿਜਲੀ ਬੋਰਡ ਡਿਵੀਜ਼... *ਮੀਟਿੰਗਾਂ ਤੋਂ ਭੱਜਣ ਵਾਲੇ ਮੁੱਖ ਮੰਤਰੀ ਦਾ ਗੜ੍ਹਦੀਵਾਲਾ ਵਿੱਚ ਫੂਕਿਆ ਜਾਵੇਗਾ ਪੁਤਲਾ : ਪ੍ਰਿੰਸ ਪਲਿਆਲ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਕਾਂਗਰਸ ਵੱਲੋਂ ਰੋਸ ਮਾਰਚ, ਮੋਦੀ ਸਰਕਾਰ ਦਾ ਪੁਤਲਾ ਫੂਕਿਆ*
ADVERTISEMENT
You are currently viewing ਗੜ੍ਹਦੀਵਾਲਾ : 6570 ਐਮ ਐਲ ਨਜਾਇਜ ਸ਼ਰਾਬ ਸਮੇਤ ਇੱਕ ਔਰਤ ਕਾਬੂ

ਗੜ੍ਹਦੀਵਾਲਾ : 6570 ਐਮ ਐਲ ਨਜਾਇਜ ਸ਼ਰਾਬ ਸਮੇਤ ਇੱਕ ਔਰਤ ਕਾਬੂ

ਗੜ੍ਹਦੀਵਾਲਾ 15 ਜਨਵਰੀ (ਚੌਧਰੀ / ਯੋਗੇਸ਼ ਗੁਪਤਾ ) : ਸਥਾਨਕ ਪੁਲਿਸ ਨੇ ਨਜਾਇਜ ਸ਼ਰਾਬ ਸਮੇਤ ਇੱਕ ਔਰਤ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਮੁਲਜ਼ਮ ਦੀ ਪਛਾਣ ਨੀਲਮ ਵਾਸੀ ਜੌਹਲਾਂ ਵਜੋਂ ਹੋਈ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਏ ਐਸ ਆਈ ਦੀਦਾਰ ਸਿੰਘ ਆਪਣੇ ਸਾਥੀ ਕਰਮਚਾਰੀ ਗੁਰਪ੍ਰੀਤ ਸਿੰਘ, LICT ਅਮਨਦੀਪ ਕੌਰ, ਪੀ ਐਚ ਜੀ ਬਲਵੀਰ ਸਿੰਘ ਦੇ ਨਾਲ ਬਾ ਸਵਾਰੀ ਪ੍ਰਾਈਵੇਟ ਵਹੀਕਲਾ ਬਾ ਸਿਲਸਿਲਾ ਇਲਾਕਾ ਗੁਸਤ ਬਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਅੰਬਾਲਾ ਜੱਟਾਂ ,ਧੁੱਗਾ ਕਲਾਂ,ਜੌਹਲਾਂ ਆਦਿ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਗਸਤ ਕਰਦੀ ਹੋਈ ਫੋਕਲ ਪੁਆਇੰਟ ਜੌਹਲਾਂ ਪਾਸ ਪੁੱਜੇ ਤਾਂ ਪਿੰਡ ਜੋਹਲਾਂ ਵਾਲੀ ਸਾਈਡ ਤੋਂ ਇੱਕ ਔਰਤ ਵਜਨਦਾਰ ਕੈਨੀ ਪਲਾਸਟਿਕ ਪਾਸ ਬੈਠੀ ਦਿਖਾਈ ਦਿੱਤੀ ਜੋ ਪਰਾਈਵੇਟ ਵਹਿਕਲਾ ਦੀ ਲਾਈਟ ਪੈਣ ਤੇ ਉੱਥੇ ਯਕਦਮ ਖੇਤਾਂ ਨੂੰ ਖਿਸਕਣ ਲੱਗੀ। ਜਿਸ ਨੂੰ ਸ਼ੱਕ ਦੀ ਬਿਨਾਹ ਤੇ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ। ਜਿਸ ਨੇ ਆਪਣਾ ਨਾਮ ਨੀਲਮ ਪਤਨੀ ਜਸਵੰਤ ਸਿੰਘ ਵਾਸੀ ਜੌਹਲਾਂ ਥਾਣਾ ਗੜਦੀਵਾਲਾ ਦੱਸਿਆ। ਜਿਸ ਦੇ ਵਜਨਦਾਰ ਕੈਨੀ ਪਲਾਸਟਿਕ ਦਾ ਮੂੰਹ ਖੋਲ ਕੇ ਚੈੱਕ ਕੀਤਾ ਤਾਂ ਕੈਨੀ ਪਲਾਸਟਿਕ ਵਿੱਚੋਂ ਸਰਾਬ ਨਜਾਇਜ ਬ੍ਰਾਮਦ ਹੋਈ। ਜਿਸਨੂੰ ਮਿਣਤੀ ਦਾ ਯੋਗ ਪ੍ਰਬੰਧ ਕਰਕੇ ਬ੍ਰਾਮਦ ਸ਼ਰਾਬ ਨੂੰ ਟੱਬ ਵਿੱਚ ਪਾ ਕੇ ਬ੍ਰਾਮਦ ਸ਼ਰਾਬ ਵਿੱਚੋਂ ਇੱਕ ਪਾਉਂਆ ਨਮੂਨਾ ਵਜਨੀ 180 ML ਸ਼ਰਾਬ ਨਜਾਇਜ ਵੱਖ ਕੱਢ ਕੇ ਬਾਕੀ ਬਚਦੀ ਸ਼ਰਾਬ ਨਜਾਇਜ ਦੀ ਮਿਣਤੀ ਕੀਤੀ ਜੋ ਕੁੱਲ 6570 ML ਹੋਈ ।ਪੁਲਿਸ ਵਲੋਂ ਦੋਸ਼ੀ ਨੀਲਮ ਪਤਨੀ ਜਸਵੰਤ ਸਿੰਘ ਵਾਸੀ ਜੋਹਲਾਂ ਕੋਲੋਂ ਨਜਾਇਜ ਸ਼ਰਾਬ ਮਿਲਣ ਤੇ ਜੁਰਮ 61-1-14 ਐਕਸਾਈਜ਼ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।