Prime Punjab Times

Latest news
ਬੇਗਮਪੁਰਾ ਟਾਈਗਰ ਫੋਰਸ ਨੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ, 11 ਫਰਵਰੀ ਨੂੰ ਸਾਰੇ ਸਰਕਾਰੀ ਅਦਾਰਿਆਂ ਵਿੱਚ ਅੱਧੇ ... ਇਤਿਹਾਸ ਵਿਭਾਗ ਵਲੋਂ ਨੈਤਿਕ ਕਦਰਾਂ ਕੀਮਤਾਂ ਤੇ ਇੱਕ ਵਿਸ਼ੇਸ਼ ਲੈਕਚਰ ਕਰਵਾਇਆ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ, ਪੰਜਾਬ ਸਰਕਾਰ ਤਨਖਾਹ ਕਮਿਸ਼ਨ ਦੇ ਬਕਾਏ ਜਾਰੀ ਕਰੇ : ਨਰੇਸ਼ ਕੁਮਾਰ ਦਸੂਹਾ ਚ ਐਨ ਆਰ ਆਈ ਦੇ ਹੋਏ ਕਤਲ ਦੇ ਦੋਸ਼ੀਆਂ ਨੂੰ ਪੁਲਿਸ ਨੇ ਕੀਤਾ ਕਾਬੂ  ਅੱਡਾ ਬੈਰੀਅਰ ਤੇ 2 ਗੱਡੀਆਂ ਦੀ ਹੋਈ ਟੱਕਰ,ਸਪਾਰਕਿੰਗ ਹੋਣ ਤੇ ਦੋਵੇਂ ਗੱਡੀਆਂ ਅੱਗ ਦੀ ਭੇਂਟ ਚੜ੍ਹੀਆਂ ਕੰਪਿਉਟਰ ਵਿਭਾਗ ਵਲੋਂ ਸਾਈਬਰ ਜਾਗਰੂਕਤਾ ਦਿਵਸ ਮੌਕੇ ਵਿਸ਼ੇਸ਼ ਲੈਕਚਰ ਕਰਵਾਇਆ ਐਨ.ਐਸ.ਐਸ.ਵਿਭਾਗ ਵੱਲੋਂ ਵਿਸ਼ਵ ਕੈਂਸਰ ਦਿਵਸ ਮਨਾਇਆ ਕੈਂਸਰ ਦੀ ਬਿਮਾਰੀ ਦੀ ਪਛਾਣ ਸਬੰਧੀ ਸਾਨੂੰ ਜਾਗਰੂਕ ਹੋੋਣ ਦੀ ਲੋੋੜ :- ਡਾ. ਹਰਜੀਤ ਸਿੰਘ ਰਿਸਰਸ ਮੈਥਡੌਲੋਜੀ ਅਤੇ ਇੰਟਲੈਕਚੁਅਲ ਪ੍ਰੋਪਰਟੀ ਰਾਈਟਸ ਤੇ ਵਿਸ਼ੇਸ਼ ਸੈਮੀਨਾਰ डी ए वी पब्लिक स्कूल गढ़दीवाला में करवाई गई जल बचाओ गतिविधि

Home

ADVERTISEMENT
ADVERTISEMENT ADVTISEMENT ADVERTISEMENT ADVERTISEMENT
You are currently viewing ਪਿੰਡ ਜਲੋਟਾ ਵਿਖੇ ਹੋਏ ਗੋਲੀ ਕਾਂਡ ਮਾਮਲੇ ‘ਚ ਨਾਮਜ਼ਦ ਦੋ ਨੌਜਵਾਨਾਂ ਨੂੰ ਦਸੂਹਾ ਪੁਲਿਸ ਨੇ ਇੱਕ ਪਿਸਟਲ ਤੇ ਮੈਗਜ਼ੀਨ ਸਮੇਤ ਕੀਤਾ ਗ੍ਰਿਫਤਾਰ

ਪਿੰਡ ਜਲੋਟਾ ਵਿਖੇ ਹੋਏ ਗੋਲੀ ਕਾਂਡ ਮਾਮਲੇ ‘ਚ ਨਾਮਜ਼ਦ ਦੋ ਨੌਜਵਾਨਾਂ ਨੂੰ ਦਸੂਹਾ ਪੁਲਿਸ ਨੇ ਇੱਕ ਪਿਸਟਲ ਤੇ ਮੈਗਜ਼ੀਨ ਸਮੇਤ ਕੀਤਾ ਗ੍ਰਿਫਤਾਰ

ਦਸੂਹਾ (ਚੌਧਰੀ) 

17 ਜੂਨ : ਬੀਤੇ ਦਿਨੀ ਪਿੰਡ ਜਲੋਟਾ ਵਿਖੇ ਹੋਏ ਗੋਲੀ ਕਾਂਡ ਮਾਮਲੇ ਵਿਚ ਨਾਮਜਦ ਦੋ ਨੌਜਵਾਨਾਂ ਨੂੰ ਦਸੂਹਾ ਪੁਲਿਸ ਨੇ ਇੱਕ ਪਿਸਟਲ ਤੇ ਮੈਗਜ਼ੀਨ ਸਮੇਤ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਮਨਜੀਤ ਸਿੰਘ ਵਾਸੀ ਬਗਾਲੀਪੁਰ ਥਾਣਾ ਦਸੂਹਾ ਜਿਲ੍ਹਾ ਹੁਸ਼ਿਆਰਪੁਰ ਅਤੇ ਜਸਵੰਤ ਕੁਮਾਰ ਉਰਫ ਟੋਨੀ ਪੁੱਤਰ ਨਿੰਬੂ ਰਾਮ ਵਾਸੀ ਪ੍ਰੇਮ ਨਗਰ ਗਲੀ ਨੰਬਰ 1 ਮਕਾਨ ਨੰਬਰ 1685 ਜਲੰਧਰ ਥਾਣਾ ਰਾਮਾਮੰਡੀ ਜਿਲ੍ਹਾ ਜਲੰਧਰ ਵਜੋਂ ਹੋਈ ਹੈ।

ਜਿਲ੍ਹਾ ਹੁਸ਼ਿਆਰਪੁਰ ਦੇ ਸੀਨੀਅਰ ਪੁਲਿਸ ਕਪਤਾਨ ਸਰਤਾਜ ਸਿੰਘ ਚਾਹਲ ਆਈ.ਪੀ.ਐਸ. ਜੀ ਦੇ ਦਿਸ਼ਾ ਨਿਰਦੇਸ਼ਾ ਅਤੇ  ਬਲਬੀਰ ਸਿੰਘ ਪੀ.ਪੀ.ਐਸ, ਉਪ ਕਪਤਾਨ ਪੁਲਿਸ, ਸਬ ਡਵੀਜ਼ਨ ਦਸੂਹਾ ਜੀ ਦੀ ਨਿਗਰਾਨੀ ਹੇਠ ਥਾਣਾ ਦਸੂਹਾ ਵਿਖੇ ਮੁੱਕਦਮਾ ਨੰਬਰ 108 ਮਿਤੀ 10/06/23 ਅ/ਧ 307,323, 506,148,149,120-B IPC ਅਤੇ 25(6) Arms Act ਥਾਣਾ ਦਸੂਹਾ ਬਰ ਬਿਆਨ ਲਖਵੀਰ ਸਿੰਘ ਪੁੱਤਰ ਪਰਮਿੰਦਰ ਸਿੰਘ ਵਾਸੀ ਪਵੇ ਥਾਣਾ ਦਸੂਹਾ ਜਿਲ੍ਹਾ ਹੁਸ਼ਿਆਰਪੁਰ ਬਰਖਿਲਾਫ 1.ਗੁਰਪ੍ਰੀਤ ਸਿੰਘ ਉਰਫ ਬੰਟੀ ਪੁੱਤਰ ਬਹਾਦਰ ਸਿੰਘ ਵਾਸੀ ਜਲੋਟਾ ਥਾਣਾ ਦਸੂਹਾ, 2.ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਮਨਜੀਤ ਸਿੰਘ ਵਾਸੀ ਬਗਾਲੀਪੁਰ ਥਾਣਾ ਦਸੂਹਾ, 3.ਨਰਿੰਦਰ ਸਿੰਘ ਉਰਫ ਮੰਨੂ ਪੁੱਤਰ ਗੁਰਚਰਨ ਸਿੰਘ ਵਾਸੀ ਹਲੇੜ ਥਾਣਾ ਦਸੂਹਾ, 4.ਸੰਦੀਪ ਸਿੰਘ ਉਰਫ ਦੀਪਾ ਪੁੱਤਰ ਬਹਾਦਰ ਸਿੰਘ ਵਾਸੀ ਝਿੰਗੜ ਖੁਰਦ ਥਾਣਾ ਦਸੂਹਾ, 5.ਜਸਵੰਤ ਕੁਮਾਰ ਉਰਫ ਟੋਨੀ ਪੁੱਤਰ ਨਿੰਬੂ ਰਾਮ ਵਾਸੀ ਜਲੰਧਰ, 6. ਬਹਾਦਰ ਸਿੰਘ ਪੁੱਤਰ ਪ੍ਰਕਾਸ਼ ਸਿੰਘ ਵਾਸੀ ਜਲੋਟਾ ਥਾਣਾ ਦਸੂਹਾ, 7.ਬਲਵਿੰਦਰ ਕੋਰ ਪਤਨੀ ਬਹਾਦਰ ਸਿੰਘ ਵਾਸੀ ਜਲੋਟਾ ਥਾਣਾ ਦਸੂਹਾ, 8. ਦਰਸ਼ਨ ਕੋਰ ਪਤਨੀ ਗੁਰਚਰਨ ਸਿੰਘ ਵਾਸੀ ਹਲੇੜ ਥਾਣਾ ਦਸੂਹਾ ਜਿਲ੍ਹਾ ਹੁਸ਼ਿਆਰਪੁਰ ਹੋਇਆ ਕਿ ਲਖਵੀਰ ਸਿੰਘ ਨਰਵਾਲ ਸਿੰਡੀਕੇਟ ਬੱਸ ਸਰਵਿਸ ਬਤੌਰ ਅੱਡਾ ਇੰਚਾਰਜ ਮੁਕੇਰੀਆ ਲੱਗਾ ਹੋਇਆ ਹੈ। ਮਿਤੀ 09-06-23 ਨੂੰ ਉਹ ਤੇ ਉਸ ਦਾ ਦੋਸਤ ਗੁਰਦਿਆਲ ਸਿੰਘ ਉਰਫ ਸੋਨੂੰ ਵਾਸੀ ਸਰੀਹਪੁਰ ਮੁਕੇਰੀਆਂ ਅੱਡਾ ਪਰ ਮੌਜੂਦ ਸੀ ਤਾਂ ਉਹਨਾਂ ਪਾਸ ਜਸਵੰਤ ਕੁਮਾਰ ਉਰਫ ਟੋਨੀ ਆਇਆ। ਜਿਸ ਪਾਸੋਂ ਗੁਰਦਿਆਲ ਸਿੰਘ ਉਰਫ ਸੋਨੂੰ ਨੇ ਆਪਣੇ ਪੈਸਿਆ ਦੀ ਮੰਗ ਕੀਤੀ ਤੇ ਜਸਵੰਤ ਕੁਮਾਰ ਉਰਫ ਟੋਨੀ ਦੀ ਜੇਬ ਵਿੱਚੋਂ 3.000 ਹਜਾਰ ਰੁਪਏ ਕੱਢ ਲਏ ਕੁਝ ਸਮੇਂ ਬਾਅਦ ਜਸਵੰਤ ਕੁਮਾਰ ਉਰਫ ਟੋਨੀ ਨੇ ਆਪਣੇ ਦੋਸਤ ਗੁਰਪ੍ਰੀਤ ਸਿੰਘ ਉਰਫ ਬੰਟੀ,ਗੁਰਪ੍ਰੀਤ ਸਿੰਘ ਉਰਫ ਗੋਪੀ, ਨਰਿੰਦਰ ਸਿੰਘ ਉਰਫ ਮੰਨੂ ਸੰਦੀਪ ਸਿੰਘ ਉਰਫ ਦੀਪਾ ਆਏ ਜਿਹਨਾ ਨੇ ਉਸ ਨੂੰ ਡਰਾਇਆ ਤੇ ਧਮਕਾਇਆ ਜਿਹਨਾ ਨੇ ਕਿਹਾ ਕਿ ਤੈਨੂੰ ਜੇਬ ਵਿੱਚੋਂ ਪੈਸੇ ਕੱਢਣ ਦਾ ਅੰਜਾਮ ਦੱਸਾਗੇ ਤੇ ਉਹ ਡਰਦਾ ਮਾਰਾ ਗੁਰਪ੍ਰੀਤ ਸਿੰਘ ਉਰਫ ਬੰਟੀ ਦੇ ਘਰ ਚਲਾ ਗਿਆ ਜਿੱਥੇ ਉਸ ਦਾ ਪਿਤਾ ਬਹਾਦਰ ਸਿੰਘ ਤੇ ਮਾਤਾ ਬਲਵਿੰਦਰ ਕੋਰ ਮਿਲੇ ਜਿਹਨਾ ਨੂੰ ਉਸ ਨੇ ਸਾਰੀ ਗੱਲ ਦੱਸੀ ਜਿਹਨਾ ਨੇ ਕਿਹਾ ਕਿ ਸਾਡਾ ਲੜਕਾ ਗੁਰਪ੍ਰੀਤ ਸਿੰਘ ਉਰਫ ਬੰਟੀ ਬੁਹਤ ਅੜਬ ਹੈ ਤੂੰ ਉਸ ਦੇ ਰਾਹ ਵਿੱਚ ਰੋੜਾ ਨਾ ਬਣ ਜੇਕਰ ਤੂੰ ਇੰਝ ਕਰੇਗਾ ਤਾ ਤੇਰਾ ਬੁਰਾ ਕਰਵਾਵਗੇ ਤੇ ਉਹ ਆਪਣੇ ਘਰ ਚਲਾ ਗਿਆ ਵਕਤ ਕਰੀਬ 7:45 PM ਦਾ ਹੋਵੇਗਾ ਕਿ ਇਕ ਕਾਰ ਸਵਿਫਟ ਅਤੇ ਇਕ ਹੋਰ ਕਾਰ ਜੋ ਥੌੜੀ ਦੂਰ ਖੜੀ ਸੀ ਜਿਹਨਾ ਵਿੱਚ ਗੁਰਪ੍ਰੀਤ ਸਿੰਘ ਉਰਫ ਬੰਟੀ ਨੇ ਪਿਸਤੋਲ ਨਾਲ ਜਾਨੋਂ ਮਾਰ ਦੇਣ ਦੀ ਨੀਅਤ ਨਾਲ ਗੋਲੀ ਮਾਰੀ ਜੋ ਲਖਵੀਰ ਸਿੰਘ ਦੇ ਪੇਟ ਵਿੱਚ ਲੱਗੀ ਲੋਕ ਇਕਠੇ ਹੋਣ ਤੇ ਯਾਰਵਾਨ ਆਪਣੇ ਆਪਣੇ ਹਥਿਆਰਾ ਨਾਲ ਮੋਕਾ ਤੋ ਗੱਡੀਆ ਪਰ ਸਵਾਰ ਹੋ ਕੇ ਭੱਜ ਗਏ ਜਿਸ ਤੇ ਉਕਤ ਮੁਕਦਮਾ ਦਰਜ ਰਜਿਸ਼ਟਰ ਕੀਤਾ ਗਿਆ। ਜੋ ਮੁੱਕਦਮਾ ਵਿੱਚ ਤਿੰਨ ਦੋਸ਼ੀਆਂਨ 1.ਬਹਾਦਰ ਸਿੰਘ ਪੁੱਤਰ ਪ੍ਰਕਾਸ ਸਿੰਘ ਵਾਸੀ ਜਲੋਟਾ ਥਾਣਾ ਦਸੂਹਾ, 2.ਬਲਵਿੰਦਰ ਕੌਰ ਪਤਨੀ ਬਹਾਦਰ ਸਿੰਘ ਵਾਸੀ ਜਲੋਟਾ ਥਾਣਾ ਦਸੂਹਾ, 3. ਦਰਸ਼ਨ ਕੋਰ ਪਤਨੀ ਗੁਰਚਰਨ ਸਿੰਘ ਵਾਸੀ ਹਲੋੜ ਥਾਣਾ ਦਸੂਹਾ ਜਿਲ੍ਹਾ ਹੁਸ਼ਿਆਰਪੁਰ ਨੂੰ ਮਿਤੀ 10-06-23 ਨੂੰ ਗ੍ਰਿਫਤਾਰ ਕੀਤਾ ਗਿਆ। ਜੋ ਸ਼੍ਰੀ ਬਲਬੀਰ ਸਿੰਘ ਪੀ.ਪੀ.ਐਸ, ਉਪ ਕਪਤਾਨ ਪੁਲਿਸ, ਸਬ ਡਵੀਜ਼ਨ ਦਸੂਹਾ, ਇੰਸ. ਬਲਵਿੰਦਰ ਸਿੰਘ, ਮੁੱਖ ਅਫਸਰ ਥਾਣਾ ਦਸੂਹਾ ਦੀ ਅਗਵਾਈ ਹੇਠ ਥਾਣਾ ਦਸੂਹਾ ਦੀ ਪੁਲਿਸ ਉਕਤ ਵਾਰਦਾਤ ਸਬੰਧੀ ਹਿਊਮਨ ਸੋਰਸ ਅਤੇ ਟੈਕਨੀਕਲ ਸਪੋਰਟ ਦੀ ਮਦਦ ਨਾਲ ਪਤਾ ਲੱਗਾ ਕਿ ਦੋਸ਼ੀ ਵਾਰ ਵਾਰ ਆਪਣਾ ਰਹਿਣ ਦਾ ਸਥਾਨ ਬਦਲ ਰਹੇ ਹਨ। ਜਿਸਤੇ ਉਸਦੀ ਲੁਕੇਸ਼ਨ ਦਾ ਪਿੱਛਾ ਕਰਦੇ ਪੁਲਿਸ ਪਾਰਟੀ ਨੇ ਮੁੱਕਦਮਾ ਵਿੱਚ ਦਰਜ ਦੋ ਦੋਸ਼ੀਆਂ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਮਨਜੀਤ ਸਿੰਘ ਵਾਸੀ ਬਗਾਲੀਪੁਰ ਥਾਣਾ ਦਸੂਹਾ ਜਿਲ੍ਹਾ ਹੁਸ਼ਿਆਰਪੁਰ ਅਤੇ ਜਸਵੰਤ ਕੁਮਾਰ ਉਰਫ ਟੋਨੀ ਪੁੱਤਰ ਨਿੰਬੂ ਰਾਮ ਵਾਸੀ ਪ੍ਰੇਮ ਨਗਰ ਗਲੀ ਨੰਬਰ 1 ਮਕਾਨ ਨੰਬਰ 1685 ਜਲੰਧਰ ਥਾਣਾ ਰਾਮਾਮੰਡੀ ਜਿਲ੍ਹਾ ਜਲੰਧਰ ਨੂੰ ਮਿਤੀ 16-06-22 ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ। ਜਿਹਨਾਂ ਕੋਲੋ ਵਾਰਦਾਤ ਸਮੇਂ ਵਰਤਿਆ ਗਿਆ ਇੱਕ ਪਿਸਟਲ Made in Italy Marka PBERETTA GARDONE V.T.CAL 765 MM PAT with Magazine ਬ੍ਰਾਮਦ ਕੀਤਾ ਗਿਆ। ਜਿਹਨਾਂ ਪਰ ਪਹਿਲਾਂ ਹੀ ਹੋਰ ਵੱਖ ਵੱਖ ਸੰਗੀਨ ਧਰਾਵਾਂ ਹੇਠ ਮੁੱਕਦਮੇ ਦਰਜ ਰਜਿਸਟਰ ਹਨ। ਜੋ ਮੁੱਕਦਮਾ ਵਿੱਚ ਤਿੰਨ ਦੋਸ਼ੀਆਂਨ ਦੀ ਗ੍ਰਿਫਤਾਰੀ ਬਾਕੀ ਹੈ।

error: copy content is like crime its probhihated