ਗੜ੍ਹਦੀਵਾਲਾ 20 ਜੁਲਾਈ (ਚੌਧਰੀ)
: ਅੱਜ ਮਿਤੀ 20 /7/2024 ਨੂੰ ਪਿੰਡ ਬਾਹਟੀਵਾਲ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਜ਼ਿਲ੍ਹਾ ਹੁਸ਼ਿਆਰਪੁਰ ਖੇਤਰੀ ਦਫ਼ਤਰ ਅਤੇ ਜ਼ਿਲ੍ਹਾ ਰਿਸਰਚ ਸੈਂਟਰ ਬਾਹੋਵਾਲ ਨੇੜੇ ਮਾਹਿਲਪੁਰ ਸੈਂਟਰ ਤੋਂ ਇੱਕ ਖੇਤੀਬਾੜੀ ਡਾਕਟਰਾਂ ਦੀ ਟੀਮ ਡਾਕਟਰ ਪਰਮਿੰਦਰ ਸਿੰਘ ਤੇ ਡਾਕਟਰ ਅਜੈਬ ਸਿੰਘ ਆਪਣੇ ਸਾਥੀ ਡਾਕਟਰਾਂ ਨਾਲ ਪਿੰਡ ਬਾਹਟੀਵਾਲ ਵਿੱਚ ਪਸ਼ੂਆਂ ਅਤੇ ਖੇਤੀ ਸੰਬੰਧੀ ਪਿੰਡ ਦੇ ਲੋਕਾਂ ਨੂੰ ਆ ਰਹੀਆਂ ਮੂਸਕਲਾ ਤੋਂ ਨਿਜਾਤ ਪਾਉਣ ਲਈ ਪੰਡਿਤ ਮਨਿੰਦਰ ਸ਼ਰਮਾ ਦੀ ਤਾਗੀਦ ਕਰਨ ਤੇ ਪਿੰਡ ਬਾਹਟੀਵਾਲ ਸੈਮੀਨਾਰ ਕਰਨ ਪਹੁੰਚੇ ਅਤੇ ਇਸ ਸੈਮੀਨਾਰ ਦੀ ਪ੍ਰਧਾਨਗੀ ਪਿੰਡ ਬਾਹਟੀਵਾਲ ਦੇ ਸਰਪੰਚ ਜੈਪਾਲ ਸ਼ਰਮਾ ਨੇ ਕੀਤੀ ਤੇ ਯੂਨੀਵਰਸਿਟੀ ਖੋਜ ਕੇਂਦਰ ਬਾਹੋਵਾਲ ਤੋਂ ਆਈ ਟੀਮ ਦਾ ਨਿੱਘਾ ਸਵਾਗਤ ਕੀਤਾ ਤੇ ਆਏਂ ਹੋਏ ਡਾਕਟਰਾਂ ਨੇ ਪਿੰਡ ਦੇ ਕਿਸਾਨਾਂ ਨੂੰ ਖੇਤੀਬਾੜੀ ਅਤੇ ਪਸ਼ੂਆਂ ਨੂੰ ਲੱਗਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਸੰਬੰਧੀ ਆਪਣੇ ਵਿਚਾਰਾ ਤੋਂ ਜਾਣੂੰ ਕਰਵਾਇਆ ਤੇ ਡੰਗਰਾਂ ਪਸ਼ੂਆਂ ਦੀ ਚੰਗੀ ਬਰੀੜ ਜਾ ਪੈਦਾਵਾਰ ਕਰਕੇ ਕਿਸਾਨ ਆਪਣੀ ਚੰਗੀ ਆਮਦਨ ਲੈ ਸਕਦਾ ਹੈ ਉਨ੍ਹਾਂ ਕਿਹਾ ਕਿ ਜੇਕਰ ਚੰਗੀ ਨਸਲ ਦਾ ਪਸ਼ੂ ਜ਼ਿਆਦਾ ਦੁੱਧ ਪੈਦਾ ਕਰਦਾ ਹੈ ਤਾਂ ਕਿਸਾਨਾਂ ਦੀ ਆਮਦਨ ਵਿੱਚ ਵੀ ਵਾਧਾ ਹੁੰਦਾ ਹੈ ਇਸ ਤੋ ਇਲਾਵਾ ਦੇਸੀ ਤਰੀਕੇ ਨਾਲ ਬਿਮਾਰੀਆਂ ਦਾ ਹੱਲ ਵੀ ਕਰਨ ਦੇ ਤਰੀਕੇ ਦੱਸੇ ਆਏ ਹੋਏ ਕਿਸਾਨ ਕਸਤੂਰੀ ਲਾਲ ਅਸ਼ਵਨੀ ਕੁਮਾਰ ਦਸੂਹਾ ਪੁਸ਼ਕਰ ਰਤਨ ਪੰਡੋਰੀ ਅਟਵਾਲ ਸੰਜੀਵ ਠਾਕੁਰ ਵਿਨੋਦ ਕੁਮਾਰ ਨਵਲ ਕਿਸ਼ੋਰ ਤਾਆ ਰਾਮ ਸਰੂਪ ਪੰਚ ਆਸ਼ਾ ਰਾਣੀ ਸਾਬਕਾ ਪੰਚ ਜੋਤੀ ਬਾਲਾ ਸੱਮਾ ਸਿੰਦਾ ਚਾਚਾ ਸਤੀਸ਼ ਕਾਕਾ ਵਿਸ਼ਾਲ ਗੜ੍ਹ ਉਮ ਗੜ੍ਹ ਵਿਜੈ ਅੰਕਲ ਲੁਕੇਸ ਆਦਿ ਹਾਜ਼ਰ ਸਨ।