Prime Punjab Times

Latest news
ਖ਼ਾਲਸਾ ਕਾਲਜ ਵਿਖੇ ‘ਭਾਰਤੀ ਗਿਆਨ ਪਰੰਪਰਾ ਅਤੇ ਨੈਤਿਕ ਮੁੱਲ’ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ DAV ਪਬਲਿਕ ਸਕੂਲ 'ਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ ਗਿਆ ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ
ADVERTISEMENT
You are currently viewing ਵਾਲਮੀਕਿ ਤੀਰਥ ਅਸਥਾਨ ਨਾ ਜਾਣਾ ਰਾਹੁਲ ਦੀ ਵਾਲਮੀਕਿ ਸਮਾਜ ਵਿਰੋਧੀ ਮਾਨਸਿਕਤਾ ਨੂੰ ਕਰਦਾ ਹੈ ਪ੍ਰਕਟ : ਸ਼ੁਭਮ ਸਹੋਤਾ

ਵਾਲਮੀਕਿ ਤੀਰਥ ਅਸਥਾਨ ਨਾ ਜਾਣਾ ਰਾਹੁਲ ਦੀ ਵਾਲਮੀਕਿ ਸਮਾਜ ਵਿਰੋਧੀ ਮਾਨਸਿਕਤਾ ਨੂੰ ਕਰਦਾ ਹੈ ਪ੍ਰਕਟ : ਸ਼ੁਭਮ ਸਹੋਤਾ

ਗੜ੍ਹਦੀਵਾਲਾ (ਚੌਧਰੀ) 

14 ਜਨਵਰੀ : ਸ਼ੁਭਮ ਸਹੋਤਾ ਗੜਦੀਵਾਲਾ ਜ਼ਿਲਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਹੁਸ਼ਿਆਰਪੁਰ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਰਤ ਜੋੜੋ ਯਾਤਰਾ ਦਾ ਡਰਾਮਾ ਰਾਜਨੀਤਿਕ ਤੌਰ ਤੇ ਖ਼ਤਮ ਹੋ ਚੁੱਕੀ ਕਾਂਗਰਸ ਨੂੰ ਫਿਰ ਤੋਂ ਜਿੰਦਾ ਕਰਨ ਦੀ ਕੋਸ਼ਿਸ਼ ਹੈ। ਇਹ ਯਾਤਰਾ 2024 ਦੀਆ ਲੋਕ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਕੱਢੀ ਜਾ ਰਹੀ ਹੈ। ਉਹਨਾ ਕਿਹਾ ਕਿ ਦੇਸ਼ ਨੂੰ ਜੋੜਣਾ ਜਰੂਰੀ ਹੈ।ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਕਾਂਗਰਸ ਜਦੋਂ ਸੱਤਾ ਤੋਂ ਬਾਹਰ ਹੁੰਦੀ ਹੈ ਉਸ ਵੇਲੇ ਹੀ ਦੇਸ਼ ਨੂੰ ਜੋੜਣ ਦੀ ਗੱਲ ਕਿਉ ਯਾਦ ਆਉਂਦੀ ਹੈ? ਸੱਤਾ ਵੇਲੇ ਕਿਉ ਨਹੀਂ ਜਦਕਿ ਹਰੇਕ ਭਾਰਤੀ ਨਾਗਰਿਕ ਉਸ ਵੇਲੇ ਇਹਨਾਂ ਨੂੰ ਆਸ ਦੀ ਨਿਗਾਹ ਨਾਲ ਵੇਖਦਾ ਹੈ ਕਿ ਮਹਿੰਗਾਈ ਕਦ ਘੱਟ ਹੋਵੇਗੀ ਰੋਜ਼ਗਾਰ ਕਦ ਮਿਲੇਗਾ ਉਸ ਵੇਲੇ ਤਾਂ ਇਹਨਾਂ ਨੂੰ ਆਪਣੇ ਪਰਿਵਾਰ ਅਤੇ ਇਹਨਾਂ ਦੀ ਚਮਚਾਗਿਰੀ ਕਰਨ ਵਾਲਿਆ ਤੋਂ ਹੀ ਵਿਹਲ ਨਹੀਂ ਮਿਲਦਾ। ਇਸੇ ਤਰ੍ਹਾਂ ਭਾਜਪਾ ਜਦ ਸੱਤਾ ਤੋਂ ਬਾਹਰ ਸੀ ਤਾਂ ਮਹੰਗਾਈ ਅਤੇ ਬੇਰੁਜ਼ਗਾਰੀ ਦੇ ਖ਼ਿਲਾਫ ਜਨ ਅੰਦੋਲਨ ਕਰਦੀ ਸੀ ਅੱਜ ਉਹੀ ਭਾਜਪਾ ਸੱਤਾ ਤੇ ਕਾਬਿਜ ਹੋਣ ਤੋਂ ਬਾਅਦ ਆਪਣੇ ਕਾਰੋਬਾਰੀ ਦੋਸਤ ਅਡਾਨੀ ਅੰਬਾਨੀ ਨੂੰ ਦੇਸ਼ ਵੇਚ ਰਹੀ ਹੈ ਅਤੇ ਲੋਕਾਂ ਨੂੰ ਮਹਿੰਗਾਈ ਦੀ ਚੱਕੀ ਵਿੱਚ ਪੀਸ ਰਹੀ ਹੈ ਉਹਨਾ ਕਿਹਾ ਕਿ ਹਰੇਕ ਰਾਜਨੀਤਿਕ ਪਾਰਟੀ ਜਦ ਸੱਤਾ ਤੋਂ ਬਾਹਰ ਹੁੰਦੀ ਹੈ ਤਾਂ ਲੋਕਾਂ ਨੂੰ ਬੇਵਕੂਫ ਬਣਾਉਣ ਲਈ ਇਹੋ ਜਿਹੇ ਕਦੇ ਰੱਥ ਯਾਤਰਾ ਅਤੇ ਕਦੇ ਭਾਰਤ ਜੋੜੋ ਯਾਤਰਾ ਦਾ ਨਾਂ ਦਿੰਦੀਆਂ ਹਨ। ਉਹਨਾ ਕਿਹਾ ਗੁਰੂ ਦੀ ਨਗਰੀ ਅੰਮ੍ਰਿਤਸਰ ਵਿਖੇ ਹਰਮਿੰਦਰ ਸਾਹਿਬ ਦੇ ਦਰਸ਼ਣ ਕਰਨ ਤੋਂ ਬਾਅਦ ਪਾਵਨ ਵਾਲਮੀਕਿ ਤੀਰਥ ਅਸਥਾਨ ਨਾ ਜਾਣ ਦੀ ਉਹਨਾ ਰਾਹੁਲ ਗਾਂਧੀ ਦੀ ਨਿੰਦਾ ਕੀਤੀ। ਉਹਨਾ ਕਿਹਾ ਕਿ ਵਾਲਮੀਕਿ ਤੀਰਥ ਅਸਥਾਨ ਨਾ ਜਾਣਾ ਰਾਹੁਲ ਦੀ ਵਾਲਮੀਕਿ ਸਮਾਜ ਵਿਰੋਧੀ ਮਾਨਸਿਕਤਾ ਨੂੰ ਪ੍ਰਕਟ ਕਰਦਾ ਹੈ।

ਫੋਟੋ : ਸ਼ੁਭਮ ਸਹੋਤਾ ਗੜਦੀਵਾਲਾ ਜ਼ਿਲਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਹੁਸ਼ਿਆਰਪੁਰ