ਸ਼ਿਵ ਦੁਰਗਾ ਮੰਦਰ ਪ੍ਰੇਮਨਗਰ ਦਾਰਾ ਸਲਾਮ ਦਾ 51ਵਾਂ ਸਥਾਪਨਾ ਦਿਵਸ ਧੂਮਧਾਮ ਨਾਲ ਮਨਾਇਆ
ਬਟਾਲਾ 18 ਜੁਲਾਈ (ਅਵਿਨਾਸ਼ ਸ਼ਰਮਾ) ਸ਼੍ਰੀ ਸ਼ਿਵ ਦੁਰਗਾ ਮੰਦਿਰ ਦਾ 51ਵਾਂ ਸਥਾਪਨਾ ਦਿਵਸ ਦਿਨ ਐਤਵਾਰ ਰਾਤ ਮੰਦਿਰ ਹਾਲ ਮੁਹੱਲਾ ਦਾਰਾ ਸਲਾਮ ਪ੍ਰੇਮ ਨਗਰ ਵਿਖੇ ਸ਼ਰਧਾਲੂਆਂ ਵੱਲੋਂ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਮੰਦਰ ਨੂੰ ਨਵੀਂ ਦੁਲਹਨ ਵਾਂਗ ਫੁੱਲਾਂ ਨਾਲ ਸਜਾਇਆ ਗਿਆ ਸੀ। ਸੰਕੀਰਤਨ ਮੰਡਲੀ ਵੱਲੋਂ ਗਾਏ ਗਏ ਸ਼ਿਵ ਭਜਨ ਨਾਲ ਸ਼ਰਧਾਲੂਆਂ ਵੱਲੋਂ ਖੂਬ ਝੂਮ ਕੇ ਨੱਚਿਆ ਅਤੇ ਗਾਇਆ ਗਿਆ । ਅੰਤ ਵਿੱਚ ਗੁਰੂ ਮਹਾਰਾਜ ਦਾ ਅਟੁੱਟ ਲੰਗਰ ਵੀ ਵਰਤਾਇਆ ਗਿਆ। ਇਸ ਮੌਕੇ ਸੰਕੀਰਤਨ ਮੰਡਲੀ ਦੇ ਮੁਖੀ ਕਰਨਜੀਤ, ਸਾਗਰ, ਰੋਹਿਤ, ਅਸ਼ੀਸ਼, ਮਨੀਸ਼ ਅਤੇ ਮਹਿਲਾ ਸੰਕੀਰਤਨ ਮੰਡਲੀ ਨੇ ਵੀ ਆਪਣੀ ਹਾਜ਼ਰੀ ਲਗਵਾਈ। ਇਸ ਮੌਕੇ ਸ਼ਿਵ ਦੁਰਗਾ ਮੰਦਰ ਕਮੇਟੀ ਦੇ ਸਮੂਹ ਮੈਂਬਰ ਹਾਜ਼ਰ ਸਨ।








