Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਹਲਕਾ ਟਾਂਡਾ ਦੇ ਕੰਡੀ ਖੇਤਰ ਚੋਂ ਲੋਗਾਂ ਦਾ ਬਸਪਾ-ਅਕਾਲੀ ਦਲ ਗਠਜੋੜ ਨੂੰ ਮਿਲ ਰਿਹਾ ਭਾਰੀ ਸਮਰਥਨ -ਗੁਰਦੀਪ ਸਿੰਘ

ਹਲਕਾ ਟਾਂਡਾ ਦੇ ਕੰਡੀ ਖੇਤਰ ਚੋਂ ਲੋਗਾਂ ਦਾ ਬਸਪਾ-ਅਕਾਲੀ ਦਲ ਗਠਜੋੜ ਨੂੰ ਮਿਲ ਰਿਹਾ ਭਾਰੀ ਸਮਰਥਨ -ਗੁਰਦੀਪ ਸਿੰਘ

ਹਲਕਾ ਉਡਮੁੜ ਤੋਂ ਬਸਪਾ ਅਕਾਲੀ ਉਮੀਦਵਾਰ ਲੱਖੀ ਦੀ ਜਿੱਤ ਪੱਕੀ …

-ਕਾਂਗਰਸ ਨੇ ਪੰਜ ਸਾਲ ਚ ਲੋਗਾਂ ਨੂੰ ਧੋਖੇ ਤੋਂ ਇਲਾਵਾ ਕੁਝ ਨਹੀਂ ਦਿੱਤਾ :  ਗੁਰਦੀਪ ਸਿੰਘ ਬਬਲੂ

ਗੜ੍ਹਦੀਵਾਲਾ 9/02/2022:-(ਯੋਗੇਸ਼ ਗੁਪਤਾ) ਹਲਕਾ ਉਡਮੁੜ ਨਿਵਾਸੀ ਬਸਪਾ ਦੇ ਜਿਲ੍ਹਾ ਸਕੱਤਰ ਹੁਸ਼ਿਆਰਪੁਰ ਗੁਰਦੀਪ ਸਿੰਘ ਗੜ੍ਹਦੀਵਾਲਾ ਨੇ ਪਰਾਇਮ ਪੰਜਾਬ ਟਾਇਮਸ ਦੇ ਐਡੀਟਰ/ ਉਥਰ ਨਾਲ ਗੱਲਬਾਤ ਦੋਰਾਨ ਕਿਹਾ ਕਿ ਕਾਂਗਰਸ ਪਾਰਟੀ ਨੇ ਪੰਜ ਸਾਲ ਪਿਹਲਾਂ ਵੋਟਾਂ ਵਟੋਰਨ ਦੀ ਖਾਤਰ ਨੌਜਵਾਨਾਂ ਨੂੰ ਘਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ 5 ਸਾਲ ਚ ਕਾਂਗਰਸ ਸਰਕਾਰ ਇਕ ਵੀ ਵਾਅਦਾ ਪੂਰਾ ਨਹੀਂ ਕਰ ਸਕੀ ਅਤੇ ਜਿੱਥੇ ਇਸ ਪਾਰਟੀ ਨੇ ਪੰਜਾਬ ਦੀ ਜਨਤਾ ਨਾਲ ਵਿਸ਼ਵਾਸਘਾਤ ਕੀਤਾ ਹੈ ਉਥੇ ਕਾਂਗਰਸ ਪਾਰਟੀ ਨੇ ਪੰਜਾਬ ਦੇ ਨੌਜਵਾਨਾਂ ਨਾਲ ਵੀ ਧੋਖਾ ਕੀਤਾ ਹੈ ।ਊਨਾ ਕਿਹਾ ਕਿ ਕਾਂਗਰਸ ਸਰਕਾਰ ਨਾ ਤਾ ਸੂਬੇ ਵਿਚ ਨਸ਼ੇ ਖਤਮ ਕਰ ਸਕੀ ਹੈ ਤੇ ਨਾ ਹੀ ਬੇਰੋਜ਼ਗਾਰੀ ਸੂਬੇ ਵਿਚ ਬੇਰੁਜਗਾਰ ਨੌਜਵਾਨ ਨਸ਼ੇ ਰੂਪੀ ਕੋਹੜ ਵਿਚ ਫਸ ਕੇ ਆਪਣੀਆਂ ਜਿੰਦਗੀਆਂ ਮੌਤ ਦੇ ਮੂੰਹ ਲਾ ਰਹੇ ਹਨ , ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਜਿੱਥੇ ਸੂਬੇ ਵਿਚ ਨਸ਼ੇ ਖਤਮ ਕਰਨ ਵਿਚ ਅਸਫਲ ਰਹੀ ਹੈ ਉੱਥੇ ਹੀ ਹਰ ਇਕ ਮਹਿਕਮੇ ਦੇ ਮੁਲਾਜਮਾਂ ਦੇ ਮਸਲੇ ਹੱਲ ਕਰਨ ਵਿਚ ਫੇਲ ਸਾਬਤ ਹੋਈ ਹੈ ਉਨਾ ਕਿਹਾ ਕਿ ਕੰਢੀ ਖੇਤਰ ਵਿਕਾਸ ਪੱਖੀ ਹਰ ਪੱਖ ਪਿਛੜਿਆਂ ਹੋਇਆ ਹੈ । ਇਸ ਪ੍ਰਤੀ ਕਿਸੇ ਵੀ ਪਾਰਟੀ ਨੇ ਧਿਆਨ ਨਹੀ ਦਿੱਤਾ । ਕਾਂਗਰਸ ਸਰਕਾਰ ਨੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਦੀ ਬਿਜਾਏ ਮਹਿੰਗਾਈ,ਭ੍ਰਿਸ਼ਟਾਚਾਰ ਬੇਰੁਜਗਾਰੀ ਤੇ ਲਾਰਿਆਂ ਲੱਪਿਆ ਤੋ ਸਿਵਾ ਕੁਝ ਹੀ ਨਹੀਂ ਦਿੱਤਾ । ਊਨਾ ਕਿਹਾ ਕੇ ਇਸ ਵਾਰ ਪੰਜਾਬ ਦੇ ਲੋਕ ਇਹਨਾਂ ਪਾਰਟੀਆਂ ਦੇ ਆਗੂਆਂ ਦੀਆਂ ਗੱਲਾਂ ਵਿਚ ਆਉਣ ਵਾਲੇ ਨਹੀ ਅਤੇ ਸ੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਹੱਕ ਵਿੱਚ ਭੁਗਤਣ ਲਈ ਤਿਆਰ ਬੈਠੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਾਲੇ ਗਠਜੋੜ ਦੀ ਸਰਕਾਰ ਬਣਾਉਣ ਦਾ ਮਨ ਬਣਾ ਲਿਆ। ਉਨ੍ਹਾ ਕਿਹਾ ਕਿ ਹਲਕਾ ਟਾਂਡਾ ਬਸਪਾ ਅਕਾਲੀ ਗਠਜੋੜ ਉਮੀਦਵਾਰ ਸ.ਲਖਵਿੰਦਰ ਸਿੰਘ ਲੱਖੀ ਦੀ ਹਲਕੇ ਦੇ ਨਾਲ ਨਾਲ ਕੰਡੀ ਖੇਤਰ ਚੋ ਵੀ ਲੋਗਾਂ ਵਲੋਂ ਭਾਰੀ ਸਮਰਥਨ ਮਿਲ ਰਿਹਾ ਹੈ । ਅਤੇ ਇਸ ਬਾਰ ਸਰਦਾਰ ਲਖਵਿੰਦਰ ਲੱਖੀ ਦੀ ਜਿੱਤ ਪੱਕੀ ਹੋਵੇਗੀ ।