Prime Punjab Times

Latest news
ਬਲਾਕ ਪੱਧਰੀ ਕੁਇਜ਼,ਏਡਜ਼ ਲੇਖ ਅਤੇ ਲੋਕ ਨਾਚ ਮੁਕਾਬਲਿਆਂ ਵਿੱਚ ਸਸਸਸ ਡੱਫਰ ਦਾ ਸ਼ਾਨਦਾਰ ਪ੍ਰਦਰਸ਼ਨ, ਤਿੰਨੋ ਮੁਕਾਬਲਿਆਂ ... *ਲੁੱਟ ਖੋਹ ਕੀਤੇ ਟਰਾਲੇ ਸਮੇਤ ਸਰੀਏ 03 ਦੋਸ਼ੀ ਆਏ ਪੁਲਿਸ ਅੜਿੱਕੇ*  ਆਜ਼ਾਦੀ ਦਿਵਸ ਸਮਾਗਮ ਲਈ ਤਨਦੇਹੀ ਨਾਲ ਜ਼ਿੰਮੇਵਾਰੀ ਨਿਭਾਉਣ ਅਧਿਕਾਰੀ : ਰਾਕੇਸ਼ ਕੁਮਾਰ ਮੀਣਾ KMS ਕਾਲਜ ਦਸੂਹਾ ਵਿਖੇ ਨਵੇਂ ਅਕਾਦਮਿਕ ਸੈਸ਼ਨ 2026-27 ਦੀ ਸ਼ੁਰੂਆਤ ਹੋਵੇਗੀ ਸ਼ਾਨਦਾਰ ਖ਼ਾਲਸਾ ਕਾਲਜ ਵਿਖੇ ਅਰਦਾਸ ਦਿਵਸ ਮਨਾਇਆ ਗਿਆ तहसील परिसर दसूहा में पंजाब नंबरदार यूनियन सर्किल दसूहा की हुई अहम बैठक “ਮਥੁਰਾ ਦੀ ਪਾਵਨ ਜਨਮਭੂਮੀ ’ਤੇ ਭਵਿਆ ਸ੍ਰੀ ਕ੍ਰਿਸ਼ਨ ਮੰਦਰ ਬਣੇ” ਦੀ ਗੂੰਜ ਬਟਾਲਾ ਤੱਕ; ਬੂਆ ਦਾਤੀ ਮੰਦਰ ਵਿਖੇ ਭਗਤਾਂ ਨ... ਫੇਕ ਸੋਸ਼ਲ ਮੀਡੀਆ ਪ੍ਰੋਫਾਈਲ ਬਣਾਉਣ ਵਾਲਿਆਂ ਦੀ ਹੁਣ ਖ਼ੈਰ ਨਹੀ... ਮਾਂ ਦਾ ਦੁੱਧ ਬੱਚੇ ਲਈ ਵਰਦਾਨ ਸਾਬਤ ਹੁੰਦਾ ਹੈ - ਡਾ. ਸੁਦੇਸ਼ ਰਾਜਨ ਐਸ.ਆਈ.ਆਰ; ਜ਼ਿਲ੍ਹੇ ‘ਚ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ 100 ਫੀਸਦੀ ਕਾਰਜ ਮੁਕੰਮਲ : ਡਿਪਟੀ ਕਮਿਸ਼ਨਰ
ADVERTISEMENT
You are currently viewing ਸ਼ਹਿਰ ਦੇ ਵੱਖ ਵੱਖ ਮੁਹੱਲਆਂ ਵਿਚ ਰੋਜ਼ਾਨਾ ਮੱਛਰ ਦਾ ਲਾਰਵਾ ਮਿਲਣਾ ਸ਼ਹਿਰ ਵਾਸੀਆਂ ਅਤੇ ਸਿਹਤ ਵਿਭਾਗ ਵਾਸਤੇ ਖ਼ਤਰੇ ਦਾ ਅਲਾਰਮ : ਡਾ ਸ਼ਾਕਸ਼ੀ

ਸ਼ਹਿਰ ਦੇ ਵੱਖ ਵੱਖ ਮੁਹੱਲਆਂ ਵਿਚ ਰੋਜ਼ਾਨਾ ਮੱਛਰ ਦਾ ਲਾਰਵਾ ਮਿਲਣਾ ਸ਼ਹਿਰ ਵਾਸੀਆਂ ਅਤੇ ਸਿਹਤ ਵਿਭਾਗ ਵਾਸਤੇ ਖ਼ਤਰੇ ਦਾ ਅਲਾਰਮ : ਡਾ ਸ਼ਾਕਸ਼ੀ

ਸ਼ਹਿਰ ਦੇ ਵੱਖ ਵੱਖ ਮੁਹੱਲਆਂ ਵਿਚ ਰੋਜ਼ਾਨਾ ਮੱਛਰ ਦਾ ਲਾਰਵਾ ਮਿਲਣਾ ਸ਼ਹਿਰ ਵਾਸੀਆਂ ਅਤੇ ਸਿਹਤ ਵਿਭਾਗ ਵਾਸਤੇ ਖ਼ਤਰੇ ਦਾ ਅਲਾਰਮ : ਡਾ ਸ਼ਾਕਸ਼ੀ

ਪਠਾਨਕੋਟ 18 ਜੁਲਾਈ (ਅਵਿਨਾਸ਼/ ਤਰੁਣ ) ਸਿਵਲ ਸਰਜਨ ਪਠਾਨਕੋਟ ਡਾ ਰੁਬਿੰਦਰ ਕੌਰ ਦੇ ਹੁਕਮਾਂ ਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ ਸਾਕਸ਼ੀ ਦੀ ਅਗਵਾਈ ਵਿੱਚ ਸਿਹਤ ਵਿਭਾਗ ਦੀ ਟੀਮ ਵੱਲੋਂ ਬਜਰੀ ਕੰਪਨੀ ਵਿਖੇ ਰੇਲਵੇ ਕੁਆਰਟਰ , ਮੁਹੱਲਾ ਕਾਜੀਪੁਰ, ਹਾਊਸਿੰਗ ਬੋਰਡ ਕਲੋਨੀ , ਸ਼ਾਸਤਰੀ ਨਗਰ ਵਿਖੇ ਡੇਂਗੂ ਦੇ ਬਚਾਓ ਵਾਸਤੇ ਸਰਵੇ ਕੀਤਾ। ਇਸ ਦੌਰਾਨ ਟੀਮ ਨੇ ਇਹਨਾਂ ਮੁਹੱਲਿਆ ਲਗਪਗ 200 ਦੇ ਕਰੀਬ ਘਰਾਂ ਵਿੱਚ ਗਮਲੇ, ਫਰਿੱਜ ਦੀਆਂ ਬੈਕ ਸਾਈਡ ਦੀਅਾਂ ਟ੍ਰੇਅ, ਡਰੰਮ, ਟੁੱਟਾ ਭੱਜਾ ਸਾਮਾਨ, ਪਾਣੀ ਵਾਲੀਆਂ ਟੈਂਕੀਆਂ , ਕੂਲਰ ਅਤੇ ਪੰਛੀਆਂ ਦੇ ਪਾਣੀ ਵਾਲੇ ਬਰਤਨ ਆਦਿ ਚੈੱਕ ਕੀਤੇ । ਟੀਮ ਰੇਲਵੇ ਕਲੋਨੀ ਦੇ ਇਕ ਟੁੱਟੀ ਹੋਈ ਟੈਂਕੀ ਅਤੇ ਨੇਡ਼ੇ ਆਂਗਨਵਾੜੀ ਸੈਂਟਰ ਦੇ ਗਮਲੇ ਸਮੇਤ ਕਾਫੀ ਘਰਾਂ ਵਿੱਚੋ ਕਾਫੀ ਮਾਤਰਾ ਵਿੱਚ ਡੇਗੂਂ ਦਾ ਲਾਰਵਾ ਮਿਲਿਆ । ਜਿਸ ਨੂੰ ਮੌਕੇ ਤੇ ਟੀਮ ਨੇ ਖ਼ਤਮ ਕਰ ਦਿੱਤਾ । ਇਹਨਾ ਸ਼ਹਿਰ ਦੇ ਇਲਾਕਿਆਂ ਵਿੱਚ ਜ਼ਿਆਦਾ ਲਾਰਵਾ ਮਿਲਣਾ ਖ਼ਤਰੇ ਦੀ ਘੰਟੀ ਹੈ । ਹੈਲਥ ਇੰਸਪੈਕਟਰ ਅਵਿਨਾਸ਼ ਸ਼ਰਮਾ ਅਤੇ ਹੈਲਥ ਇੰਸਪੈਕਟਰ ਰਾਜਿੰਦਰ ਕੁਮਾਰ ਨੇ ਲੋਕਾਂ ਨੂੰ ਵਾਰਨਿੰਗ ਦਿੱਤੀ ਕਿ ਜੇਕਰ ਅੱਗੇ ਤੋਂ ਲਾਰਵਾ ਮਿਲਿਆ ਤਾਂ ਕਾਰਪੋਰੇਸ਼ਨ ਨੂੰ ਨਾਲ ਲੈਕੇ ਚਲਾਨ ਕੱਟੇ ਜਾਣਗੇ । ਸਪਰੇਅ ਟੀਮ ਵੱਲੋਂ ਘਰਾਂ ਦੇ ਅੰਦਰ ਬਾਹਰ ਸਪਰੇਅ ਕੀਤੀ ਗਈ। ਲੋਕਾਂ ਨੂੰ ਡੇਂਗੂ ਦੇ ਬਚਾਅ ਵਾਸਤੇ ਜਾਗਰੂਕ ਕੀਤਾ ਗਿਆ। ਦੱਸਿਆ ਗਿਆ ਕਿ ਡੇਂਗੂ ਦੇ ਬਚਾਅ ਵਾਸਤੇ ਹਰ ਘਰ ਦਾ ਜਾਗਰੂਕ ਹੋਣਾ ਜ਼ਰੂਰੀ ਹੈ । ਇਹ ਵੀ ਦੱਸਿਆ ਗਿਆ ਕਿ ਡੇਂਗੂ ਦਾ ਮੱਛਰ ਹਮੇਸ਼ਾਂ ਦਿਨ ਵੇਲੇ ਕੱਟਦਾ ਹੈ ਅਤੇ ਇਸ ਦੀ ਪਹਿਚਾਣ ਚੀਤੇ ਵਰਗੀਆਂ ਧਾਰੀਆਂ ਤੋਂ ਹੁੰਦੀ ਹੈ । ਇਸ ਕਰਕੇ ਕੱਪੜੇ ਅਜਿਹੇ ਪਹਿਨੋ ਕਿ ਸਰੀਰ ਪੂਰੀ ਤਰ੍ਹਾਂ ਢਕਿਆ ਰਹੇ । ਜੇ ਕਿਸੇ ਨੂੰ ਤੇਜ਼ ਬੁਖਾਰ, ਮਾਸਪੇਸ਼ੀਆਂ ਵਿੱਚ ਦਰਦ, ਚਮੜੀ ਤੇ ਲਾਲ ਰੰਗ ਦੇ ਦਾਣੇ, ਅੱਖਾਂ ਦਾ ਪਿਛਲੇ ਪਾਸੇ ਨੂੰ ਧਸ ਜਾਣਾ ਇਸ ਦੀਆਂ ਮੁੱਖ ਨਿਸ਼ਾਨੀਆਂ ਹਨ । ਜੇ ਕਿਸੇ ਨੂੰ ਇਨ੍ਹਾਂ ਵਿੱਚੋਂ ਕੋਈ ਨਿਸ਼ਾਨੀ ਹੈ ਤਾਂ ਤੁਰੰਤ ਸਰਕਾਰੀ ਹਸਪਤਾਲ ਵਿਚ ਇਸ ਦਾ ਟੈਸਟ ਅਤੇ ਇਲਾਜ ਬਿਲਕੁਲ ਮੁਫਤ ਹੈ ।

error: copy content is like crime its probhihated